Punjab Flodo: ਲਗਾਤਾਰ ਹੋ ਰਹੀ ਬਾਰਿਸ਼ ਨੇ ਲੁਧਿਆਣਾ ਦੇ 250 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਕੂਲਾਂ ਵਿੱਚ ਪਾਣੀ ਭਰਨ, ਛੱਤਾਂ ਤੋਂ ਪਾਣੀ ਲੀਕ ਹੋਣ, ਫਰਸ਼ ਢਹਿ ਜਾਣ, ਕਲਾਸਰੂਮਾਂ ਵਿੱਚ ਪਾਣੀ ਭਰ ਜਾਣ ਤੇ ਬਿਜਲੀ ਦੇ ਉਪਕਰਨਾਂ ਦੀ ਖਰਾਬੀ ਦੀਆਂ ਰਿਪੋਰਟਾਂ ਆਈਆਂ ਹਨ।

Continues below advertisement

ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਆਮ ਕੰਮਕਾਜ ਵਿੱਚ ਵਿਘਨ ਪਿਆ ਹੈ ਅਤੇ ਬਹੁਤ ਸਾਰੇ ਖੰਡਰ ਢਾਂਚੇ ਸਾਹਮਣੇ ਆਏ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਿੱਖਿਆ ਵਿਭਾਗ ਨੇ ਮੰਗਲਵਾਰ ਨੂੰ ਸਾਰੇ ਸਕੂਲਾਂ ਨੂੰ ਗੂਗਲ ਸ਼ੀਟਾਂ ਰਾਹੀਂ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਰਿਪੋਰਟ ਵਿੱਚ ਛੱਤਾਂ, ਫਰਸ਼ਾਂ, ਪਲਾਸਟਰ, ਚਾਰਦੀਵਾਰੀ, ਦਰਵਾਜ਼ੇ-ਖਿੜਕੀਆਂ ਅਤੇ ਪੇਂਟ-ਵਰਕ ਵਰਗੇ ਪ੍ਰਭਾਵਿਤ ਖੇਤਰਾਂ ਦੇ ਵੇਰਵੇ ਦੇਣੇ ਪੈਣਗੇ। ਇਸ ਤੋਂ ਇਲਾਵਾ, ਨੁਕਸਾਨੇ ਗਏ ਪਖਾਨਿਆਂ ਦੀ ਗਿਣਤੀ, ਬਿਜਲੀ ਦੇ ਉਪਕਰਨਾਂ, ਫਰਨੀਚਰ, ਲੈਬ ਉਪਕਰਣਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਮੁਰੰਮਤ ਲਈ ਅਨੁਮਾਨਤ ਲਾਗਤ ਦੀ ਜਾਣਕਾਰੀ ਵੀ ਸ਼ਾਮਲ ਕਰਨੀ ਪਵੇਗੀ।250 ਤੋਂ ਵੱਧ ਸਕੂਲਾਂ ਨੇ ਆਪਣੀਆਂ ਨੁਕਸਾਨ ਦੀਆਂ ਰਿਪੋਰਟਾਂ ਜਮ੍ਹਾਂ ਕਰਵਾਈਆਂ ਹਨ, ਜਿਸ ਵਿੱਚ ਮੁਰੰਮਤ ਦੀ ਲਾਗਤ ਕੁਝ ਸੌ ਰੁਪਏ ਤੋਂ ਹਜ਼ਾਰਾਂ ਰੁਪਏ ਦੇ ਵਿਚਕਾਰ ਦੱਸੀ ਗਈ ਹੈ।

Continues below advertisement

ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਰਾਜ ਸਰਕਾਰ ਨੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਲਈ 27 ਅਗਸਤ ਤੋਂ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ, ਜਿਸਨੂੰ ਬਾਅਦ ਵਿੱਚ 3 ਸਤੰਬਰ ਤੱਕ ਵਧਾ ਦਿੱਤਾ ਗਿਆ ਤੇ ਫਿਰ 8 ਸਤੰਬਰ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ।

ਬਹੁਤ ਸਾਰੇ ਖੇਤਰ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਬੁਨਿਆਦੀ ਢਾਂਚਾ ਬਹਾਲ ਨਹੀਂ ਕੀਤਾ ਗਿਆ ਹੈ। ਲੁਧਿਆਣਾ ਵਿੱਚ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰਾਜ ਦੇ ਨਿਰਦੇਸ਼ਾਂ 'ਤੇ ਰਿਪੋਰਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਫੰਡ ਮੰਗੇ ਹਨ, ਉਹ ਮੁਰੰਮਤ ਲਈ ਉਪਲਬਧ ਕਰਵਾਏ ਜਾਣਗੇ। ਜਿੱਥੇ ਗੰਭੀਰ ਨੁਕਸਾਨ ਜਾਂ ਪਾਣੀ ਭਰਿਆ ਹੋਇਆ ਹੈ, ਉੱਥੇ ਵਿਦਿਆਰਥੀਆਂ ਨੂੰ ਸਮੱਸਿਆਵਾਂ ਦੇ ਪੂਰੀ ਤਰ੍ਹਾਂ ਹੱਲ ਹੋਣ ਤੱਕ ਕਲਾਸਰੂਮਾਂ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :