ਚੰਡੀਗੜ੍ਹ: ਕਰਤਾਰਪੁਰ ਕੌਰੀਡੋਰ ਯਾਤਰਾ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ। ਯਾਤਰਾ ਲਈ ਪਾਸਪੋਰਟ ਦੀ ਲੋੜ ਪਏਗਾ ਪਰ ਵੀਜ਼ਾ ਨਹੀਂ ਲੱਗੇਗਾ। ਹਰ ਯਾਤਰੀ ਨੂੰ 20 ਡਾਲਰ ਫੀਸ ਦੇਣ ਤੇ ਲਾਂਘਾ ਕਦੋਂ ਖੋਲ੍ਹਿਆ ਜਾਵੇ, ਇਸ ਬਾਰੇ ਚਰਚਾ ਜਾਰੀ ਹੈ।


ਉਧਰ, ਕਰਤਾਰਪੁਰ ਕੌਰੀਡੋਰ ਯਾਤਰਾ ਲਈ ਭਰਿਆ ਜਾਣ ਵਾਲੇ ਫਾਰਮ ਅੱਜ ਜਾਰੀ ਕਰ ਦਿੱਤਾ ਹੈ। ਇਹ ਫਾਰਨ ਯਾਤਰਾ ਤੋਂ ਇੱਕ ਮਹੀਨਾ ਪਹਿਲਾਂ ਭਰਨਾ ਪਏਗਾ। ਜਲਦ ਹੀ ਇਹ ਫਾਰਮ ਆਨਲਾਈਨ ਆ ਜਾਏਗਾ ਜਿਸ ਨੂੰ ਕੋਈ ਵੀ ਘਰ ਬੈਠੇ ਭਰ ਸਕਦਾ ਹੈ।


ਇਸ ਵੇਲੇ ਇਹ ਫਾਰਮ ਸਿਰਫ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤੇ ਗਏ ਹਨ। ਫਾਰਮ ਵਿੱਚ ਸਿਰਫ ਪਾਸਪੋਰਟ ਦੀ ਜਾਣਕਾਰੀ ਦੇਣੀ ਹੋਏਗੀ ਵੀਜ਼ਾ ਲੈਣ ਦੀ ਲੋੜ ਨਹੀਂ। ਪੁਲਿਸ ਵੈਰੀਫਿਕੇਸ਼ਨ ਮਗਰੋਂ ਜਾਣ ਦਾ ਇਜਾਜ਼ਤ ਮਿਲੇਗੀ।