Punjab News: ਪੰਜਾਬ ਦੀਆਂ ਪਿਛਲੀਆਂ ਕਈ ਚੋਣਾਂ ਨਸ਼ੇ ਦੇ ਮੁੱਦੇ ਉੱਤੇ ਲੜੀਆਂ ਗਈਆਂ ਹਨ ਜਿਸ ਵਿੱਚ ਵਿਰੋਧੀ ਧਿਰ ਹਰ ਵਾਰ ਸੱਤਾਧਾਰੀ ਧਿਰ ਉੱਤੇ ਨਸ਼ਾ ਵੇਚਣ ਦੇ ਇਲਜ਼ਾਮ ਲਾਉਂਦੀ ਰਹਿੰਦੀ ਹੈ ਪਰ ਜਦੋਂ ਉਹ ਸੱਤਾ ਵਿੱਚ ਆਉਂਦੀ ਹੈ ਤਾਂ ਇਹੋ ਇਲਜ਼ਾਮ ਉਨ੍ਹਾਂ ਉੱਤੇ ਲਗਦੇ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਸ਼ਲ ਮੀਡੀਆ ਉੱਤੇ ਦਾਅਵਾ ਕੀਤਾ ਗਿਆ ਹੈ ਕਿ ਆਪ ਵਿਧਾਇਕ ਗੋਲਡੀ ਮੁਸਾਫਰ ਦਾ ਸਾਥੀ ਨਸ਼ੇ ਨਾਲ ਰਾਜਸਥਾਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਲਿਖਿਆ, ਜਿਸ ਮਨਪ੍ਰੀਤ ਸਿੰਘ ਨੂੰ ਬੱਲੂਆਣਾ ਤੋਂ ਆਪ ਵਿਧਾਇਕ ਗੋਲਡੀ ਮੁਸਾਫ਼ਰ (Amandeep Singh Musafir) ਨੇ ਆਪਣਾ ਭਰਾ ਬਣਾ ਕੇ MLA ਥਾਪਿਆ ਸੀ ਓਹੀ ਮਨਪ੍ਰੀਤ ਸਿੰਘ ਨੂੰ ਰਾਜਸਥਾਨ ਪੁਲਿਸ ਨੇ ਨਸ਼ੇ ਸਮੇਤ ਕਾਬੂ ਕੀਤਾ ਹੈ, ਆਪ ਸਰਕਾਰ ਤੇ ਭਗਵੰਤ ਮਾਨ ਸਟੇਜਾਂ ਤੋਂ ਵੱਡੇ ਵੱਡੇ ਦਾਅਵੇ ਕਰਦੇ ਹਨ ਕਿ ਅਸੀਂ ਨਸ਼ੇ ਖਤਮ ਕਰਤੇ ਪਰ ਦੇਖੋ ਇਹਨਾਂ ਦੇ ਆਗੂ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।
ਅਕਾਲੀ ਦਲ ਨੇ ਤੰਜ ਕਸਦਿਆਂ ਕਿਹਾ ਕਿ ਬੱਚਿਆ ਨੂੰ ਸੌਹਾਂ ਚਕਵਾਉਣ, ਸਰਪੰਚਾਂ ਤੇ ਪੰਚਾਂ ਨੂੰ ਭਾਸ਼ਣ ਸੁਣਾ ਕੇ ਨਸ਼ੇ ਖ਼ਤਮ ਨਹੀਂ ਹੋਣੇ, ਆਪਣੇ ਵਿਧਾਇਕਾਂ, ਮੰਤਰੀਆਂ ਤੇ ਆਗੂਆਂ ਨੂੰ ਕਹੋ ਕਿ ਬਖਸ਼ ਦੇਣ ਪੰਜਾਬ ਨੂੰ, ਨਸ਼ੇ ਨਾ ਵਿਕਾਉਣ
ਸ਼੍ਰੋਮਣੀ ਅਕਾਲੀ ਦਲ ਦੇ ਇਸ ਦਾਅਵੇ ਤੋਂ ਬਾਅਦ ਇਹ ਸਵਾਲ ਉੱਠਣ ਲੱਗ ਹਨ ਕਿ ਆਖ਼ਰ ਜੇ ਸੱਤਾਧਾਰੀ ਧਿਰ ਵਿੱਚ ਸ਼ਾਮਲ ਲੋਕ ਹੀ ਨਸ਼ੇ ਦੀ ਵਪਾਰ ਕਰਨ ਲੱਗ ਜਾਣ ਤਾਂ ਫਿਰ ਪੰਜਾਬ ਨੂੰ ਨਸ਼ਿਆਂ ਦੀ ਦਲ ਦਲ ਵਿੱਚੋਂ ਕੌਣ ਕੱਢੇਗਾ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਤੋਂ ਜੋ ਇੱਕ ਸਾਲ ਮੰਗਿਆਂ ਸੀ ਉਸ ਨੂੰ ਲੰਘੇ ਵੀ ਕਈ ਮਹੀਨੇ ਹੋ ਗਏ ਨੇ ਪਰ ਅਜੇ ਵੀ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ ਤੇ ਜਦੋਂ ਹੁਣ ਆਪ ਦੇ ਵਰਕਰਾਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਤਾਂ ਨਸ਼ਾ ਬੰਦ ਕਰਨ ਦੇ ਦਾਅਵੇ ਖੋਖਲੇ ਜਾਪਦੇ ਹਨ।