ਚੰਡੀਗੜ੍ਹ: ਟਿਕਟ ਲਈ ਪੈਸੇ ਮੰਗਣ ਦੇ ਦੋਸ਼ ਲਾਉਣ ਵਾਲੇ ਪਟਿਆਲਾ ਦੇ ਸਮਾਜ ਸੇਵੀ ਸੌਰਭ ਜੈਨ ਖਿਲਾਫ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਮਾਣਹਾਨੀ ਦੀ ਮੁਕੱਦਮਾ ਕੀਤਾ ਹੈ। ਸੌਰਭ ਜੈਨ ਨੇ ਇਲਜ਼ਾਮ ਲਾਏ ਸੀ ਕਿ ਰਾਘਵ ਚੱਢਾ ਨੇ ਟਿਕਟ ਦੇਣ ਬਦਲੇ ਇੱਕ ਤੋਂ ਦੋ ਕਰੋੜ ਰੁਪਏ ਮੰਗੇ ਸੀ। ਇਸ ਮਗਰੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪਟਿਆਲਾ ਦੇ ਸੌਰਭ ਜੈਨ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।


ਰਾਘਵ ਚੱਢਾ ਦੇ ਵਕੀਲ ਵੱਲੋਂ ਇੱਕ ਜਨਤਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੌਰਭ ਜੈਨ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਲਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਈ ਨਾਪਾਕ ਤੱਤ ਰਾਘਵ ਚੱਢਾ ਦੀ ਸਦਭਾਵਨਾ ਤੇ ਸਾਖ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੋਸ਼ ਉਨ੍ਹਾਂ 'ਤੇ ਇਕ 'ਸਪਾਂਸਰਡ' ਮੁਹਿੰਮ ਤੇ ਪ੍ਰਚਾਰ ਤਹਿਤ ਲਗਾਏ ਗਏ ਹਨ।


ਬਿਆਨ ਦੇ ਅਨੁਸਾਰ, ਸੌਰਭ ਜੈਨ ਦੁਆਰਾ ਚੋਣ ਟਿਕਟਾਂ ਲਈ ਭ੍ਰਿਸ਼ਟਾਚਾਰ ਤੇ ਪੈਸੇ ਦੇ ਦੋਸ਼ ਝੂਠੇ ਹਨ ਤੇ ਰਾਘਵ ਚੱਢਾ ਦੀ ਬੇਦਾਗ ਸਾਖ ਨੂੰ ਖਰਾਬ ਕਰਨ ਲਈ ਕੁਝ ਪੂਰਵ-ਯੋਜਨਾਬੱਧ ਮੁਹਿੰਮ ਦਾ ਹਿੱਸਾ ਹਨ। ਅਪਰਾਧਿਕ ਮਾਣਹਾਨੀ ਦਾ ਕੇਸ, ਆਈਪੀਸੀ ਦੀ ਧਾਰਾ 499/500 ਤਹਿਤ, ਜੋ ਕਿਸੀ ਦੀ ਸਾਖ ਨੁਕਸਾਨ ਪਹੁੰਚਾਉਣ ਲਈ 2 ਸਾਲ ਤੱਕ ਦੀ ਕੈਦ ਦੀ ਵਿਵਸਥਾ ਕਰਦਾ ਹੈ, ਦਿੱਲੀ ਦੇ ਰੌਜ਼ ਐਵੇਨਿਊ ਕੋਰਟ ਵਿਖੇ ਸੌਰਭ ਜੈਨ ਦੇ ਖ਼ਿਲਾਫ਼ ਦਾਇਰ ਕੀਤੇ ਜਾਵੇਗਾ।



ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੀ ਜਾਂਚ 'ਤੇ ਅੱਜ ਆਵੇਗਾ SC ਦਾ ਹੁਕਮ, ਸੇਵਾਮੁਕਤ ਜੱਜ ਦੀ ਅਗਵਾਈ 'ਚ ਕਮੇਟੀ ਦਾ ਗਠਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904