ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੀਤੇ ਸੀਨੀਅਰ ਆਈਏਐਸ ਅਧਿਕਾਰੀਆਂ ਦੇ ਤਬਾਦਲਿਆਂ 'ਚ ਪ੍ਰਮੁੱਖ ਸਕੱਤਰ ਦੇ ਅਹੁਦੇ ਦੇ ਦਾਅਵੇਦਾਰਾਂ 'ਚ ਸ਼ਾਮਲ ਚੀਫ਼ ਸੈਕਟਰੀ ਕੇਬੀਐਸ ਸਿੱਧੂ ਨੂੰ ਮਾਲ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਦੇ ਅਹੁਦੇ ਤੋਂ ਵੀ ਹੱਥ ਧੋਣਾ ਪਿਆ ਹੈ। ਇਨ੍ਹਾਂ ਤਬਾਦਲਿਆਂ ਨਾਲ ਪ੍ਰਸ਼ਾਸਨਿਕ ਹਲਕਿਆਂ 'ਚ ਨਵੀਂ ਚਰਚਾ ਛਿੜ ਗਈ ਹੈ।


ਕੈਪਟਨ ਸਰਕਾਰ ਵੱਲੋਂ ਕੇਬੀਐਸ ਸਿੱਧੂ ਦੀ ਥਾਂ 'ਤੇ ਵਿਸ਼ਵਜੀਤ ਖੰਨਾ ਨੂੰ ਮਾਲ ਵਿਭਾਗ ਦਾ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਿਹਾ ਜਾ ਰਿਹਾ ਕਿ ਵਿਸ਼ਵਜੀਤ ਖੰਨਾ ਵੀ ਮੁੱਖ ਸਕੱਤਰ ਦੇ ਅਹੁਦੇ ਦੀ ਦੌੜ 'ਚ ਹਨ। ਇਨ੍ਹਾਂ ਤੋਂ ਇਲਾਵਾ ਵਿੰਨੀ ਮਹਾਜਨ ਦਾ ਨਾਂ ਵੀ ਇਸ ਦੌੜ 'ਚ ਸਾਮਲ ਹੈ। ਦਰਅਸਲ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਆਗਾਮੀ 31 ਅਗਸਤ ਨੂੰ ਸੇਵਾਮੁਕਤ ਹੋਣਾ ਹੈ।


ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ਨੂੰ ਵਧੀਕ ਮੁੱਖ ਸਕੱਤਰ-ਸਮਾਜਿਕ ਨਿਆਂ ਤੇ ਘੱਟ ਗਿਣਤੀਆਂ ਦੇ ਨਾਲ ਐਨਆਰਆਈ ਮਾਮਲਿਆਂ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਨਿਰੁੱਧ ਤਿਵਾੜੀ ਨੂੰ ਫਾਇਨਾਂਸ ਮਹਿਕਮੇ ਤੋਂ ਲਾਂਭੇ ਕਰਨਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ।


ਪਿਛਲੇ ਤਿੰਨ ਸਾਲਾਂ 'ਚ ਉਨ੍ਹਾਂ ਇਸ ਮਹਿਕਮੇ 'ਚ ਕਈ ਕੰਮ ਕਰਕੇ ਸੂਬੇ ਦੀ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਦਾ ਕੰਮ ਕੀਤਾ। ਹੁਣ ਉਨ੍ਹਾਂ ਨੂੰ ਐਡੀਸ਼ਨਲ ਚੀਫ ਸੈਕਟਰੀ ਡਿਵੈਲਪਮੈਂਟ ਲਾਇਆ ਗਿਆ ਹੈ। ਇਸ 'ਚ ਫੂਡ ਪ੍ਰੋਸੈਸਿੰਗ, ਬਾਗਬਾਨੀ, ਬਿਜਲੀ ਵਿਭਾਗ ਸਾਂਭਣਗੇ ਤੇ ਨਾਲ ਹੀ ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਹੋਣਗੇ।


ਏ. ਵੇਣੂ ਪ੍ਰਸਾਦ ਨੂੰ ਵਿੱਤ ਕਮਿਸ਼ਨਰ-ਕਰ ਤੇ ਆਬਕਾਰੀ ਤੇ ਪਾਵਰਕੌਮ ਦੇ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਤੋਂ ਸਿੰਜਾਈ ਮਹਿਕਮਾ ਵਾਪਸ ਲੈ ਲਿਆ ਗਿਆ। ਸਰਬਜੀਤ ਸਿੰਘ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਨਾਲ ਪ੍ਰਮੁੱਖ ਸਕੱਤਰ-ਜਲ ਸਰੋਤ, ਮਾਈਨਿੰਗ, ਨੋਡਲ ਅਫ਼ਸਰ ਜਲ ਸ਼ਕਤੀ ਅਭਿਆਨ ਲਾਇਆ ਗਿਆ ਹੈ।


ਕੇਏਪੀ ਸਿਨ੍ਹਾ ਵਿੱਤ ਵਿਭਾਗ ਦੇ ਨਵੇਂ ਚੀਫ ਹੋਣਗੇ। ਉਨ੍ਹਾਂ ਤੋਂ ਫੂਡ ਸਪਲਾਈ ਵਿਭਾਗ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਦੀ ਥਾਂ ਕੇ. ਸ਼ਿਵਾ ਪ੍ਰਸਾਦ ਨੂੰ ਲਾਇਆ ਗਿਆ ਹੈ। ਕੇ.ਸ਼ਿਵਾ ਪ੍ਰਸਾਦ ਕੋਲ ਟ੍ਰਾਸਪੋਰਟ ਵਿਭਾਗ ਵੀ ਵਾਧੂ ਚਾਰਜ ਵਜੋਂ ਰਹੇਗਾ।


ਇਹ ਵੀ ਪੜ੍ਹੋ: ਸਿੱਧੂ ਦੇ ਨਾਂ ਤੋਂ ਡਰੇ ਭਗਵੰਤ ਮਾਨ, ਕਿਹਾ ਨਹੀਂ ਮੰਨੀ ਜਾਵੇਗੀ ਕੋਈ ਸ਼ਰਤ


ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਕੋਲ ਆਮ ਪ੍ਰਸਾਸ਼ਨ, ਸਾਇੰਸ ਐਂਡ ਟੈਕਨਾਲੋਜੀ ਵਿਭਾਗ ਹੈ। ਅਮਰਪ੍ਰੀਤ ਕੌਰ ਸੰਧੂ ਨੂੰ ਏਡੀਸੀ ਡਿਵੈਲਪਮੈਂਟ ਮਾਨਸਾ ਨਿਯੁਕਤ ਕੀਤਾ ਗਿਆ ਹੈ। ਪੀਸੀਐਸ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾ ਨੂੰ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਭਾਰਤ ਤੋਂ ਮੰਗਵਾਈ ਦਵਾਈ ਬਾਰੇ ਅਮਰੀਕੀ ਵਿਗਿਆਨੀਆਂ ਦਾ ਵੱਡਾ ਦਾਅਵਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ