Punjab Politics: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਵੱਡਾ ਇਲਜ਼ਾਮ ਲਾਇਆ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੇ ਚੇਅਰਮੈਨ ਨੂੰ ਪੰਜ ਸਾਲਾ ਲਈ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਤੋਂ ਰਾਤੋ-ਰਾਤ ਅਸਤੀਫ਼ਾ ਕਿਉਂ ਲਿਆ ਗਿਆ ਹੈ।
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਇਕ ਸਾਲ ਪਹਿਲਾਂ ਚੇਅਰਮੈਨ ਨਿਯੁਕਤ ਕੀਤੇ ਗਏ ਸਤਿਆ ਗੋਪਾਲ ਤੋਂ ਰਾਤੋਂ-ਰਾਤ ਹੀ ਅਸਤੀਫਾ ਲੈ ਲਿਆ ਗਿਆ ਜਦੋਂ ਕਿ ਉਨ੍ਹਾਂ ਦੀ ਨਿਯੁਕਤੀ 5 ਸਾਲ ਵਾਸਤੇ ਕੀਤੀ ਗਈ ਸੀ ਫਿਰ ਸਾਲ ਬਾਅਦ ਹੀ ਅਸਤੀਫ਼ਾ ਕਿਉਂ ਲਿਆ ਗਿਆ ਹੈ।
ਮਜੀਠੀਆ ਨੇ ਕਿਹਾ ਕਿ ਚੇਅਰਮੈਨ ਨੂੰ 2022 ਵਿੱਚ ਨਿਯੁਕਤ ਕੀਤਾ ਗਿਆ ਸੀ ਜੋ ਕਿ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜਲੇ ਮੰਨੇ ਜਾਂਦੇ ਸੀ। ਇਸ ਸਿਰਫ਼ ਇਸ ਲਈ ਲਾਏ ਗਏ ਸਨ ਕਿ ਇਹ ਆਮ ਆਦਮੀ ਪਾਰਟੀ ਦੇ ਪੈਸੇ ਇਕੱਠੇ ਕਰਨ ਵਾਲੇ ਏਜੰਟ ਸਨ।
ਮਜੀਠੀਆ ਨੇ ਕਿਹਾ ਕਿ ਹੁਣ ਜਦੋਂ ਈ ਡੀ ਨੇ ਅਰਵਿੰਦ ਕੇਜਰੀਵਾਲ ਦੇ ਪੀ ਏ ਦੇ ਘਰ ਵੀ ਦਸਤਕ ਦੇ ਦਿੱਤੀ ਹੈ ਤਾਂ ਸਪਸ਼ਟ ਹੈ ਕਿ ਸਾਰਾ ਕਾਲਾ ਧਨ ਫੜਿਆ ਜਾਵੇਗਾ। ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇ ਸਾਰੀ ਸੱਚਾਈ ਲੋਕਾਂ ਸਾਹਮਣੇ ਆ ਜਾਵੇਗੀ। ਕਿਵੇਂ ਪੰਜਾਬ ’ਚੋਂ ਪੈਸਾ ਲੁੱਟ ਕੇ ਆਪ ਦਾ ਦੇਸ਼ ਵਿਚ ਪਸਾਰ ਕੀਤਾ ਜਾ ਰਿਹੈ।
ਮਜੀਠੀਆ ਨੇ ਕਿਹਾ ਕਿ ਅਰਬਨ ਡਵੈਲਪਮੈਂਟ ਮਹਿਕਮਾ ਵੀ ਭਗਵੰਤ ਮਾਨ ਕੋਲ ਹੀ ਹੈ ਜਿਵੇਂ ਗ੍ਰਹਿ ਤੇ ਜੇਲ੍ਹ ਵਿਭਾਗ ਹਨ। ਮਜੀਠੀਆ ਨੇ ਕਿਹਾ ਕਿ ਪੈਸੇ ਦਿੱਤੇ ਬਿਨਾਂ ਕੋਈ ਕਲੋਨੀ ਪਾਸ ਨਹੀਂ ਹੁੰਦੀ, ਹੁਣ ਜਦੋਂ ਈਡੀ ਦੀ ਇਸ ਮਾਮਲੇ ਵਿੱਚ ਐਂਟਰੀ ਹੋ ਗਈ ਹੈ ਤਾਂ ਫਿਰ ਰਾਤੋ ਰਾਤ ਅਸਤੀਫ਼ਾ ਲੈ ਲਿਆ ਗਿਆ ਹੈ। ਮਜੀਠੀਆ ਨੇ ਕਿਹਾ ਕਿ ਛੇਤੀ ਹੀ ਖ਼ਬਰ ਆਵੇਗੀ ਕਿ ਈਡੀ ਨੇ ਸਤਿਆ ਗੋਪਾਲ ਨੂੰ ਵੀ ਫੜ੍ਹਿਆ ਹੈ। ਜਦੋਂ ਇਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਹੋਵੇਗੀ ਤਾਂ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਲੋਕਾਂ ਸਾਹਮਣੇ ਉਨ੍ਹਾਂ ਕੱਟੜ ਇਮਾਨਦਾਰਾਂ ਦਾ ਸੱਚਾਈ ਆਵੇ।