ਅੰਮ੍ਰਿਤਸਰ: ਸਰਹੱਦੀ ਇਲਾਕਿਆਂ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ 'ਚ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਦੇ ਮਾਸਟਰਮਾਈਂਡ ਦੱਸੇ ਜਾ ਰਹੇ ਰਛਪਾਲ ਸਿੰਘ ਛਾਲੂ ਨੇ ਕੁਝ ਹੀ ਸਾਲਾਂ ਵਿੱਚ ਕਰੋੜਾਂ ਦਾ ਸਾਮਰਾਜ ਖੜ੍ਹਾ ਕਰ ਲਿਆ। ਹੈਰਾਨ ਦੀ ਗੱਲ ਹੈ ਕਿ ਕੁਝ ਸਾਲ ਪਹਿਲਾਂ ਪਰਿਵਾਰ ਪਾਲਣ ਲਈ ਉਹ ਟਰੱਕ ਡਰਾਇਵਰੀ ਕਰਦਾ ਸੀ।


ਦਰਅਸਲ ਰਛਪਾਲ ਤੇ ਗੁਰਪਾਲ ਸਿੰਘ ਸਕੇ ਭਰਾ ਹਨ। ਇਹ ਦੋਵੇਂ ਤਰਨ ਤਾਰਨ ਜ਼ਿਲ੍ਹੇ ਦੇ ਢੋਟੀਆਂ ਪਿੰਡ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ 'ਤੇ ਅੰਮ੍ਰਿਤਸਰ, ਤਰਨ ਤਾਰਨ ਤੇ ਜਲੰਧਰ ਜ਼ਿਲ੍ਹਿਆਂ ਦੇ 10 ਥਾਣਿਆਂ 'ਚ 27 ਕੇਸ ਦਰਜ ਹਨ। ਇਹ ਜ਼ਮਾਨਤ 'ਤੇ ਬਾਹਰ ਹਨ। ਦੋਵੇਂ ਭਰਾ ਹੈਰੋਇਨ, ਸ਼ਰਾਬ ਸਮੇਤ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਨਾਲ-ਨਾਲ ਅਗਵਾ, ਹੱਤਿਆ ਤੇ ਚੋਰੀ ਦੀਆਂ ਵਾਰਦਾਤਾਂ 'ਚ ਸ਼ਾਮਲ ਹਨ। ਦੋਵਾਂ ਭਰਾਵਾਂ ਨੇ 18 ਸਾਲ 'ਚ ਸਥਾਨਕ ਪੁਲਿਸ ਤੇ ਲੀਡਰਾਂ ਦੀ ਹੱਲਾਸ਼ੇਰੀ ਨਾਲ ਕਰੋੜਾਂ ਦੀ ਜਾਇਦਾਦ ਬਣਾ ਲਈ।


ਪੰਜਾਬ 'ਚ 550 ਤੋਂ ਵੱਧ ਸ਼ਰਾਬ ਦੇ ਵੱਡੇ ਤਸਕਰ! ਇੰਟੈਲੀਜੈਂਸ ਵੱਲੋਂ ਨਾਂ-ਪਤੇ ਦਾ ਖੁਲਾਸਾ, ਫਿਰ ਵੀ ਨਹੀਂ ਹੋਈ ਕਾਰਵਾਈ


ਰਛਪਾਲ ਨੇ ਢੋਟੀਆਂ ਪਿੰਡ 'ਚ ਪੀਰ ਦੀ ਮਜਾਰ ਵਾਲੀ ਜ਼ਮੀਨ 'ਤੇ ਕਬਜ਼ਾ ਕਰਕੇ ਰੱਖਿਆ ਹੋਇਆ ਹੈ। ਉਸ ਨੇ ਆਪਣਾ ਨਾਂ ਬਦਲ ਕੇ ਸ਼ਾਲੂ ਸ਼ਾਹ ਰਮਜ਼ਾਨ ਕਾਦਰੀ ਰੱਖ ਲਿਆ ਹੈ। ਇਸ ਦੀਆਂ ਚਾਰ ਕੋਠੀਆਂ ਹਨ। ਜ਼ਹਿਰੀਲੀ ਸ਼ਰਾਬ ਨਾਲ ਮੁੱਛਲ 'ਚ ਹੋਈਆਂ ਮੌਤਾਂ ਤੋਂ ਬਾਅਦ ਰਛਪਾਲ ਅੰਡਰਗਰਾਊਂਡ ਹੋ ਗਿਆ ਸੀ।


ਦੱਸਿਆ ਗਿਆ ਕਿ ਰਛਪਾਲ ਆਪਣੇ ਟਰੱਕਾਂ ਜ਼ਰੀਏ ਹੀ ਸਪਿਰਟ, ਜਾਅਲੀ ਕਰੰਸੀ ਮੰਗਵਾਉਂਦਾ ਸੀ। ਰਛਪਾਲ ਨੇ 18 ਸਾਲਾਂ 'ਚ ਬੇਹਿਸਾਬ ਜਾਇਦਾਦ ਇਕੱਠੀ ਕੀਤੀ। ਉਸ ਦੀਆਂ ਕਾਰਾਂ ਤੇ ਬੁਲੇਟ 'ਤੇ ਵੀਵੀਆਈ ਨੰਬਰ 786 ਲੱਗਾ ਹੋਇਆ ਹੈ। ਰਛਪਾਲ ਕੋਲ 6 ਕੋਠੀਆਂ ਤੇ ਪੰਜ ਟਰੱਕ ਹਨ।


ਕੈਪਟਨ ਪਹਿਲੀ ਵਾਰ ਕੇਜਰੀਵਾਲ ਨੂੰ ਬੋਲੇ ਇੰਨਾ ਖਰਵਾ, ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਇਹ ਨਸੀਹਤ

ਕੈਪਟਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਅਧਿਕਾਰੀ, ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੇ ਕੀਤਾ ਖ਼ੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ