Punjab News: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਦਹਾਕੇ ਤੋਂ ਕੰਮ ਕਰ ਰਹੇ 12500 ਸਿੱਖਿਆ ਪ੍ਰੋਵਾਈਡਰ, ਈਜੀਐਸ, ਐਸਟੀਆਰ, ਏਆਈਈ, ਆਈਈਵੀ ਵਾਲੰਟੀਅਰਾਂ ਨੂੰ ਪੱਕੇ ਕਰਨ ਦੇ ਐਲਾਨ ਮਗਰੋਂ ਸਵਾਲ ਉੱਠਣ ਲੱਗੇ ਹਨ। ਇਨ੍ਹਾਂ ਅਧਿਆਪਕਾਂ ਨੂੰ ਗੈਰੂਲਰ ਤਾਂ ਕੀਤਾ ਗਿਆ ਪਰ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਉਠਾਇਆ ਹੈ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਪੇਜ ਉਪਰ  ਲਿਖਿਆ ਹੈ ਕਿ ਬਦਲਾਵ ਦਾ ਅਨੋਖਾ ਕਾਰਨਾਮਾ.... 
ਪੇਅ ਗਰੇਡ -ਕੋਈ ਨਹੀਂ
ਸਲਾਨਾ ਤਰੱਕੀ - ਕੋਈ ਨਹੀਂ 
ਮੈਡੀਕਲ ਭੱਤਾ - ਕੋਈ ਨਹੀਂ
ਮਕਾਨ ਭੱਤਾ - ਕੋਈ ਨਹੀਂ
ਮਹਿੰਗਾਈ ਭੱਤਾ - ਕੋਈ ਨਹੀਂ
ਮੋਬਾਈਲ ਭੱਤਾ - ਕੋਈ ਨਹੀਂ
ਮੈਡੀਕਲ ਰਿਬਰਸਮੈਂਟ - ਕੋਈ ਨਹੀਂ
ਐਲ.ਟੀ.ਸੀ. - ਕੋਈ ਨਹੀਂ
ਜੀ.ਆਈ.ਸੀ. - ਕੋਈ ਨਹੀਂ
ਲੀਵ ਕੈਸਮੈਟ - ਕੋਈ ਨਹੀਂ
ਐਕਸਗਰੇਸੀਆ - ਕੋਈ ਨਹੀਂ
ਗਰੈਚੁਇਟੀ - ਕੋਈ ਨਹੀਂ
ਪਰ ਮੁਲਾਜ਼ਮ ਪੱਕੇ....?


ਹੋਰ ਪੜ੍ਹੋ : ISRO ਨੇ ਭਰੀ ਸਫਲਤਾ ਦੀ ਇੱਕ ਹੋਰ ਉਡਾਣ, ਸਿੰਗਾਪੁਰ ਦੇ 7 ਉਪਗ੍ਰਹਿ ਕੀਤੇ ਲਾਂਚ, ਇੱਕ ਮਹੀਨੇ ਵਿੱਚ ਦੂਜਾ ਸਫਲ ਮਿਸ਼ਨ






 



ਦੱਸ ਦਈਏ ਕਿ ਬੀਏ ਪਾਸ ਸਿੱਖਿਆ ਪ੍ਰੋਵਾਈਡਰ (ਐਸੋਸੀਏਟ ਟੀਚਰ) ਜੋ ਪਹਿਲਾਂ 9500 ਰੁਪਏ ਤਨਖ਼ਾਹ ਲੈ ਰਹੇ ਸਨ, ਨੂੰ ਹੁਣ 20500 ਰੁਪਏ ਤਨਖਾਹ ਵਜੋਂ ਮਿਲਣਗੇ, ਜਦਕਿ ਈਟੀਟੀ ਅਤੇ ਐਨਟੀਟੀ ਯੋਗਤਾ ਵਾਲੇ ਅਧਿਆਪਕਾਂ ਨੂੰ ਮੌਜੂਦਾ 10250 ਰੁਪਏ ਦੀ ਤਨਖ਼ਾਹ ਮੁਕਾਬਲੇ 22000 ਰੁਪਏ ਮਿਲਣਗੇ। ਇਸੇ ਤਰ੍ਹਾਂ ਬੀਏ/ਐਮਏ ਬੀਐਡ ਡਿਗਰੀਆਂ ਵਾਲੇ ਅਜਿਹੇ ਅਧਿਆਪਕ, ਜੋ 11000 ਰੁਪਏ ਤਨਖਾਹ ਲੈ ਰਹੇ ਹਨ, ਨੂੰ ਹੁਣ 23500 ਰੁਪਏ ਤਨਖ਼ਾਹ ਮਿਲੇਗੀ। 


ਇਸੇ ਤਰ੍ਹਾਂ ਆਈਈਵੀ ਵਾਲੰਟੀਅਰਾਂ ਨੂੰ 5500 ਰੁਪਏ ਦੀ ਥਾਂ 15,000 ਰੁਪਏ ਤਨਖ਼ਾਹ ਮਿਲੇਗੀ। ਇਸੇ ਤਰ੍ਹਾਂ 3500 ਰੁਪਏ ਤਨਖਾਹ ਲੈ ਰਹੇ ਸਿੱਖਿਆ ਵਾਲੰਟੀਅਰਾਂ ਨੂੰ ਹੁਣ 15,000 ਰੁਪਏ ਤੇ 6000 ਰੁਪਏ ਤਨਖ਼ਾਹ ਲੈ ਰਹੇ ਈਜੀਐਸ, ਈਆਈਈ ਤੇ ਐਸਟੀਆਰ ਅਧਿਆਪਕਾਂ ਨੂੰ ਹੁਣ 18,000 ਰੁਪਏ ਮਿਲਣਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।