ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਇਕ ਵਾਰ ਫਿਰ ਜ਼ੋਰ ਫੜ੍ਹਨ ਲੱਗਾ ਹੈ। ਜੰਤਰ-ਮੰਤਰ 'ਤੇ ਕਿਸਾਨ ਸੰਸਦ ਚੱਲ ਰਹੀ ਹੈ। ਜਿੱਥੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ। ਇਨ੍ਹਾਂ ਸਭ ਦੇ ਵਿਚ ਕਿਸਾਨ ਲੀਡਰ ਰਾਕੇਸ਼ ਟਿਕੈਤ ਲਗਾਤਾਰ ਵੱਖ-ਵੱਖ ਸੂਬਿਆਂ ਦਾ ਵੀ ਦੌਰਾ ਕਰ ਰਹੇ ਹਨ।


ਇਨ੍ਹਾਂ ਸਭ ਦੇ ਵਿਚ ਇਕ ਵਾਰ ਫਿਰ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ਨੂੰ ਆਪਣੇ ਇਰਾਦਿਆਂ ਬਾਰੇ ਜਾਣੂ ਕਰਵਾਇਆ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਚੋਣ ਲੜਨ ਦੀ ਯੋਜਨਾ ਨਹੀਂ ਬਣਾ ਰਹੇ ਕਿਉਂਕਿ ਮੋਰਚੇ ਦਾ ਇਕਮਾਤਰ ਉਦੇਸ਼ ਬੀਜੇਪੀ ਨੂੰ ਸੱਤਾ ਤੋਂ ਹਟਾਉਣਾ ਸੀ ਤਾਂ ਕਿ ਨਵੀਂ ਸਰਕਾਰ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਵਿਵਾਦਪੂਰਵਕ ਖੇਤੀ ਕਾਨੂੰਨਾਂ ਨੂੰ ਰੱਦ ਕਰ ਸਕਣ।


ਕਿਸਾਨ ਲੀਡਰਾਂ ਨੇ ਕਿਹਾ ਕਿ, 'ਸੀਂ ਸੱਤਾਧਿਰ ਬੀਜੇਪੀ ਦੇ ਨਾਲ ਜੰਗ 'ਚ ਹਾਂ ਤੇ ਦੇਸ਼ ਦਾ ਇਕ ਵੀ ਕਿਸਾਨ ਭਵਿੱਖ 'ਚ ਇਸ ਪਾਰਟੀ ਨੂੰ ਵੋਟ ਨਹੀਂ ਦੇਵੇਗਾ। ਸਾਡੀ ਸਿੱਧੀ-ਸਾਦੀ ਰਣਨੀਤੀ ਉਨ੍ਹਾਂ ਲੋਕਾਂ ਨੂੰ ਸਮਰਥਨ ਦੇਣਾ ਹੈ, ਜੋ ਬੀਜੇਪੀ ਨੂੰ ਹਰਾਉਣ 'ਚ ਸਮਰੱਥ ਹੈ। ਅਸੀਂ ਇਸ ਨੂੰ ਬੰਗਾਲ 'ਚ ਵੀ ਕੀਤਾ ਤੇ 2022 'ਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਇਸ ਨੂੰ ਦੁਹਰਾਵਾਂਗੇ।'


ਟਿਕੈਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ, 'ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਦਾਅਵਾ ਹੈ ਕਿ ਤਿੰਨ ਖੇਤੀ ਕਾਨੂੰਨਾਂ 'ਚ ਕਿਸਾਨ ਵਿਰੋਧੀ ਕੁਝ ਵੀ ਨਹੀਂ ਹੈ। ਇਹ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਝੂਠ ਹੈ। ਤਿੰਨ ਕਾਨੂੰਨਾਂ ਚੋਂ ਇਕ 'ਚ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਕਾਂਟ੍ਰੈਕਟ ਫਾਰਮਿੰਗ ਦੇ ਤਹਿਤ ਕਾਰਪੋਰੇਟਸ ਨਾਲ ਖਾਦ, ਬੀਜ, ਕੀਟਨਾਸ਼ਕ, ਉਪਕਰਨ ਆਦਿ ਖਰੀਦਣੇ ਹੋਣਗੇ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਲਈ ਕਰਜ਼ ਲੈਣ ਲਈ ਬੈਂਕਾਂ ਦੇ ਨਾਲ ਸਮਝੌਤਾ ਕਰਨਾ ਹੋਵੇਗਾ।'


ਸੋਮਵਾਰ ਸੂਬੇ ਦੀ ਰਾਜਧਾਨੀ 'ਚ ਇਸ ਅੰਦੋਲਨ ਦਾ ਐਲਾਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ, ਜੈਯ ਕਿਸਾਨ ਅੰਦੋਲਨ ਦੇ ਯੋਗੇਂਦਰ ਯਾਦਵ, ਰਾਸ਼ਟਰੀ ਕਿਸਾਨ ਮਜਦੂਰ ਮਹਾਂਸੰਘ ਦੇ ਸ਼ਿਵ ਕੁਮਾਰ ਕੱਕਾ ਤੇ ਅਖਿਲ ਭਾਰਤੀ ਕਿਸਾਨ ਮਜਦੂਰ ਸਭਾ ਦੇ ਡਾ.ਆਸ਼ੀਸ਼ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ' 'ਚ ਦਿੱਲੀ ਨੂੰ ਅੱਠ ਮਹੀਨੇ ਪੂਰੇ ਹੋ ਗਏ ਹਨ ਤੇ ਹੁਣ ਮਿਸ਼ਨ ਯੂਪੀ ਤੇ ਉੱਤਰਾਖੰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।