Punjab News: ਸ੍ਰੀ ਮੁਕਤਸਰ ਸਾਹਿਬ ਵਿਖੇ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਦੇ ਸਬੰਧ 'ਚ ਜ਼ਿਲ੍ਹਾ ਕਾਗਰਸ ਇਕਾਈ ਨਾਲ ਵਿਸ਼ਾਲ ਰੈਲੀ ਕੀਤੀ ਗਈ । ਇਸ ਵਿੱਚ ਆਉਣ ਵਾਲੇ ਦਿਨਾ ਵਿੱਚ ਭਾਰਤ ਜੋੜੋ ਯਾਤਰਾ ਲੈ ਕੇ ਚੱਲ ਰਹੇ ਕਾਂਗਰਸ ਪਾਰਟੀ ਦੇ ਵੱਡੇ ਨੇਤਾ ਰਾਹੁਲ ਗਾਂਧੀ ਜੋ ਪੰਜਾਬ ਪਹੁੰਚ ਰਹੇ ਹਨ ਉਹਨਾਂ ਦੇ ਸਵਾਗਤ ਲਈ ਵੱਡਾ ਇਕੱਠ ਕਰਨ ਲਈ ਕਾਂਗਰਸ ਦੇ ਇੱਕ ਇੱਕ ਵਰਕਰਾਂ ਨੂੰ ਲਾਮਬੰਦ ਕੀਤਾ।
ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਤਾਜ਼ਪੋਸੀ ਵੀ ਕੀਤੀ ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਨੂੰ ਫਿਰ ਤੋਂ ਮਜਬੂਤ ਕਰਨ ਲਈ ਵੱਧ ਤੋ ਵੱਧ ਲੋਕਾ ਨੂੰ ਵਰਕਰਾਂ ਨੂੰ ਪ੍ਰੇਰਿਤ ਕੀਤਾ ਅਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਫ਼ਲ ਬਣਾਉਣ ਲਈ ਰਾਹੁਲ ਗਾਂਧੀ ਦਾ ਸਾਥ ਦੇਣ ਦੀ ਗੱਲ ਆਖੀ। ਇਸ ਮੌਕੇ ਰਾਜਾ ਵੜਿੰਗ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕਸਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਮਰਸੀਅਲ ਮੁੱਖ ਮੰਤਰੀ ਸੀ ਜੋ ਆਪਣੇ ਸੁਆਰਥ ਲਈ ਸਾਢੇ ਚਾਰ ਸਾਲ ਕੰਮ ਕਰਦੇ ਰਹੇ।ਵੜਿੰਗ ਨੇ ਕਿਹਾ ਕਿ ਕਾਂਗਰਸ ਇਸ ਕਰਕੇ ਕਮਜ਼ੋਰ ਰਹੀ ਜਿਸ ਵਿੱਚ ਪਹਿਲਾਂ ਰਹੇ ਪ੍ਰਧਾਨ ਆਪਣੇ ਸੁਆਰਥ ਲਈ ਕੰਮ ਕਰਦੇ ਰਹੇ ਅਤੇ ਆਪਣੇ ਪਰਿਵਾਰਵਾਦ ਨੂੰ ਹੀ ਵਧਾਵਾ ਦਿੰਦੇ ਰਹੇ।
ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਖ਼ਰਾਬ ਹੋ ਚੁੱਕੀ ਹੈ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਦੋ ਵਿਅਕਤੀਆਂ ਨੂੰ ਪੈਸੇ ਖਾਤਰ ਮੌਤ ਘਾਟ ਉਤਾਰ ਦਿੱਤਾ ਗਿਆ ਹੈ ਜਿੰਨਾਂ ਵਿੱਚੋ 9 ਮਹੀਨੇ ਅਗਵਾ ਕੀਤੇ ਵਿਅਕਤੀ ਦੇ ਕੇਸ ਵਿੱਚ ਮੁੱਖ ਮੁਲਜ਼ਮ ਨੂੰ ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋ ਬਆਦ ਬੇਗੁਨਾਹ ਸਾਬਤ ਕਰਕੇ ਛੱਡ ਦਿੱਤਾ ਸੀ। ਉਸ ਵਿਅਕਤੀ ਵੱਲੋਂ ਕੁੱਝ ਦਿਨ ਪਹਿਲਾ ਹੀ ਪਿੰਡ ਕੋਟਭਾਈ ਦੇ 20 ਸਾਲਾਂ ਨੌਜਵਾਨ ਨੂੰ 30 ਲੱਖ ਦੀ ਫਿਰੋਤੀ ਕਾਰਨ ਆਪਣੇ ਸਾਥੀਆਂ ਨਾਲ ਮਿਲਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਦੋਂ ਰਾਜਾ ਵੜਿੰਗ ਤੋਂ ਦੋ ਦਿਨ ਪਹਿਲਾ ਸ੍ਰੀ ਮੁਕਤਸਰ ਸਾਹਿਬ ਸਰਕਾਰੀ ਕਾਲਜ ਦੀਆਂ ਕੰਧਾਂ ਉੱਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਆਰੇ ਅਤੇ ਵਿਦੇਸ਼ ਬੈਠੇ ਸਿੱਖ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪਨੂੰ ਬਾਰੇ ਪੁੱਛਿਆ ਤਾਂ ਵੜਿੰਗ ਨੇ ਕਿਹਾ ਕਿ ਉਹ ਕੌਣ ਹੈ ਅਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਉਹ ਕਿਸ ਤਰਾਂ ਰੋਕ ਸਕਦਾ ਹੈ