Punjab News: ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਚਾਲੇ ਫ਼ਸਲ ਉੱਤੇ ਦਿੱਤੀ ਜਾਣ ਵਾਲੀ MSP (ਘੱਟੋ ਘੱਟ ਸਮਰਥਣ ਮੁੱਲ) ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਮਾਨ ਨੇ ਟਵੀਟ ਕਰਕੇ ਵੜਿੰਗ ਉੱਤੇ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਸੀ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਪਲਟਵਾਰ ਕੀਤਾ ਹੈ।


ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ, ਤੁਸੀਂ ਸਹੀ ਕਿਹਾ ਕਿ ਕਾਹਲੀ ਨਹੀਂ ਕਰਨੀ ਚਾਹੀਦੀ ਜੋ ਤੁਸੀਂ ਕਰ ਦਿੱਤੀ ਹੈ। ਕੌਣ ਨਹੀਂ ਜਾਣਦਾ ਕਿ ਤੁਸੀਂ ਮੁੱਦਿਆਂ ਤੋਂ ਭਟਕਾਉਣ ਵਿੱਚ ਕਿੰਨੇ ਮਾਹਿਰ ਹੋਂ ਇਹ ਤੁਸੀਂ ਪਹਿਲਾਂ ਵੀ ਕਰ ਚੁੱਕੇ ਹੋਂ,ਗੱਲ SYL ਦੀ ਸੀ ਤੇ ਰੱਖ ਲਿਆ ਤੁਸੀਂ ‘ਸਟੇਜ ਡਰਾਮਾ’






ਰਾਜਾ ਵੜਿੰਗ ਨੇ ਕਿਹਾ ਕਿ ਮੈਂ ਤਾਂ AG ਸਾਹਿਬ ਦੇ ਮਾਣਯੋਗ ਸੁਪਰੀਮ ਕੋਰਟ ਵਿੱਚ ਕਹੇ ਸ਼ਬਦਾਂ ਦੀ ਗੱਲ ਕੀਤੀ ਹੈ ਨਾ ਕਿ ਸਰਕਾਰ ਦੇ ਦਿੱਤੇ ਐਫਿਡੈਵਿਟ ਦੀ। ਹਾਂ ਚਿੱਠੀ ਵਿੱਚ ਅਤੇ ਤੁਹਾਡੀ ਮਨਸ਼ਾ ਵਿੱਚ ਫ਼ਰਕ ਤਾਂ ਹੁੰਦਾ ਹੀ ਹੈ ਜੋ ਮੂੰਗੀ ‘ਤੇ  MSP ਦੇਣ ਵਰਗੀਆਂ ਗੱਲਾਂ  ਤੋਂ ਪੰਜਾਬ ਨੂੰ ਪਤਾ ਲੱਗ ਹੀ ਗਿਆ ਹੈ।


ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ਰਾਜਾ ਵੜਿੰਗ ਜੀ ਪੰਜਾਬੀਆਂ ਨੂੰ ਗੁਮਰਾਹ ਨਾ ਕਰੋ ..ਇਹ ਪੰਜਾਬ ਸਰਕਾਰ ਦਾ ਪੱਖ (affidavit) ਹੈ ਸੁਪਰੀਮ ਕੋਰਟ ਵਿੱਚ ਕਿ ਝੋਨੇ ਦੇ ਵਾਂਗ ਹੋਰ ਫਸਲਾਂ ਤੇ ਵੀ MSP ਦਿਓ…ਬੱਸਾਂ ਦੀਆਂ ਬਾਡੀਆਂ ਦੀ ਚਿੱਠੀ ਅਤੇ ਸੁਪਰੀਮ ਕੋਰਟ 'ਚ ਪੰਜਾਬ ਦੇ ਪੱਖ 'ਚ ਚਿੱਠੀ ਚ ਫਰਕ ਹੁੰਦੈ..ਕਾਂਗਰਸ ਕਾਹਲੀਆਂ ਨੇ ਈ ਡੋਬੀ ਐ.