Budget session: ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰ ਦਿੱਤਾ ਹੈ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਰੁਪਏ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਸ਼ਾਨਦਾਰ ਤੇ ਆਮ ਲੋਕਾਂ ਦਾ ਹੱਕ ਵਾਲਾ ਬਜਟ ਕਿਹਾ ਜਾ ਰਿਹਾ ਹੈ ਜਦੋਂ ਕਿ ਵਿਰੋਧੀ ਧਿਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਬਿਲਕੁਲ ਖੋਖਲਾ ਬਜਟ ਕਰਾਰ ਦਿੱਤਾ ਹੈ।


ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਬਿਲਕੁਲ ਖੋਖਲਾ ਹੈ। ਗ਼ਰੀਬਾਂ, ਕਿਸਾਨਾਂ ਤੇ ਵਪਾਰੀਆਂ ਲਈ ਕੁਝ ਵੀ ਐਲਾਨ ਨਹੀਂ ਕੀਤਾ ਗਿਆ ਹੈ। ਬੱਸ ਵਿੱਤ ਮੰਤਰੀ ਨੇ ਸਿਰਫ਼ ਪੁਰਾਣੀਆਂ ਗੱਲਾਂ ਤੇ ਪੁਰਾਣੀਆਂ  ਸਕੀਮਾਂ ਹੀ ਦਹੁਰਾਈਆਂ ਹਨ।






ਵੜਿੰਗ ਨੇ ਕਿਹਾ ਕਿ ਵਿੱਤ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਆਮਦਨ ਵਧਾਈ ਹੈ ਪਰ ਇਸ ਨਾਲ ਸਰਕਾਰ ਉੱਤੇ ਕਰਜ਼ਾ ਵੀ ਵਧਿਆ ਹੈ ਸਰਕਾਰ ਉੱਤੇ ਲੋਨ ਵੀ ਵਧਿਆ ਹੈ। ਬਜਟ ਵਿੱਚ ਆਮ ਲੋਕਾਂ ਲਈ ਕੁਝ ਵੀ ਨਹੀਂ ਹੈ ਜਿਸ ਨੂੰ ਕਿਹਾ ਜਾਵੇ ਕਿ ਸਰਕਾਰ ਨੇ ਆਮ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ।


ਵੜਿੰਗ ਨੇ ਕਿਹਾ ਕਿ ਜੋ ਲੋਕ ਭਲਾਈ ਸਕੀਮਾਂ ਦੀ ਚਰਚਾ ਕੀਤੀ ਗਈ ਉਹ ਸਭ ਪੁਰਾਣੀਆਂ ਹਨ। ਸਰਕਾਰ ਨੇ ਨਾ ਤਾਂ ਪੈਨਸ਼ਨ ਵਧਾਈ ਹੈ ਨਾ ਹੀ ਸਗਨ ਸ਼ਕੀਮ ਵਧਾਈ ਹੈ ਨਾ ਹੀ ਆਮ ਲੋਕਾਂ ਨੂੰ ਕੋਈ ਸਹੂਲਤ ਦਿੱਤੀ ਹੈ ਸਰਕਾਰ ਦਾ ਇਹ ਬਜਟ ਇੱਕ ਖੋਖਲਾ ਬਜਟ ਹੈ।


ਜ਼ਿਕਰ ਕਰ ਦਈਏ ਕਿ ਬਜਟ ਸੈਸ਼ਨ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਨੇ ਵਿਧਾਨ ਸਭਾ ਬਾਹਰ ਪੰਜਾਬ ਦੇ ਮੁੱਖ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਦਲਿਤ ਵਿਧਾਇਕ ਸੁਖਵਿੰਦਰ ਕੋਟਲੀ ਜੀ ਦਾ ਅਪਮਾਨ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਅੱਜ ਵਿਧਾਨ ਸਭਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਸੱਤਾ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇੰਨਾ ਹੰਕਾਰੀ ਬਣਾ ਦਿੱਤਾ ਹੈ ਅਤੇ ਕਿ ਉਹ ਵਿਧਾਨ ਸਭਾ ਵਰਗੇ ਮੁਕੱਦਸ ਸਥਾਨ ਵਿੱਚ ਵਿਵਹਾਰ ਕਰਨ ਦੇ ਬੁਨਿਆਦੀ ਢੰਗ ਨੂੰ ਭੁੱਲ ਗਏ ਹਨ।