Ram Mandir in Ayodhya: ਸੂਰਤ 'ਚ ਹੀਰਾ ਵਪਾਰੀ ਨੇ ਬਣਾਇਆ ਰਾਮ ਮੰਦਰ ਦੀ ਥੀਮ ਵਾਲਾ ਹੀਰਿਆਂ ਦਾ ਹਾਰ, ਜਿਸ ਨੂੰ ਬਣਾਉਣ 'ਚ ਲੱਗੇ 35 ਦਿਨ, ਇਸ ਨੂੰ ਦੇਖ ਕੇ ਹਰ ਕਿਸੇ ਦਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋ ਰਿਹਾ ਹੈ।
ਸੂਰਤ ਦੇ ਇੱਕ ਹੀਰਾ ਵਪਾਰੀ ਨੇ 5000 ਤੋਂ ਵੱਧ ਅਮਰੀਕੀ ਹੀਰਿਆਂ ਦੀ ਵਰਤੋਂ ਕਰਕੇ ਰਾਮ ਮੰਦਰ ਦੀ ਥੀਮ 'ਤੇ ਇੱਕ ਹਾਰ ਤਿਆਰ ਕੀਤਾ ਹੈ। ਹੀਰਾ ਵਪਾਰੀ ਨੇ ਇਸ ਨੂੰ ਅਯੁੱਧਿਆ 'ਚ ਰਾਮ ਮੰਦਰ ਲਈ ਤੋਹਫੇ 'ਚ ਦੇਣ ਦਾ ਫੈਸਲਾ ਕੀਤਾ ਹੈ।
ਸ਼ਾਹੀ ਦਰਬਾਰ ਤੋਂ ਇਲਾਵਾ ਭਗਵਾਨ ਰਾਮ, ਹਨੂੰਮਾਨ, ਮਾਤਾ ਸੀਤਾ, ਭਗਵਾਨ ਲਕਸ਼ਮਣ ਦੀਆਂ ਮੂਰਤੀਆਂ ਨੂੰ ਧਿਆਨ ਨਾਲ ਬਣਾਉਣ ਲਈ 40 ਹੁਨਰਮੰਦ ਕਾਰੀਗਰਾਂ ਨੇ 35 ਦਿਨਾਂ ਦਾ ਸਮਾਂ ਲਗਾਇਆ। ਰਾਸੇਸ਼ ਜਵੇਲਜ਼ ਦੇ ਡਾਇਰੈਕਟਰ Kaushik Kakadiya ਨੇ ਦੱਸਿਆ ਕਿ ਹਾਰ ਨੂੰ ਬਣਾਉਣ ਲਈ 5000 ਤੋਂ ਵੱਧ ਅਮਰੀਕੀ ਹੀਰੇ ਅਤੇ 2 ਕਿਲੋ ਚਾਂਦੀ ਦੀ ਵਰਤੋਂ ਕੀਤੀ ਗਈ ਹੈ। ਇਸ ਹਾਰ ਨੂੰ ਰਾਮ ਮੰਦਿਰ ਨੂੰ ਤੋਹਫ਼ੇ ਵਿੱਚ ਦੇਣ ਦੀ ਇੱਛਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਇਹ ਹਾਰ ਰਾਮ ਮੰਦਰ ਨੂੰ ਸਮਰਪਿਤ ਹੈ। ਸਾਡੀ ਕਲਾ ਅਤੇ ਸ਼ਿਲਪਕਾਰੀ ਦੇ ਜ਼ਰੀਏ, ਅਸੀਂ ਭਗਵਾਨ ਰਾਮ ਨੂੰ ਸ਼ਰਧਾਂਜਲੀ ਦੇਣ ਦਾ ਟੀਚਾ ਰੱਖਦੇ ਹਾਂ"।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।