CM Mann marriage: ਸੀਐੱਮ ਮਾਨ ਦੇ ਵਿਆਹ ਦੀ ਖਬਰ ਤੋਂ ਬਾਅਦ ਵਧਾਈਆਂ ਦੀ ਸਿਲਸਿਲਾ ਸ਼ੁਰੂ ਹੋ ਗਿਆ । ਇਸੇ ਕੜੀ  'ਚ ਹੁਣ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਸੀਐੱਮ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ । ਦਰਅਸਲ ਉਹਨਾਂ ਨੂੰ ਇੱਕ ਜਰਨਲਿਸਟ ਨੇ ਟਵੀਟ ਵਿੱਚ ਟੈਗ ਕਰਕੇ ਮੋਸਟ ਅਲੀਜਿਬਲ ਬੈਚਲਰ ਕਿਹਾ ਜਿਸ ਤੋਂ ਬਾਅਦ ਰਾਘਵ ਚੱਡਾ ਨੇ ਕਿਹਾ ਕਿ ਛੋਟੇ ਦਾ ਨੰਬਰ ਤਾਂ ਵੱਡੇ ਤੋਂ ਬਾਅਦ ਹੀ ਆਉਂਦਾ ਹੈ। ਮੇਰੇ ਵੱਡੇ ਮਾਨ ਸਾਬ ਅਤੇ ਡਾ. ਗੁਰਪ੍ਰੀਤ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ।

  






ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 7 ਜੁਲਾਈ ਨੂੰ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। 48 ਸਾਲਾ ਭਗਵੰਤ ਮਾਨ ਕੱਲ ਚੰਡੀਗੜ੍ਹ ਵਿੱਚ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਦੱਸਿਆ ਜਾ ਰਿਹਾ ਹੈ ਕਿ ਡਾ: ਗੁਰਪ੍ਰੀਤ ਕੌਰ ਹਰਿਆਣਾ ਦੀ ਰਹਿਣ ਵਾਲੀ ਹੈ। ਸੀਐਮ ਮਾਨ ਦਾ ਇਹ ਦੂਜਾ ਵਿਆਹ ਹੋਵੇਗਾ। ਚਾਰ ਸਾਲ ਪਹਿਲਾਂ ਉਸ ਦਾ ਆਪਣੀ ਪਹਿਲੀ ਪਤਨੀ ਤੋਂ ਤਲਾਕ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਾਨ ਦੀ ਮਾਂ-ਭੈਣ ਨੇ ਪੰਜਾਬ ਦੇ CM ਭਗਵੰਤ ਮਾਨ ਦੀ ਦੁਲਹਨ ਨੂੰ ਚੁਣਿਆ ਹੈ।


ਸੀਐਮ ਭਗਵੰਤ ਮਾਨ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵਿਆਹ ਦੀ ਸਜਾਵਟ ਲਈ ਟੈਂਟਾਂ ਅਤੇ ਫੁੱਲਾਂ ਦੀ ਸਜਾਵਟ ਨਾਲ ਭਰਿਆ ਟਰੱਕ ਪੰਜਾਬ ਸੀਐਮ ਹਾਊਸ ਪਹੁੰਚ ਗਿਆ ਹੈ।


ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰੇ ਵੱਲੋਂ ਦਿਲੋਂ ਵਧਾਈਆਂ। ਉਹ ਕੱਲ੍ਹ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ। ਖੁਸ਼ਹਾਲ ਤੇ ਖੁਸ਼ੀ ਭਰੇ ਵਿਆਹੁਤਾ ਜੀਵਨ ਲਈ ਸ਼ੁੱਭ ਕਾਮਨਾਵਾਂ।