ਨਵੀਂ ਦਿੱਲੀ: ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਪਿਛਲੇ ਇੱਕ ਮਹੀਨੇ ਤੋਂ ਬੰਦ ਟ੍ਰੇਨ ਸੇਵਾਵਾਂ 6 ਨਵੰਬਰ ਤੋਂ ਮੁੜ ਸ਼ੁਰੂ ਹੋਣ ਦੇ ਆਸਾਰ ਹਨ। ਰੇਲਵੇ ਚੇਅਰਮੈਨ ਵੱਲੋਂ ਵੀਰਵਾਰ ਕੀਤੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਧਰਨਾ ਦੇ ਰਹੇ ਕਿਸਾਨਾਂ ਨੇ ਵੀ 20 ਨਵੰਬਰ ਤਕ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਸੀ।


ਪੰਜਾਬ 'ਚ ਵੱਖ-ਵੱਖ ਥਾਈਂ 32 ਥਾਵਾਂ 'ਤੇ ਕਿਸਾਨਾਂ ਨੇ ਰੇਲਵੇ ਟ੍ਰੈਕ ਰੋਕੇ ਹੋਏ ਹਨ। ਵੀਰਵਾਰ ਪੰਜਾਬ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਬੀਜੇਪੀ ਲੀਡਰਾਂ ਨੇ ਰੇਲ ਮੰਤਰੀ ਨੂੰ ਰੇਲ ਸੇਵਾਵਾਂ ਬਹਾਲ ਕਰਨ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਰੇਲ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਕਿ 32 ਥਾਵਾਂ 'ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਉਨ੍ਹਾਂ 'ਚੋਂ 15 ਥਾਵਾਂ ਖਾਲੀ ਕਰਵਾ ਲਈਆਂ ਗਈਆਂ ਹਨ। ਜਦਕਿ ਬਾਕੀ ਥਾਵਾਂ ਵੀ ਸ਼ੁੱਕਰਵਾਰ ਖਾਲੀ ਕਰਵਾ ਲਈਆਂ ਜਾਣਗੀਆਂ।


ਪੰਜਾਬ ਲਈ ਖੁਸ਼ਖਬਰੀ! ਪੰਜ ਮਹੀਨਿਆਂ ਬਾਅਦ ਵੱਡੀ ਰਾਹਤ


ਬਾਦਲਾਂ ਦੀ ਟਰਾਂਸਪੋਰਟ ਕੰਪਨੀ ਦੇ ਦਫਤਰ 'ਤੇ ਅੰਨ੍ਹੇਵਾਹ ਫਾਇਰਿੰਗ, ਹਮਲਾਵਰ ਜਾਂਦੇ ਹੋਏ ਦੇ ਗਏ ਵੱਡੀ ਧਮਕੀ


ਇਸ ਤੋਂ ਬਾਅਦ ਰੇਲਵੇ ਬੋਰਡ ਦੇ ਚੇਅਰਮੈਨ ਤੇ CEO ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਜਿਵੇਂ ਹੀ ਰੇਲਵੇ ਸਟੇਸ਼ਨ ਤੇ ਰੇਲਵੇ ਟ੍ਰੈਕਸ ਤੋਂ ਧਰਨਾ ਹਟਦਾ ਹੈ ਰੇਲਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਪੰਜਾਬ 'ਚ ਅੰਦੋਲਨ ਕਾਰਨ ਮੁੱਖ ਰੇਲਵੇ ਟ੍ਰੈਕ ਬੰਦ ਹਨ। ਜਿਸ ਕਾਰਨ ਜੰਮੂ ਤੇ ਕਟੜਾ ਲਈ ਰੇਲ ਸੇਵਾ ਬੰਦ ਪਈ ਹੈ। ਮਾਲ ਗੱਡੀਆ ਤੇ ਯਾਤਰੀ ਗੱਡੀਆਂ ਰੁਕੀਆਂ ਹੋਈਆਂ ਹਨ। ਇਸ ਦੌਰਾਨ ਰੇਲਵੇ ਨੂੰ 1200 ਕਰੋੜ ਦੇ ਕਰੀਬ ਆਰਥਿਕ ਨੁਕਸਾਨ ਝੱਲਣਾ ਪਿਆ ਹੈ।


ਕੈਪਟਨ ਅਮਰਿੰਦਰ ਮੁੜ ਹੋਏ ਕੁਆਰੰਟੀਨ, ਸੀਨੀਅਰ ਅਫਸਰ ਕੋਰੋਨਾ ਪੌਜ਼ੇਟਿਵ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ