ਰਾਜਾ ਵੜਿੰਗਾ ਦੀ ਅਫਸਰ ਨੂੰ ਧਮਕੀ, 'ਛਿੱਤਰ ਵੀ ਖਾਏਂਗਾ ਤੇ ਗੰਢੇ ਵੀ, ਹੋਣਾ ਕੱਖ ਨਹੀਂ' ਥੁੱਕ ਕੇ ਚੱਟਣਾ ਵੀ ਪੈਣਾ
ਏਬੀਪੀ ਸਾਂਝਾ | 22 Dec 2019 05:22 PM (IST)
ਬੀਤੇ ਤਕਰੀਬਨ ਦੋ ਹਫਤਿਆਂ ਤੋਂ ਧਰਨੇ 'ਤੇ ਬੈਠੇ ਕਿਸਾਨ ਪੰਪ ਮੋਰਚਾ ਦਾ ਸਮਰਥਨ ਕਰਨ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੰਬੀ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਕਿ ਲਿਫਟ ਪੰਪ ਬੰਦ ਕਰ ਦਿਓ ਤੇ ਜੇਕਰ ਇਹ ਉਨ੍ਹਾਂ ਦਾ ਹੁਕਮ ਹੁੰਦਾ ਤਾਂ ਉਹ ਖੁਦ ਕਿਉਂ ਕਿਸਾਨਾਂ ਦੇ ਇਸ ਧਰਨੇ ਵਿੱਚ ਆਉਂਦੇ।
ਲੰਬੀ: ਬੀਤੇ ਤਕਰੀਬਨ ਦੋ ਹਫਤਿਆਂ ਤੋਂ ਧਰਨੇ 'ਤੇ ਬੈਠੇ ਕਿਸਾਨ ਪੰਪ ਮੋਰਚਾ ਦਾ ਸਮਰਥਨ ਕਰਨ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੰਬੀ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਕਿ ਲਿਫਟ ਪੰਪ ਬੰਦ ਕਰ ਦਿਓ ਤੇ ਜੇਕਰ ਇਹ ਉਨ੍ਹਾਂ ਦਾ ਹੁਕਮ ਹੁੰਦਾ ਤਾਂ ਉਹ ਖੁਦ ਕਿਉਂ ਕਿਸਾਨਾਂ ਦੇ ਇਸ ਧਰਨੇ ਵਿੱਚ ਆਉਂਦੇ। ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਏਗਾ। ਉਨ੍ਹਾਂ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਨਹਿਰੀ ਵਿਭਾਗ ਦੇ ਮੰਤਰੀ ਸੁੱਖ ਸਰਕਾਰੀਆ ਜਲਦੀ ਹੀ ਇੱਥੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਲਿਫਟ ਪੰਪ ਚਾਲੂ ਰੱਖਣ ਬਾਰੇ ਵੀ ਐਲਾਨ ਕਰਨਗੇ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਫਸਰਸ਼ਾਹੀ 'ਤੇ ਵੀ ਨਿਸ਼ਾਨਾ ਸਾਧਿਆ ਤੇ ਬੋਲੇ ਮੈਂ ਇੱਕ ਅਫਸਰ ਨੂੰ ਕਿਹਾ, "ਛਿੱਤਰ ਵੀ ਖਾਏਂਗਾ, ਗੰਢੇ ਵੀ ਖਾਏਂਗਾ, ਹੋਣਾ ਕੱਖ ਨਹੀਂ, ਐਂਵੇ ਸਾਨੂੰ ਖਰਾਬ ਕਰੇਂਗਾ ਥੁੱਕ ਕੇ ਚੱਟਣਾ ਵੀ ਪੈਣਾ। ਉਨ੍ਹਾਂ ਆਖਿਆ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਫੇਰ ਵੀ ਥੁੱਕ ਕੇ ਚੱਟਣਾ ਪਵੇਗਾ। ਸੋ ਪਹਿਲਾਂ ਹੀ ਆਖ ਦਿਓ ਕਿ ਕੰਮ ਠੀਕ ਹੈ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਦੇ ਪੱਖ ਵਿੱਚ ਹਨ ਤੇ ਉਨ੍ਹਾਂ ਨੇ ਅੱਜ ਵੀ ਨਹਿਰੀ ਵਿਭਾਗ ਦੇ ਮੰਤਰੀ ਨਾਲ ਗੱਲ ਕੀਤੀ ਹੈ। ਹੁਣ ਕਿਸੇ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਰਾਜਾ ਵੜਿੰਗ ਨੇ ਇੱਥੇ ਆਪਣੇ ਅੰਦਾਜ਼ 'ਚ ਕਿਹਾ ਕਿ ਜੇਕਰ ਨਹਿਰ ਬਣ ਗਈ ਤਾਂ ਅੱਜ ਆਪਣੀਆਂ ਪਾਈਪਾਂ ਜੋੜ ਲਵੋ ਤੇ ਜੇ ਫੇਰ ਕੋਈ ਦਿੱਕਤ ਆਈ ਤਾਂ ਫੇਰ ਵੇਖਾਂਗੇ। ਉਨ੍ਹਾਂ ਆਖਿਆ ਕਿ ਜੇ ਕਿਸੇ ਅਫਸਰ ਨੇ ਕਾਰਵਾਈ ਕਰਨੀ ਹੋਈ ਤਾਂ ਉਹ ਮੇਰੇ 'ਤੇ ਕਰ ਲਵੇ ਤੇ ਧਰਨਾ ਸਮਾਪਤ ਕਰੋ। ਜੇਕਰ ਫੇਰ ਤੋਂ ਲੋੜ ਪਈ ਤਾਂ ਦੁਬਾਰਾ ਧਰਨਾ ਲਾਉਣ ਉਹ ਖੁਦ ਆਵੇਗਾ।