Rajasthan Elections 2023: ਰਾਜਸਥਾਨ ਕਾਂਗਰਸ ਵਿੱਚ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਇਸ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੀ ਲਗਾਈ ਗਈ ਹੈ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਰੰਧਾਵ ਨੇ ਕਿਹਾ ਕਿ ਜਿਹਨਾਂ ਦੇ DNA ਵਿੱਚ ਕਾਂਗਰਸ ਹੈ ਉਹ ਪਾਰਟੀ ਨਾਲ ਬਗਾਵਤ ਨਹੀਂ ਕਰਦੇ ਹਨ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "ਕਾਂਗਰਸ 'ਚ ਕਲਚਰ ਹੈ ਕਿ ਜੇਕਰ ਕੋਈ ਲੜਦਾ ਹੈ ਅਤੇ ਕੁਝ ਕਰਦਾ ਹੈ ਤਾਂ ਵੀ ਉਹ ਕਾਂਗਰਸੀ ਹੈ। ਇਹ ਭਾਜਪਾ ਨਹੀਂ ਹੈ, ਜਿੱਥੇ ਕੋਈ ਆਪਣਾ ਮੂੰਹ ਨਾ ਖੋਲ੍ਹ ਸਕੇ। ਕਾਂਗਰਸ ਪਾਰਟੀ 'ਚ ਕੋਈ ਵੀ ਆ ਕੇ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ। ਲੀਡਰ ਜੋ ਵੀ ਬੋਲਦੇ ਨੇ ਅਸੀਂ ਉਸ ਨੂੰ ਸੁਣਦੇ ਹਾਂ। ਜੇ ਨੇਤਾ ਨਹੀਂ ਬੋਲਣਗੇ ਤਾਂ ਲੋਕਤੰਤਰ ਕਿੱਥੇ ਰਹੇਗਾ।ਅਸੀਂ ਲੋਕਤੰਤਰ ਨੂੰ ਖਤਮ ਨਹੀਂ ਕਰਨਾ ਚਾਹੁੰਦੇ।
ਰੰਧਾਵਾ ਨੇ ਅੱਗੇ ਕਿਹਾ, "ਸਚਿਨ ਪਾਇਲਟ ਮੇਰਾ ਛੋਟਾ ਭਰਾ ਹੈ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਸਚਿਨ ਜਵਾਨ ਸੀ। ਉਸ ਦੇ ਪਿਤਾ ਰਾਜੇਸ਼ ਪਾਇਲਟ ਮੇਰੇ ਪਿਤਾ ਦੇ ਨਾਲ ਰਹੇ। ਮੈਂ ਉਸ ਦੇ ਪਰਿਵਾਰ ਨੂੰ ਨਹੀਂ ਭੁੱਲ ਸਕਦਾ। ਮੈਂ ਇੱਕ ਕਾਂਗਰਸੀ ਹਾਂ ਅਤੇ ਜਿਸਦੇ DNA ਵਿੱਚ ਕਾਂਗਰਸ ਹੈ ਉਹ ਪਾਰਟੀ ਖਿਲਾਫ ਗੱਲ ਨਹੀਂ ਕਰ ਸਕਦਾ।
ਰਾਜਸਥਾਨ ਕਾਂਗਰਸ ਇੰਚਾਰਜ ਨੇ ਸਚਿਨ ਪਾਇਲਟ ਦਾ ਨਾਂ ਲਏ ਬਿਨਾਂ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਮੈਂ ਅੱਗੇ ਵਧਾਂ ਪਰ ਕਈ ਵਾਰ ਪਾਰਟੀ ਦੀ ਖ਼ਾਤਰ ਸਾਨੂੰ ਆਪਣੇ ਸੁਪਨੇ ਤਿਆਗਣੇ ਪੈਂਦੇ ਹਨ। ਦਰਅਸਲ ਰੰਧਾਵਾ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਸਚਿਨ ਪਾਇਲਟ ਵੱਲੋਂ ਆਪਣੀ ਪਾਰਟੀ ਬਣਾਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Join Our Official Telegram Channel:
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ