ਮੁੰਬਈ: ਪੁਲਵਾਮਾ ਫਿਦਾਈਨ ਹਮਲੇ ਬਾਰੇ ਦਿੱਤੇ ਆਪਣੇ ਬਿਆਨ ਤੋਂ ਵਿਵਾਦਾਂ ਵਿੱਚ ਘਿਰਨ ਮਗਰੋਂ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਪਰ ਹੁਣ ਜਿਹੇ ਵੀਡੀਓ ਸਾਹਮਣੇ ਆਇਆ ਹੈ, ਜਿਸ ਤੋਂ ਜਾਪਦਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਥਾਂ ਕਿਸੇ ਹੋਰ ਨੂੰ ਦੇਣ ਦਾ ਫੈਸਲਾ ਪੰਜ ਦਿਨ ਪਹਿਲਾਂ ਹੀ ਹੋ ਚੁੱਕਿਆ ਸੀ।

ਇਹ ਵੀ ਪੜ੍ਹੋ- ਪੁਲਵਾਮਾ ਦਹਿਸ਼ਤੀ ਹਮਲੇ 'ਤੇ ਕੀਤੀਆਂ ਟਿੱਪਣੀਆਂ ਨੇ ਵਧਾਈਆਂ ਸਿੱਧੂ ਦੀਆਂ ਮੁਸ਼ਕਲਾਂ, ਛੁੱਟਿਆ ਕਪਿਲ ਸ਼ਰਮਾ ਸ਼ੋਅ

ਇਹ ਵੀਡੀਓ ਅਰਚਨਾ ਪੂਰਨ ਸਿੰਘ ਦਾ ਹੈ, ਜੋ ਪਹਿਲਾਂ ਵੀ ਸਿੱਧੂ ਦੀ ਥਾਂ 'ਤੇ ਕਪਿਲ ਸ਼ਰਮਾ ਨਾਲ ਸ਼ੋਅ ਕਰ ਚੁੱਕੀ ਹੈ। ਅਰਚਨਾ ਦਾ ਪੰਜ ਦਿਨ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਪਿਲ ਦੇ ਸ਼ੋਅ ਵਿੱਚ ਵਾਪਸੀ ਦੀ ਗੱਲ ਕਰਦੀ ਦਿਖਾਈ ਦੇ ਰਹੀ ਹੈ।

ਦੇਖੋ ਵੀਡੀਓ-