Miss Supertalent of the World : ਜਲੰਧਰ ਦੇ ਅਰਬਨ ਅਸਟੇਟ ਇਲਾਕੇ ਦੀ ਰਹਿਣ ਵਾਲੀ ਰੇਚਲ ਗੁਪਤਾ ਫਰਾਂਸ ਵਿੱਚ ਹੋਏ ਮਿਸ ਸੁਪਰ ਟੈਲੇਂਟ ਆਫ਼ ਦਿ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਅੱਜ ਜਲੰਧਰ ਆਪਣੇ ਘਰ ਪਹੁੰਚੀ ਹੈ। ਜਲੰਧਰ ਵਿਖੇ ਰੇਚਲ ਗੁਪਤਾ ਦਾ ਨਾ ਸਿਰਫ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਬਲਕਿ ਜਲੰਧਰ ਵਾਸੀਆਂ ਨੇ ਖੂਬ ਸੁਆਗਤ ਕੀਤਾ। ਰੇਚਲ ਗੁਪਤਾ ਅੱਜ ਜਿੱਦਾਂ ਹੀ ਜਲੰਧਰ ਪੁੱਜੀ ਢੋਲ ਧਮਾਕਿਆਂ ਨਾਲ ਲੋਕਾਂ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਗੱਡੀ ਦੇ ਅੱਗੇ ਪਿੱਛੇ ਢੋਲ ਵਜਾ ਕੇ ਉਸ ਨੂੰ ਘਰ ਤੱਕ ਲਿਜਾਇਆ ਗਿਆ। 

ਜ਼ਿਕਰਯੋਗ ਹੈ ਕਿ ਰੇਚਲ ਗੁਪਤਾ ਨੇ ਫਰਾਂਸ ਵਿੱਚ ਹੋਏ ਮਿਸ ਸੁਪਰ ਟੈਲੇਂਟ ਆਫ ਦਿ ਵਰਲਡ ਵਿਚ ਹਿੱਸਾ ਲਿਆ। ਜਿਸ ਵਿੱਚ ਕਰੀਬ 60 ਦੇਸ਼ਾਂ ਦੀਆਂ 60 ਮਾਡਲਸ ਹੋਰ ਹਿੱਸਾ ਲੈ ਰਹੀਆਂ ਸਨ। ਇਸ ਪ੍ਰਤੀਯੋਗਿਤਾ ਵਿੱਚ ਰੇਚੱਲ ਗੁਪਤਾ ਨੇ ਇਸ ਐਵਾਰਡ ਨੂੰ ਪੋਲੈਂਡ ਦੀ ਮਾਡਲ ਵੇਰੋਨਿਕਾ ਨੋਵਾਕ ਨਾਲ ਸਾਂਝਾ ਕੀਤਾ ਕਿਉਂਕਿ ਪ੍ਰਤੀਯੋਗਤਾ ਵਿੱਚ ਦੋਨਾਂ ਦੇ ਅੰਕ ਬਰਾਬਰ ਸੀ ।

ਅੱਜ ਜਲੰਧਰ ਪੁੱਜਣ 'ਤੇ ਰੇਚਲ ਗੁਪਤਾ ਨੇ ਕਿਹਾ ਕਿ ਉਹ ਆਪਣੇ ਇਸ ਖਿਤਾਬ ਦਾ ਸੇਹਰਾ ਆਪਣੇ ਮਾਤਾ ਪਿਤਾ ਨੂੰ ਦਿੰਦੀ ਹੈ। ਰੇਚਲ ਗੁਪਤਾ ਦੇ ਪਿਤਾ ਜਲੰਧਰ ਦੇ ਇੱਕ ਵੱਡੇ ਕਾਰੋਬਾਰੀ ਹਨ। ਉਸ ਦੇ ਮੁਤਾਬਕ ਇਸ ਖ਼ਿਤਾਬ ਨੂੰ ਜਿੱਤਣ ਲਈ ਉਸਦੇ ਮਾਤਾ ਪਿਤਾ ਦੀ ਪ੍ਰੇਰਨਾ ਦੇ ਨਾਲ ਨਾਲ ਮੁੰਬਈ ਦੀਆਂ ਰਹਿਣ ਵਾਲੀਆਂ ਅੰਜਲੀ ਰਾਵਤ ਤੇ ਅਲੀਸੀਆ ਰਾਵਤ ਵੀ ਹਨ। ਉਸ ਨੇ ਕਿਹਾ ਕਦੇ ਸੋਚਿਆ ਨਹੀਂ ਸੀ ਕਿ ਜਲੰਧਰ ਪਹੁੰਚਣ 'ਤੇ ਉਸਦਾ ਇਸ ਕਦਰ ਸਵਾਗਤ ਹੋਏਗਾ।  ਅੱਜ ਉਸ ਦਾ ਜੋ ਸਵਾਗਤ ਹੋਇਆ ,ਹੈ ਉਸ ਲਈ ਉਹ ਜਲੰਧਰ ਵਾਸੀਆਂ ਦਾ ਧੰਨਵਾਦ ਕਰਦੀ ਹੈ। ਉਸ ਦੇ ਮੁਤਾਬਕ ਹੁਣ ਉਹ 2024 ਵਿੱਚ ਹੋਣ ਵਾਲੀ ਮਿਸ ਯੂਨੀਵਰਸ ਪ੍ਰਤੀਯੋਗਿਤਾ ਲਈ ਤਿਆਰੀ ਕਰੇਗੀ ਤਾਂ ਕਿ ਮਾਡਲਿੰਗ ਵਿੱਚ ਹੋਰ ਅੱਗੇ ਜਾ ਸਕੇ। 


 

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਇਹ ਐਵਾਰਡ 1970 ਵਿੱਚ ਮਸ਼ਹੂਰ ਅਭਿਨੇਤਰੀ ਜ਼ੀਨਤ ਅਮਾਨ ਨੇ ਹਾਸਿਲ ਕੀਤਾ ਸੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।