Punjab Lottery Winner missing : 'ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਰੇਲਵੇ ਸਟੇਸ਼ਨ ਦੇ ਨੇੜੇ ਲਾਟਰੀ ਟਿਕਟ ਵਿਕਰੇਤਾ ਜੈ ਸ਼ੰਕਰ ਵੱਲੋਂ ਵੇਚੀ ਗਈ ਰਾਜ ਸ਼੍ਰੀ ਮਾਸਿਕ ਲਾਟਰੀ ਤੋਂ ਇੱਕ ਵਿਅਕਤੀ ਨੂੰ 30 ਲੱਖ ਰੁਪਏ ਦਾ ਇਨਾਮ ਲੱਗਿਆ ਹੈ। ਹਾਲਾਂਕਿ, ਲਾਟਰੀ ਜੇਤੂ ਵਿਅਕਤੀ ਅਜੇ ਤੱਕ ਆਪਣਾ ਇਨਾਮ ਲੈਣ ਨਹੀਂ ਆਇਆ ਹੈ। ਬਰਨਾਲਾ ਦੇ ਲਾਟਰੀ ਏਜੰਟ ਜੈ ਸ਼ੰਕਰ ਵਲੋਂ ਜੇਤੂ ਨੂੰ ਲੱਭਣ ਲਈ ਬਾਜ਼ਾਰ ਵਿੱਚ ਲਾਊਡਸਪੀਕਰਾਂ ਰਾਹੀਂ ਅਨਾਊਸਮੈਂਟ ਕਰਵਾ ਰਹੇ ਹਨ ਅਤੇ ਢੋਲ ਵਜਾਏ ਜਾ ਰਹੇ ਹਨ। ਲੁਧਿਆਣਾ ਤੋਂ ਰਾਜ ਸ਼੍ਰੀ ਕੰਪਨੀ ਟੀਮ ਦੇ ਮੈਂਬਰ ਰਾਜ ਕੁਮਾਰ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਸਿਕ ਲਾਟਰੀ ਜੇਤੂ ਦਾ ਐਲਾਨ 26 ਫਰਵਰੀ ਨੂੰ ਕੀਤਾ ਗਿਆ ਸੀ। ਇਹ ਟਿਕਟ ਲਾਟਰੀ ਵਿਕਰੇਤਾ ਜੈ ਸ਼ੰਕਰ ਵੱਲੋਂ ਇੱਕ ਵਿਅਕਤੀ ਨੂੰ 50 ਰੁਪਏ ਵਿੱਚ ਵੇਚੀ ਗਈ ਸੀ।

Continues below advertisement

ਉਨ੍ਹਾਂ ਕਿਹਾ ਕਿ ਲਗਭਗ 5 ਲੱਖ ਲਾਟਰੀ ਟਿਕਟਾਂ ਵਿੱਚੋਂ ਬਰਨਾਲਾ ਦਾ ਇਹ ਵਿਅਕਤੀ ਪਹਿਲੇ ਸਥਾਨ 'ਤੇ ਆਇਆ ਅਤੇ ਉਸਨੇ 30 ਲੱਖ ਰੁਪਏ ਦਾ ਇਨਾਮ ਜਿੱਤਿਆ। ਹਾਲਾਂਕਿ, ਉਸਦੀ ਕਈ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਉਸਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਹ ਅਜੇ ਤੱਕ ਆਪਣਾ ਇਨਾਮ ਦਾਅਵਾ ਕਰਨ ਲਈ ਨਹੀਂ ਪਹੁੰਚਿਆ ਹੈ।

Continues below advertisement