ਮੀਡੀਆ ਰਿਪੋਰਟਾਂ ਮੁਤਾਬਕ ਰਾਮੂਵਾਲੀਆ ਨੇ ਹੀ ਬੀਜੇਪੀ ਹਾਈਕਮਾਨ ਨੂੰ ਅਕਾਲੀ ਦਲ ਨਾਲ ਗੱਠਜੋੜ ਨਾਲ ਨਫੇ-ਨੁਕਸਾਨ ਦਾ ਜੋੜਤੋੜ ਸਮਝਾਇਆ। ਇਸ ਬਾਰੇ ਰਾਮੂਵਾਲੀਆ ਨੇ ਖੁਦ ਦਾਅਵਾ ਕੀਤਾ ਹੈ ਕਿ ਦਿੱਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਣੀ ਸੀ। ਇਹ ਸੱਚਾਈ ਉਹ ਬੀਜੀਪੀ ਲੀਡਰਸ਼ਿਪ ਨੂੰ ਤੱਥਾਂ ਸਹਿਤ ਸਮਝਾਉਣ ਲਈ ਤਤਪਰ ਰਹੇ।
ਇੱਕ ਪ੍ਰਮੁੱਖ ਪੰਜਾਬੀ ਅਖਬਾਰ ਦੀ ਰਿਪੋਰਟ ਮੁਤਾਬਕ ਰਾਮੂਵਾਲੀਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2013 ਵਿੱਚ ਹੋਈਆਂ ਚੋਣਾਂ ਮੌਕੇ ਹੋਈ ਬੇਇੱਜ਼ਤੀ ਨੂੰ ਨਹੀਂ ਭੁੱਲੇ ਸੀ। ਪਿਛਲੇ ਕਰੀਬ ਇੱਕ ਸਾਲ ਤੋਂ ਉਹ ਦਿੱਲੀ ਦੇ ਵਿਰੋਧੀ ਅਕਾਲੀ ਆਗੂਆਂ ਵਿੱਚ ਸਰਗਰਮ ਸਨ। ਰਾਮੂਵਾਲੀਆ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਦਿੱਲੀ ਵਿਚਲੀ ਰਿਹਾਇਸ਼ ਵਿੱਚ ਆਪਣੇ ਤੋਂ ਸੀਨੀਅਰ ਆਗੂਆਂ ਨੂੰ ਦਫ਼ਤਰ ਵਿੱਚ ਇਕ ਕਤਾਰ ਵਿੱਚ ਖੜ੍ਹਾਉਣ ਤੋਂ ਵੀ ਦੁਖੀ ਸਨ।
ਸੂਤਰਾਂ ਮੁਤਾਬਕ ਉਨ੍ਹਾਂ ਆਰਐਸਐਸ ਦੇ ਆਗੂਆਂ ਕੋਲ ਇਹ ਗੱਲ ਵੀ ਪੁੱਜਦੀ ਕੀਤੀ ਹੈ ਕਿ ਜੇਕਰ ਅਕਾਲੀਆਂ ਨੂੰ ਦਿੱਤੀਆਂ ਗਈਆਂ 4 ਸੀਟਾਂ ’ਤੇ ਅਕਾਲੀ ਕਮਜ਼ੋਰ ਰਹਿੰਦੇ ਹਨ ਤਾਂ ਇਸ ਦਾ ਅਸਰ ਹੋਰਨਾਂ 10-12 ਹਲਕਿਆਂ ਉਪਰ ਵੀ ਪਵੇਗਾ।