ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ (Ludhiana) ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਦਿੱਲੀ ਵਿੱਚ ਸਿੰਘੂ ਸਰਹੱਦ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੇ ਬਿੱਟੂ ਦਾ ਜ਼ੋਰਦਾਰ ਵਿਰੋਧ ਹੋਇਆ ਸੀ।ਇਸ ਦੌਰਾਨ ਕੁੱਝ ਲੋਕਾਂ ਵਲੋਂ ਬਿੱਟੂ ਅਤੇ ਐਮਐਲਏ ਕੁਲਬੀਰ ਜ਼ੀਰਾ ਨਾਲ ਕੁੱਟਮਾਰ ਕੀਤੀ ਸੀ।ਇਸ ਦੌਰਾਨ ਦੋਨਾਂ ਦੀ ਪੱਗ ਵੀ ਲਾਹੀ ਗਈ ਅਤੇ ਇਨ੍ਹਾਂ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਸੀ।ਇਸ ਮਗਰੋਂ ਸੋਮਵਾਰ ਨੂੰ ਰਵਨੀਤ ਬਿੱਟੂ ਨੇ ਇਸ ਸਾਰੇ ਹਮਲੇ ਪਿਛੇ ਆਮ ਆਦਮੀ ਪਾਰਟੀ ਦਾ ਹੱਥ ਦੱਸਿਆ ਹੈ।

ਵੱਡਾ ਦਾਅਵਾ ਕਰਦੇ ਹੋਏ ਬਿੱਟੂ ਨੇ 'ਆਪ' ਆਗੂ ਜੰਗਸ਼ੇਰ ਸਿੰਘ ਤੇ ਨੇ ਲੋਕਾਂ ਨੂੰ ਭੜਕਾਇਆ ਦਾ ਇਲਜ਼ਾਮ ਲਾਇਆ ਹੈ।ਬਿੱਟੂ ਨੇ ਇਸ ਦੌਰਾਨ ਜੋਗਿੰਦਰ ਯਾਦਵ ਤੇ ਵੀ ਇਸ ਹਮਲੇ ਲਈ ਸ਼ੱਕ ਜਤਾਇਆ ਹੈ।ਉਹਨ੍ਹਾਂ ਇਸ ਗੱਲ ਦਾ ਵੀ ਇਤਰਾਜ਼ ਜਾਹਿਰ ਕੀਤਾ ਹੈ ਕਿ ਜੇ ਸਿਆਸਤਦਾਨ ਅੰਦੋਲਨ 'ਚ ਸ਼ਾਮਿਲ ਨਹੀਂ ਹੋ ਸਕਦੇ ਤਾਂ ਫੇਰ ਜੋਗਿੰਦਰ ਯਾਦਵ ਦੋ-ਦੋ ਘੰਟੇ ਭਾਸ਼ਣ ਕਿਸ ਤਰ੍ਹਾਂ ਦਿੰਦਾ ਹੈ।


24 ਜਨਵਰੀ ਨੂੰ ਦਿਲੀ ਦੇ ਸਿੰਘੁ ਬਾਰਡਰ ਨਜਦੀਕ ਗੁਰੂ ਤੇਗ ਬਹਾਦੁਰ ਮੈਮੋਰਿਅਲ ਵਿਚ 'ਕਿਸਾਨ ਸੰਸਦ' ਰਖੀ ਗਈ ਸੀ । ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਪੰਜਾਬ ਦੇ ਲੁਧਿਆਣਾ ਤੋ ਸਾੰਸਦ ਰਵਨੀਤ ਬਿਟੁ ਅਤੇ ਜੀਰਾ ਤੋ ਵਿਧਾਇਕ ਕੁਲਬੀਰ ਜੀਰਾ ਪਹੁੰਚੇ ਸੀ। ਜਿਥੇ ਉਨ੍ਹਾਂ ਨਾਲ ਕੁਝ ਵਿਅਕਤੀਆ ਵਲੋ ਹਥੋਪਾਈ ਕੀਤੀ ਗਈ।ਇਸ ਪੁਰੇ ਹਮਲੇ ਤੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿਟੁ ਨੇ ਦਸਿਆ ਕਿ ਹਮਲਾ ਕਿਉਂ ਹੋਇਆ ਅਤੇ ਕਿਸ ਨੇ ਕਰਵਾਇਆ।

ਰਵਨੀਤ ਬਿਟੁ ਨਾਲ ਹੋਈ ਹਥੋਪਾਈ ਤੇ ਰਵਨੀਤ ਬਿੱਟੂ ਨੇ ਕਿਹਾ, "ਅਸੀਂ ਕਿਸਾਨ ਲੀਡਰਾਂ ਦੇ ਸਦੇ ਤੇ ਹੀ 'ਕਿਸਾਨ ਸੰਸਦ' ਪ੍ਰੋਗਰਾਮ ਵਿੱਚ ਗਏ ਸੀ।ਇਹ ਪ੍ਰੋਗਰਾਮ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਨਜ਼ਦੀਕ ਸਿੰਘੂ ਬਾਰਡਰ ਤੇ ਰੱਖਿਆ ਗਿਆ ਸੀ।ਇਸ ਵਿੱਚ ਦੇਸ਼ ਦੇ ਸਾਂਸਦ, ਸਾਬਕਾ ਸਾਂਸਦ, ਵਿਧਾਇਕ ਅਤੇ ਸਾਬਕਾ ਵਿਧਾਇਕ ਨੂੰ ਸਦਿਆ ਗਿਆ ਸੀ।

ਰਵਨੀਤ ਬਿਟੁ ਨੇ ਦਸਿਆ ਕਿ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਮੇਧਾ ਪਾਟਿਕਰ, ਪ੍ਰਸ਼ਾੰਤ ਭੂਸ਼ਨ , ਗੋਪਾਲ ਦਾਸ , ਗੁਰਨਾਮ ਸਿੰਘ ਚੜੂਨੀ ਸਾਡੇ ਕੋਲ ਆਏ ਸੀ ਅਤੇ ਸਦਾ ਦਿਤਾ ਸੀ।

ਯੋਗੇਂਦਰ ਯਾਦਵ ਤੇ ਇਲਜ਼ਾਮ ਲਾਉਂਦੇ ਹੋਏ ਬਿੱਟੂ ਨੇ ਕਿਹਾ, "ਇਸ ਸੰਸਦ ਚੋਂ ਚੜੂਨੀ ਸਾਹਿਬ ਨੂੰ ਪਹਿਲਾ ਕੱਢਵਾਇਆ।ਸਾਡੇ ਜਾਣ ਤੋਂ ਪਹਿਲਾ 2 ਘੰਟੇ ਯੋਗੇਂਦਰ ਯਾਦਵ ਲੋਕਾਂ ਨੂੰ ਸੰਬੋਧਨ ਕਰ ਰਿਹਾ ਸੀ। ਯੋਗੇਂਦਰ ਯਾਦਵ ਇਸ ਪ੍ਰੋਗਰਾਮ 'ਚ ਕਿਉਂ ਗਿਆ।ਯੋਗੇਂਦਰ ਯਾਦਵ ਸਾਡੇ ਤੇ ਹਮਲਾ ਕਰਵਾਉਣ ਦੀ ਤਿਆਰੀ ਕਰਕੇ ਪਹਿਲਾ ਹੀ ਇਸ ਪ੍ਰੋਗਰਾਮ ਵਿਚੋਂ ਨਿਕਲ ਗਿਆ।"

ਰਵਨੀਤ ਬਿਟੁ ਨੇ ਕਿਹਾ ਕਿ "ਮੈਂ ਕਿਸਾਨ ਯੂਨੀਅਨਾਂ ਦੇ ਲੀਡਰਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਯੋਗੇਂਦਰ ਯਾਦਵ ਉਥੇ ਕੀ ਕਰ ਰਿਹਾ ਸੀ। ਕਿਉਂਕਿ ਕਿਸਾਨ ਯੂਨੀਅਨ ਪਹਿਲੇ ਦਿਨ ਤੋਂ ਹੀ ਕਹਿ ਰਹੀਆਂ ਹਨ ਕਿਸੇ ਵੀ ਸਿਆਸੀ ਲੀਡਰ ਨਾਲ ਸਟੇਜ ਸਾਂਝੀ ਨਹੀਂ ਕੀਤੀ ਜਾਏਗੀ। ਫਿਰ ਇਹ ਕਿਸਾਨ ਸੰਸਦ ਵਿੱਚ ਯੋਗੇਂਦਰ ਯਾਦਵ ਕਿਉਂ ਗਿਆ।"