Punjab News: ਮੋਹਾਲੀ ਵਿੱਚ ਟੂਰਨਾਮੈਂਟ ਦੇ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਅੱਜ (16 ਦਸੰਬਰ) ਨੂੰ ਬਲਾਚੌਰ ਨੇੜੇ ਚਣਕੋਆ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਛੋਟੇ ਭਰਾ ਰਣਵਿਜੇ ਨੇ ਚਿਤਾ ਨੂੰ ਅਗਨੀ ਦਿੱਤੀ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।

Continues below advertisement

ਪਤਾ ਲੱਗਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਵਿੱਚ ਪਿੱਛੇ ਤੋਂ ਗੋਲੀ ਮਾਰੀ, ਗੋਲੀ ਉਨ੍ਹਾਂ ਦੇ ਮੂੰਹ ਵਿੱਚੋਂ ਨਿਕਲ ਗਈ। ਇਸੇ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।

Continues below advertisement

ਮੋਹਾਲੀ ਦੇ ਐਸਐਸਪੀ ਹਰਮਨਦੀਪ ਹੰਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅੰਮ੍ਰਿਤਸਰ ਦੇ ਆਦਿਤਿਆ ਅਤੇ ਕਰਨ ਨੇ ਰਾਣਾ ਨੂੰ ਗੋਲੀ ਮਾਰੀ। ਰਾਣਾ ਨੂੰ ਸੈਲਫੀ ਲੈਣ ਦੇ ਬਹਾਨੇ ਰੋਕਿਆ ਅਤੇ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਅਤੇ ਡੋਨੀ ਬਲ ਨੇ ਰਾਣਾ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧਾਂ ਦੇ ਸ਼ੱਕ ਕਾਰਨ ਕਤਲ ਦੀ ਸਾਜ਼ਿਸ਼ ਰਚੀ।

ਸਿੱਧੂ ਮੂਸੇਵਾਲਾ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਵੀ ਸਾਹਮਣੇ ਆਇਆ ਕਿ ਕਤਲ ਤੋਂ ਪਹਿਲਾਂ ਕੋਈ ਰਾਣਾ ਬਲਾਚੌਰੀਆ ਨੂੰ ਬੁਲਾ ਕੇ ਸਾਈਡ ਵਿੱਚ ਲੈ ਗਿਆ, ਜਿੱਥੇ ਸ਼ੂਟਰਾਂ ਨੇ ਉਨ੍ਹਾਂ ਦੀ ਗੋਲੀ ਮਾਰ ਦਿੱਤੀ। ਇਹ ਕਤਲ ਸੋਮਵਾਰ ਦੇਰ ਸ਼ਾਮ ਸੋਹਾਣਾ ਵਿੱਚ ਕੀਤਾ ਗਿਆ।

ਦੋ ਤੋਂ ਤਿੰਨ ਹਮਲਾਵਰ ਪ੍ਰਸ਼ੰਸਕ ਬਣ ਕੇ ਉਸ ਕੋਲ ਆਏ। ਉਨ੍ਹਾਂ ਨੂੰ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਸਨੂੰ ਫੋਰਟਿਸ ਵਿੱਚ ਦਾਖਲ ਕਰਵਾਇਆ ਗਿਆ। ਮੰਗਲਵਾਰ ਸਵੇਰੇ ਉਸਦੀ ਮ੍ਰਿਤਕ ਦੇਹ ਨੂੰ ਮੋਹਾਲੀ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ। ਰਾਣਾ ਦਾ 6 ਦਸੰਬਰ ਨੂੰ ਦੇਹਰਾਦੂਨ ਦੀ ਇੱਕ ਔਰਤ ਨਾਲ ਲਵ ਮੈਰਿਜ ਹੋਈ ਸੀ।