ਪੜਚੋਲ ਕਰੋ

Punjab News: ਪੰਜਾਬ ਦੇ ਮਸ਼ਹੂਰ ਕਾਲਜ 'ਚ ਕੁੜੀ ਦੇ ਕਤਲ ਦੀ ਵਜ੍ਹਾ ਆਈ ਸਾਹਮਣੇ, ਮੁੰਡੇ ਨੇ Valentine ਵੀਕ 'ਚ ਕੀਤਾ ਸੀ ਪ੍ਰਪੋਜ਼; ਨਾਂਹ ਕਰਨ ’ਤੇ ਮਾਰ'ਤੀ ਗੋਲੀ: ਫਿਰ ਕੀਤੀ ਖੁਦਕੁਸ਼ੀ...

Taran Tarn News: ਪੰਜਾਬ ਦੇ ਤਰਨਤਾਰਨ ਸਥਿਤ ਇੱਕ ਲਾਅ ਕਾਲਜ ਵਿੱਚ ਦਾਖਲ ਹੋ ਕੇ ਇੱਕ ਵਿਦਿਆਰਥੀ ਨੇ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਫਿਰ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਮੌਕੇ 'ਤੇ ਹੀ ਖੁਦਕੁਸ਼ੀ...

Taran Tarn News: ਪੰਜਾਬ ਦੇ ਤਰਨਤਾਰਨ ਸਥਿਤ ਇੱਕ ਲਾਅ ਕਾਲਜ ਵਿੱਚ ਦਾਖਲ ਹੋ ਕੇ ਇੱਕ ਵਿਦਿਆਰਥੀ ਨੇ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਫਿਰ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਮੌਕੇ 'ਤੇ ਹੀ ਖੁਦਕੁਸ਼ੀ ਕਰ ਲਈ। ਕਤਲ ਅਤੇ ਖੁਦਕੁਸ਼ੀ ਕਾਰਨ  ਕਲਾਸਰੂਮ ਵਿੱਚ ਹੰਗਾਮਾ ਮੱਚ ਗਿਆ। ਇਸ ਵਿਚਾਲੇ ਕਲਤ ਦੀ ਅਸਲ ਵਜ੍ਹਾ ਦਾ ਖੁਲਾਸਾ ਹੋਇਆ ਹੈ, ਜਿਸ ਨੇ ਕਾਰਨ ਦਹਿਸ਼ਤ ਫੈਲ ਗਈ ਹੈ। 

ਦੱਸ ਦੇਈਏ ਕਿ ਮ੍ਰਿਤਕ ਵਿਦਿਆਰਥਣ ਦੀ ਪਛਾਣ ਨੌਸ਼ਹਿਰਾ ਪੰਨੂਆਂ ਦੀ ਰਹਿਣ ਵਾਲੀ ਸੰਦੀਪ ਕੌਰ ਵਜੋਂ ਹੋਈ ਹੈ, ਜੋ ਲਾਅ ਕਾਲਜ ਦੀ ਵਿਦਿਆਰਥਣ ਸੀ। ਜਦਕਿ ਨੌਜਵਾਨ ਦੀ ਪਛਾਣ ਪਿੰਡ ਮੱਲੀਆਂ ਦੇ ਰਹਿਣ ਵਾਲੇ ਪ੍ਰਿੰਸ ਰਾਜ ਸਿੰਘ ਵਜੋਂ ਕੀਤੀ ਗਈ ਹੈ। ਦੋਵੇਂ ਇੱਕੋ ਕਲਾਸ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਇਸ ਦੌਰਾਨ ਪੂਰੇ ਕਾਲਜ 'ਚ ਸੋਗ ਪਸਰ ਗਿਆ। ਮ੍ਰਿਤਕ ਕੁੜੀ ਦੀ ਭੈਣ ਨੇ ਦੱਸਿਆ ਕਿ ਪ੍ਰਿੰਸ ਰਾਜ ਸਿੰਘ ਨੇ ਉਸ ਦੀ ਛੋਟੀ ਭੈਣ ਨੂੰ ਪਹਿਲਾਂ ਕਲਾਸ 'ਚ ਪ੍ਰਪੋਜ਼ ਕੀਤਾ ਸੀ ਅਤੇ ਬਾਅਦ ਵਿੱਚ ਘਰ ਵੀ ਗਿਆ ਸੀ। 

ਪਰਿਵਾਰ ਨੇ ਲਗਾਏ ਇਹ ਆਰੋਪ 

ਸੰਦੀਪ ਕੌਰ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਆਪਣੀ ਪੜਾਈ ’ਤੇ ਧਿਆਨ ਦੇ ਰਹੀ ਹੈ ਅਤੇ ਉਸ ਨੂੰ ਇਸ ਚੀਜ਼ 'ਚ ਕੋਈ ਦਿਲਚਸਪੀ ਨਹੀਂ ਹੈ। ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਨੇ ਕਲਾਸ ਰੂਮ ਵਿੱਚ ਪਿਸਤੌਲ ਕੱਢ ਕੇ ਸੰਦੀਪ ਕੌਰ ਦੇ ਮੱਥੇ ’ਤੇ ਗੋਲੀ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਕੁੜੀ ਦੀ ਲਾਸ਼ ਦੇਖਣ ਦਿੱਤਾ ਗਿਆ ਅਤੇ ਨਾ ਹੀ ਨੌਜਵਾਨ ਦੀ ਲਾਸ਼। ਉਨ੍ਹਾਂ ਕਿਹਾ ਕਿ ਘਟਨਾ ਵੇਲੇ ਕਾਲਜ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਸੀ। ਪਰਿਵਾਰ ਨੇ ਇਹ ਵੀ ਆਰੋਪ ਲਗਾਇਆ ਕਿ ਕਾਲਜ ਵਿੱਚ ਕੋਈ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ ਅਤੇ ਨਾ ਹੀ ਘਟਨਾ ਸਮੇਂ ਕਾਲਜ ਦਾ ਪ੍ਰਿੰਸੀਪਲ ਹਾਜ਼ਰ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਪੁਲਸ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਕਏ ਤੋਂ ਬਾਅਦ ਕਾਲਜ ਵਿਦਿਆਰਥੀਆਂ ਅਤੇ ਇਲਾਕੇ ਵਿੱਚ ਭਾਰੀ ਦਹਿਸ਼ਤ ਅਤੇ ਸੋਗ ਦਾ ਮਾਹੌਲ ਹੈ, ਜਦਕਿ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, AAP ਸਰਪੰਚ ਦੇ ਘਰੋਂ 18 ਕਿੱਲੋ ਹੈਰੋਇਨ ਬਰਾਮਦ; NCB ਨੇ ਕੀਤਾ ਗ੍ਰਿਫ਼ਤਾਰ: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਪੰਜਾਬ ਤੋਂ ਵੱਡੀ ਖਬਰ, AAP ਸਰਪੰਚ ਦੇ ਘਰੋਂ 18 ਕਿੱਲੋ ਹੈਰੋਇਨ ਬਰਾਮਦ; NCB ਨੇ ਕੀਤਾ ਗ੍ਰਿਫ਼ਤਾਰ: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ ਨੂੰ ਰਸਤੇ 'ਚ ਰੋਕ ਕੀਤੀ ਫਾਇਰਿੰਗ; ਫਿਰ...
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ ਨੂੰ ਰਸਤੇ 'ਚ ਰੋਕ ਕੀਤੀ ਫਾਇਰਿੰਗ; ਫਿਰ...
ਜਲੰਧਰ 'ਚ LPG ਸੰਕਟ: ਘਰੇਲੂ ਸਿਲੰਡਰ 1 ਮਹੀਨੇ ਬਾਅਦ, ਕਮਰਸ਼ੀਅਲ ਗੈਸ ਦੀ ਸਪਲਾਈ ਬੰਦ
ਜਲੰਧਰ 'ਚ LPG ਸੰਕਟ: ਘਰੇਲੂ ਸਿਲੰਡਰ 1 ਮਹੀਨੇ ਬਾਅਦ, ਕਮਰਸ਼ੀਅਲ ਗੈਸ ਦੀ ਸਪਲਾਈ ਬੰਦ
ਪੰਜਾਬ 'ਚ 3 PCS ਅਧਿਕਾਰੀਆਂ ਨੂੰ ਮਿਲਿਆ ਵਾਧੂ ਚਾਰਜ, ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 3 PCS ਅਧਿਕਾਰੀਆਂ ਨੂੰ ਮਿਲਿਆ ਵਾਧੂ ਚਾਰਜ, ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Advertisement

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Property Registry: ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Punjab News: ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਪੰਜਾਬ 'ਚ ਵਪਾਰੀ ਪਿਓ ਪੁੱਤ 'ਤੇ ਜਾਨਲੇਵਾ ਹਮਲਾ, CCTV 'ਚ ਵਾਰਦਾਤ ਕੈਦ; ਪੁੱਤ ਦੀ ਹਾਲਤ ਗੰਭੀਰ
ਪੰਜਾਬ 'ਚ ਵਪਾਰੀ ਪਿਓ ਪੁੱਤ 'ਤੇ ਜਾਨਲੇਵਾ ਹਮਲਾ, CCTV 'ਚ ਵਾਰਦਾਤ ਕੈਦ; ਪੁੱਤ ਦੀ ਹਾਲਤ ਗੰਭੀਰ
Middle East 'ਚ ਮਹਾਜੰਗ! Hormuz ਦੇ ਕੋਲ ਈਰਾਨ ਨੇ ਦਾਗੇ 16 ਗੋਲੇ, ਈਰਾਨ ਦੇ ਜਹਾਜ਼ ਕੀਤੇ ਤਬਾਹ
Middle East 'ਚ ਮਹਾਜੰਗ! Hormuz ਦੇ ਕੋਲ ਈਰਾਨ ਨੇ ਦਾਗੇ 16 ਗੋਲੇ, ਈਰਾਨ ਦੇ ਜਹਾਜ਼ ਕੀਤੇ ਤਬਾਹ
Embed widget