Ravneet Bittu News: ਰਵਨੀਤ ਸਿੰਘ ਬਿੱਟੂ ਨੇ ਖਨੌਰੀ ਬਾਰਡਰ 'ਤੇ ਮਰੇ ਕਿਸਾਨਾਂ ਦੇ ਬੱਚਿਆਂ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਸਾਨ ਲੀਡਰਾਂ ਨੂੰ ਹੀ ਮੁੱਖ ਜ਼ਿੰਮੇਵਾਰ ਦੱਸਿਆ ਹੈ। 



ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸਾਨ ਲੀਡਰਾਂ ਬਾਰੇ ਗੱਲ ਕਰਦੇ ਹੋਏ ਕਿਹਾ ਜਿਹੜੇ ਕਹਿੰਦੇ ਸੀ ਰੋਕਿਆ ਗਿਆ...ਇਹ ਨੌਜਵਾਨ ਤੇ ਬੱਚੇ ਮਰਵਾ ਦਿੱਤੇ। ਅੱਗੇ ਬਿੱਟੂ ਬੋਲੇ ਸਾਰੇ ਕਿਸਾਨ ਲੀਡਰ ਦਿੱਲੀ ਪਾਰਲੀਮੈਂਟ ਪਹੁੰਚ ਗਏ ਰਾਹੁਲ ਗਾਂਧੀ ਨੂੰ ਉਹਨਾਂ ਦੇ ਕਮਰੇ ਦੇ ਵਿੱਚ ਮਿਲੇ ਅਤੇ ਦੁਬਾਰਾ ਫਿਰ ਸ਼ੰਭੂ ਬਾਰਡਰ 'ਤੇ ਆ ਕੇ ਬੈਠ ਗਏ ਹੁਣ ਉਹ ਦੱਸਣ ਕੀ ਉਹਨਾਂ ਨੂੰ ਦਿੱਲੀ ਆਉਣ ਤੋਂ ਕਿਸ ਨੇ ਰੋਕਿਆ।


ਇਸ ਤੋਂ ਇਲਾਵਾ ਬਿੱਟੂ ਨੇ ਕਿਸਾਨ ਲੀਡਰਾਂ ਬਾਰੇ ਕਿਹਾ ਕਿ ਜੇਕਰ ਉਹ ਡੰਡੇ ਗੰਡਾਸੇ ਤੇ ਕਿਰਪਾਨਾਂ ਲੈ ਕੇ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਉਥੇ ਕੌਣ ਜਾਣ ਦੇਵੇਗਾ। 


ਜਿੱਥੇ ਕਾਨੂੰਨ ਬਣਦੇ ਹਨ ਉਥੇ ਕਿਸਾਨ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਹਨ ਇਥੋਂ ਇਹ ਸਾਬਿਤ ਹੁੰਦਾ ਹੈ ਕਿ ਇਹਨਾਂ ਨੂੰ ਦਿੱਲੀ ਜਾਣ ਤੋਂ ਕੋਈ ਨਹੀਂ ਰੋਕ ਰਿਹਾ।


ਬਲਵੀਰ ਸਿੰਘ ਰਾਜੇਵਾਲ ਦੇ ਬਿਆਨ ਦੇ ਸੰਦਰਭ ਦੇ ਵਿੱਚ ਰਵਨੀਤ ਬਿੱਟੂ ਨੇ ਕਿਹਾ ਕਿ ਲੋਕਾਂ ਨੂੰ ਬਲੈਕਮੇਲ ਕਰਨ ਦੇ ਲਈ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਬਣ ਰਹੀਆਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।