Mohali News: ਮੁਹਾਲੀ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਤਾਂਤਰਿਕ ਵੱਲੋਂ ਮਹਿਲਾ ਨਾਲ ਜਬਰ-ਜਨਾਹ ਕੀਤਾ ਗਿਆ ਹੈ। ਅਹਿਮ ਗੱਲ ਹੈ ਕਿ ਇਹ ਜੁਰਮ ਤਾਂਤਰਿਕ ਵਿੱਦਿਆ ਸਿਖਾਉਣ ਦੇ ਨਾਂ ’ਤੇ ਕੀਤਾ ਗਿਆ ਹੈ। ਤਾਂਤਰਿਕ ਨੇ ਮਹਿਲਾ ਦੀਆਂ ਅਸ਼ਲੀਲ ਵੀਡੀਓਜ਼ ਬਣਾ ਲਈਆਂ ਤੇ ਫਿਰ ਬਲੈਕਮੇਲ ਕਰਕੇ ਬਲਾਤਕਾਰ ਕੀਤਾ।
ਹਾਸਲ ਜਾਣਕਾਰੀ ਮੁਤਾਬਕ ਖਰੜ ਦੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ 23 ਸਾਲਾ ਮਹਿਲਾ ਨਾਲ ਇੱਕ ਤਾਂਤਰਿਕ ਵੱਲੋਂ ਤਾਂਤਰਿਕ ਵਿੱਦਿਆ ਸਿਖਾਉਣ ਦੇ ਨਾਂ ’ਤੇ ਜਬਰ-ਜਨਾਹ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਲੜਕੀ ਵੱਲੋਂ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਰਾਜਸਥਾਨ ਦੇ ਰਹਿਣ ਵਾਲੇ ਤਾਂਤਰਿਕ ਸੁਰਿੰਦਰ ਟੁੰਡਵਾਲ ਦੇ ਸੰਪਰਕ ਵਿੱਚ ਆਈ ਸੀ।
ਉਸ ਨੇ ਦੱਸਿਆ ਕਿ ਉਹ ਜੋਤਿਸ਼ ਤੇ ਯੋਗ ਸਿਖਾਉਣ ਦਾ ਕੰਮ ਕਰਦੀ ਸੀ ਤੇ ਇਸ ਸਬੰਧੀ ਅੱਗੇ ਹੋਰ ਪੜ੍ਹਾਈ ਕਰਨਾ ਚਾਹੁੰਦੀ ਸੀ। ਉਕਤ ਤਾਂਤਰਿਕ ਵੱਲੋਂ ਉਸ ਨੂੰ ਅਲਗੀ ਵਿੱਦਿਆ ਸਿਖਾਉਣ ਦਾ ਭਰੋਸਾ ਦਿੱਤਾ ਗਿਆ। ਜਦੋਂ ਉੁਹ ਉਸ ਦੇ ਸੰਪਰਕ ਵਿੱਚ ਆਈ ਤਾਂ ਤਾਂਤਰਿਕ ਨੇ ਉਸ ਨੂੰ ਕਿਹਾ ਕਿ ਉਸ ਉੱਪਰ ਤੰਤਰ ਵਿੱਦਿਆ ਦਾ ਅਸਰ ਹੈ ਤੇ ਪਹਿਲਾਂ ਇਸ ਦਾ ਇਲਾਜ ਕਰਨਾ ਪਵੇਗਾ।
ਤਾਂਤਰਿਕ ਵੱਲੋਂ ਉਸ ਨੂੰ ਝਾਂਸੇ ਵਿੱਚ ਲੈ ਲਿਆ ਗਿਆ ਤੇ ਉਸ ਦੀਆਂ ਅਸ਼ਲੀਲ ਵੀਡੀਓਜ਼ ਬਣਾ ਲਈਆਂ ਗਈਆਂ। ਉਪਰੰਤ ਉਹ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਤੋਂ ਬਾਅਦ ਤਾਂਤਰਿਕ ਉਸ ਨੂੰ ਖਰੜ ਮਿਲਣ ਲਈ ਆਇਆ ਤੇ ਉਸ ਨੇ ਮਹਿਲਾ ਨੂੰ ਡਰਾ ਧਮਕਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਪੁਲਿਸ ਵੱਲੋਂ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਇਸ ਸਬੰਧੀ ਕੇਸ ਦਰਜ ਕਰ ਕੇ ਤਾਂਤਰਿਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Wi-Fi Speed Tips: ਬਗੈਰ ਵਾਧੂ ਪੈਸੇ ਖਰਚੇ ਬੁਲੇਟ ਟ੍ਰੇਨ ਵਾਂਗ ਦੌੜੇਗਾ ਇੰਟਰਨੈੱਟ, ਬੱਸ ਘਰ ਬੈਠੇ ਕਰ ਲਵੋ ਇਹ ਕੰਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Google Search: ਗੂਗਲ ਪਹੁੰਚਾ ਸਕਦਾ ਜੇਲ੍ਹ! ਭੁੱਲ ਕੇ ਵੀ ਸਰਚ ਨਾ ਕਰਿਓ ਇਹ ਪੰਜ ਚੀਜ਼ਾਂ, ਸੁਰੱਖਿਆ ਏਜੰਸੀਆਂ ਦੀ ਰਹਿੰਦੀ ਨਜ਼ਰ