ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਬੈਠਕ ਕੀਤੀ। ਬੈਠਕ ਵਿੱਚ ਪੰਜਾਬ ਦੇ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਗੱਲਬਾਤ ਹੋਈ ਤੇ ਕਈ ਨਾਂ ਵੀ ਵਿਚਾਰੇ ਗਏ।
ਸੂਤਰਾਂ ਮੁਤਾਬਕ ਰਾਜ ਕੁਮਾਰ ਵੇਰਕਾ, ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ ਸਿੰਘ ਸੋਢੀ, ਸੰਗਤ ਸਿੰਘ ਗਿਲਜੀਆਂ, ਵਿਜੇ ਇੰਦਰ ਸਿੰਗਲਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਵੇਂ ਮੰਤਰੀ ਬਣ ਸਕਦੇ ਹਨ। ਇਸ ਦੇ ਨਾਲ ਕਈਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ।
ਸੂਤਰਾਂ ਦੱਸਦੇ ਹਨ ਕਿ ਅਗਲੇ ਹਫ਼ਤੇ ਕੈਬਨਿਟ ਦੇ ਵਿਸਥਾਰ 'ਤੇ ਰਾਹੁਲ, ਕੈਪਟਨ ਤੇ ਸੁਨੀਲ ਜਾਖੜ ਦਰਮਿਆਨ ਮੁੜ ਬੈਠਕ ਹੋਵੇਗੀ। ਬੈਠਕ ਵਿੱਚ ਰਾਹੁਲ ਗਾਂਧੀ ਨੇ ਕੈਪਟਨ ਨਾਲ ਐਸ.ਟੀ.ਐਫ. ਰਿਪੋਰਟ 'ਤੇ ਅਮਰਿੰਦਰ ਸਿੰਘ ਦੀ ਚੁੱਪੀ ਬਾਰੇ ਵੀ ਗੱਲਬਾਤ ਕੀਤੀ।