ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੀਆਂ ਸਿੱਖ ਜਗਤ ਦੀਆਂ 11 ਨਾਮਵਰ ਸ਼ਖ਼ਸੀਅਤਾਂ ਨੂੰ ਵੱਖ-ਵੱਖ ਵਿਸ਼ੇਸ਼ ਸਨਮਾਨ ਤੇ ਐਵਾਰਡ ਭੇਟ ਕਰਕੇ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਇਸ ਲੀਸਟ 'ਚ ਪਾਕਿਸਤਾਨ 'ਚ ਰਹਿ ਰਹੇ ਭਾਰਤ ਦੇ ਮੋਸਟਵਾਂਟੇਡ ਹਾਈਜੈਕਰ ਗਜਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸਨੂੰ ਵੀ ਪੰਥਕ ਸੇਵਕ ਅਵਾਰਡ ਦੇਣ ਦਾ ਐਲਾਨ ਕੀਤਾ ਹੈ।


ਦਲ ਖਾਲਸਾ ਦਾ ਬਾਨੀ ਗਜਿੰਦਰ ਸਿੰਘ ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਲੋ ਸ੍ਰੋਮਣੀ ਪੰਥਕ ਸੇਵਕ ਦੇ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ।ਜਿਥੇ ਕਈ ਪੰਥਕ ਧਿਰਾ ਇਸ ਸਨਮਾਨ ਲਈ ਅਕਾਲ ਤਖਤ ਸਾਹਿਬ ਦਾ ਧੰਨਵਾਦ ਕਰ ਰਹੀਆਂ ਹਨ ਉੱਥੇ ਹੀ ਕੁਝ ਵਿਅਕਤੀਆਂ ਵਲੋ ਗਜਿੰਦਰ ਸਿੰਘ ਨੂੰ ਸਾਬਕਾ ਖਾੜਕੁ ਦੱਸ ਕੇ ਇਸ ਦਾ ਵਿਰੋਧ ਕਿਤਾ ਜਾ ਰਿਹਾ ਹੈ ਆਖਰ ਕਾਰ ਕੌਣ ਹੈ ਗਜਿੰਦਰ ਸਿੰਘ ਹਾਈਜੈਕਰ

ਦਸ ਦੇਈਏ ਕਿ ਖਾਲਿਸਤਾਨੀ ਗਜਿੰਦਰ ਸਿੰਘ ਦਲ ਖਾਲਸਾ ਦਾ ਪ੍ਰਮੁੱਖ ਸੀ।ਪੰਜਾਬ 'ਚ ਖਾਲਿਸਤਾਨ ਮੁਹਿੰਮ ਦੇ ਸੰਚਾਲਕ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫ਼ਤਾਰੀ ਦੇ ਬਾਅਦ 1982 'ਚ ਗਜਿੰਦਰ ਸਿੰਘ ਨੇ ਚਾਰ ਸਾਥੀਆਂ ਨਾਲ ਇੰਡੀਅਨ ਏਅਰ ਲਾਈਨਜ਼ ਦੀ ਫਲਾਇਟ ਨੂੰ ਹਾਈ ਜੈਕ ਕੀਤਾ ਸੀ।ਉਹ ਇਸ ਫਲਾਇਟ ਨੂੰ ਲਾਹੌਰ ਲੈ ਗਏ ਸੀ।ਹੁਣ ਸਿੱਖ ਧਰਮ ਨਾਲ ਜੁੜੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਸ੍ਰੀ ਅਕਾਲ ਤਖ਼ਾਤ ਸਾਹਿਬ ਦਾ ਫੈਸਲਾ ਠੀਕ ਹੈ।

ਮਨਜੀਤ ਜੀ ਕੇ ਨੇ ਕਿਹਾ ਕਿ ਇਸ ਫੈਸਲਾ ਦਾ ਵਿਰੋਧ ਕਰਨ ਵਾਲੇ ਲੋਕ ਉਦੋਂ ਕਿਥੇ ਸੀ ਜਦੋਂ ਸਜਨ ਕੁਮਾਰ, ਟਾਇਟਲਰ, ਐਚ ਕੇ ਐਲ ਭਗਤ ਵਰਗਿਆਂ ਨੂੰ ਜ਼ੈੱਡ ਪਲਸ ਸੁਰੱਖਿਆ ਅਤੇ ਵਜੀਰੀਆਂ ਦਿੱਤੀ ਜਾ ਰਹੀਆਂ ਸੀ।ਉਨ੍ਹਾਂ ਕਿਹਾ ਕਿ ਇਹ ਲੋਕ ਕੋਈ ਗੈਂਗਸਟਰ ਜਾਂ ਕ੍ਰਿਮਨਲ ਨਹੀਂ ਬਸ ਆਮ ਸਿੱਖ ਹਨ।

ਜ਼ਿਕਰਯੋਗ ਹੈ ਕਿ ਭਿੰਡਰਾਂਵਾਲੇ ਦੀ ਰਿਹਾਈ ਦੇ ਲਈ ਫਲਾਇਟ ਹਾਈਜੈਕ ਕਰਨ ਵਾਲੇ ਹਾਈਜੈਕਰਾਂ ਤੇ ਪਾਕਿਸਤਾਨ 'ਚ ਕੇਸ ਚੱਲਿਆ।ਜਿਸ ਤੋਂ ਬਾਅਦ ਉਨ੍ਹਾਂ 1994 ਤੱਕ ਲਾਹੌਰ ਜੇਲ 'ਚ ਸਜ਼ਾ ਕੱਟੀ।ਇਸ ਤੋਂ ਬਾਅਦ ਦੋ ਹਾਈਜੈਕਰ ਤਾਂ 1998 'ਚ ਭਾਰਤ ਪਰਤ ਆਏ ਸੀ ਪਰ ਚੰਡੀਗੜ੍ਹ ਦਾ ਮੂਲ ਵਾਸੀ ਗਜਿੰਦਰ ਸਿੰਘ ਪਾਕਿਸਤਾਨ 'ਚ ਹੀ ਵੱਸ ਗਿਆ।

ਦਸ ਦੇਈਏ ਕਿ ਸਾਲ 2002 'ਚ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਨੇ ਪਾਕਿਸਤਾਨ ਨੂੰ 20 ਮੋਸਟਵਾਂਟੇਡ ਅੱਤਵਾਦੀਆਂ ਦੀ ਸੂਚੀ ਸੌਂਪੀ ਸੀ।ਇਸ ਸੂਚੀ 'ਚ ਗਜਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਸੀ।ਗਜਿੰਦਰ ਸਿੰਘ ਨੂੰ ਪਾਕਿਸਤਾਨ 'ਚ ਰਹਿੰਦੇ ਹੋਏ 35 ਸਾਲ ਹੋ ਗਏ ਹਨ।ਇਸ ਤੋਂ ਇਲਾਵਾ ਖਾਲਿਸਤਾਨੀ ਵਧਾਬਾ ਸਿੰਘ ਬੱਬਰ, ਰਣਜੀਤ ਸਿੰਘ ਨੀਟਾ ਅਤੇ ਪਰਮਜੀਤ ਸਿੰਘ ਪੰਜਵੜ ਵੀ ਪਾਕਿਸਤਾਨ 'ਚ ਪਨਾਹ ਲੈ ਰਿਹ ਰਹੇ ਹਨ।ਇਹ ਸਭ ਭਾਰਤ ਦੀ ਮੋਸਟਵਾਂਟੇਡ ਲਿਸਟ 'ਚ ਸ਼ਾਮਲ ਹਨ।

ਇਹ ਵੀ ਪੜ੍ਹੋFarmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ