Punjab News: ਆਯੁਰਵੇਦ ਦੀ ਸਮਰੱਥਾ ਦੀ ਵਰਤੋਂ ਕਰਕੇ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣ ਲਈ ਆਯੁਰਵੇਦ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਰੋਗਾਂ ਦੀ ਰੋਕਥਾਮ ਅਤੇ ਨਰੋਈ ਸਿਹਤ ਆਯੁਰਵੇਦ ਦਾ ਮੁੱਖ ਉਦੇਸ਼ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨੈਸ਼ਨਲ ਆਯੁਰਵੇਦਾ ਦਿਵਸ ਅਤੇ ਧਨਵੰਤਰੀ ਦਿਵਸ-2022 ਮੌਕੇ ਕੀਤਾ।


ਧਨਵੰਤਰੀ ਦਿਵਸ ਜਿਸ ਨੂੰ ਸਰਕਾਰ ਨੇ ਰਾਸ਼ਟਰੀ ਆਯੁਰਵੇਦ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਭਾਰਤ ਦਾ 7ਵਾਂ ਅਜਿਹਾ ਰਾਸ਼ਟਰੀ ਆਯੁਰਵੇਦ ਦਿਵਸ ਬੋਰਡ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ ਵੱਲੋਂ ਪੰਜਾਬ ਸਟੇਟ ਫੈਕਲਟੀ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਮੋਹਾਲੀ ਵਿਖੇ ਮਨਾਇਆ ਗਿਆ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਹਾਜ਼ਰੀ ਭਰੀ।


ਇਸ ਮੌਕੇ ਆਪਣੇ ਸੰਬੋਧਨ ਵਿਚ ਸਿਹਤ ਮੰਤਰੀ ਨੇ ਨਕਲੀ ਆਹਾਰ ਪਦਾਰਥਾਂ ਖਾਸ ਕਰਕੇ ਦੁੱਧ ਅਤੇ ਅਨਾਜ ਦੀ ਸਮੱਸਿਆ ਅਤੇ ਇਹ ਕਿਸ ਤਰ੍ਹਾਂ ਸਿਹਤ ਲਈ ਹਾਨੀਕਾਰਕ ਹਨ, ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਵਧੀਆ ਗੁਣਵੱਤਾ ਵਾਲੇ ਫਲ ਅਤੇ ਸਬਜ਼ੀਆਂ ਦੀ ਉਪਲਬਧਤਾ ਲਈ ਫਸਲੀ ਵਿਭਿੰਨਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਸਰਕਾਰ ਕੇਂਦਰ ਤੋਂ ਫੰਡ ਲਿਆਉਣ ਤੋਂ ਇਲਾਵਾ, ਰਾਜ ਨਾ ਸਿਰਫ ਆਯੁਰਵੇਦ, ਬਲਕਿ ਰਾਜ ਵਿੱਚ ਦਵਾਈਆਂ ਦੀਆਂ ਸਾਰੀਆਂ ਪ੍ਰਣਾਲੀਆਂ ਦੀ ਬਿਹਤਰੀ ਲਈ ਫੰਡਾਂ ਨੂੰ ਵੀ ਮਨਜ਼ੂਰੀ ਦੇਵੇਗਾ ਅਤੇ ਅਜਿਹੀ ਲਿਆਂਦੀ ਗਈ ਹਰ ਇੱਕ ਕਮਾਈ ਨੂੰ ਪਾਰਦਰਸ਼ੀ ਢੰਗ ਨਾਲ ਜਨਤਕ ਲਾਭ ਲਈ ਖਰਚਿਆ ਜਾਵੇਗਾ।


ਇਸ ਮੌਕੇ ‘ਤੇ ਬੋਲਦਿਆਂ ਡਾ: ਸੰਜੀਵ ਗੋਇਲ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਰਾਸ਼ਟਰੀ ਆਯੂਰਵੇਦ ਦਿਵਸ ਦੇ ਵਿਚਾਰ ਬਾਰੇ ਦੱਸਿਆ ਅਤੇ ਇਸ ਸਾਲ ਦਾ ਥੀਮ “ਹਰ ਦਿਨ ਹਰ ਘਰ ਆਯੁਰਵੇਦ” ਹੈ ਅਤੇ ਸਕਾਰਾਤਮਕ ਸਿਹਤ ਦੀ ਸੰਭਾਲ ਲਈ ਆਯੁਰਵੈਦਿਕ ਪ੍ਰਣਾਲੀ ਦੀ ਵਰਤੋਂ ‘ਤੇ ਜ਼ੋਰ ਦਿੱਤਾ।


ਡਾ: ਰਾਕੇਸ਼ ਸ਼ਰਮਾ, ਜੋ ਕਿ ਐੱਨ.ਸੀ.ਆਈ.ਐੱਸ.ਐੱਮ. ਦੇ ਪ੍ਰਧਾਨ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਡਾਇਰੈਕਟਰ ਆਯੁਰਵੇਦ, ਪੰਜਾਬ ਵਜੋਂ ਵੀ ਕੰਮ ਕਰਦੇ ਸਨ, ਨੇ ਰਾਜ ਦੀਆਂ ਸਿਹਤ ਸੁਸਾਇਟੀਆਂ, ਆਯੂਸ਼, ਆਯੁਰਵੇਦ ਅਤੇ ਰਾਜ ਦੇ ਖਜ਼ਾਨੇ ਵਿੱਚ ਬਕਾਇਆ ਪਏ ਅਣਵਰਤੇ ਫੰਡਾਂ ਦੀ ਸਥਿਤੀ ਬਾਰੇ ਦੱਸਿਆ ਅਤੇ ਕੈਬਨਿਟ ਮੰਤਰੀ ਨੂੰ ਸਬੰਧਤਾਂ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ।


ਅਧਿਕਾਰੀਆਂ ਨੂੰ ਇਨ੍ਹਾਂ ਫੰਡਾਂ ਦੀ ਵਰਤੋਂ ਦੀ ਪ੍ਰਕਿਰਿਆਂ ਨੂੰ ਤੇਜ਼ ਕਰਨ ਲਈ, ਤਾਂ ਜੋ ਆਯੂਸ਼ ਮੰਤਰਾਲੇ ਤੋਂ ਹੋਰ ਫੰਡ ਵੀ ਲਿਆਂਦੇ ਜਾ ਸਕਣ। ਉਨ੍ਹਾਂ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਕੈਂਪਸ ਵਿੱਚ ਇੱਕ ਆਯੁਰਵੈਦਿਕ ਕਾਲਜ ਸਥਾਪਤ ਕਰਨ ਦੀ ਵੀ ਬੇਨਤੀ ਕੀਤੀ। ਉਨ੍ਹਾਂ ਨੇ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਦੇ ਵੱਖ-ਵੱਖ ਸਿਹਤ ਪ੍ਰੋਤਸਾਹਨ, ਰੋਗ ਰੋਕੂ ਅਤੇ ਉਪਚਾਰਕ ਪਹਿਲੂਆਂ ‘ਤੇ ਚਰਚਾ
ਕੀਤੀ।