ਘਰ 'ਚੋਂ ਮਿਲੀ ਰਿਟਾਇਰਡ ਅਧਿਆਪਕ ਦੀ ਲਾਸ਼, ਬੇਰਹਿਮੀ ਨਾਲ ਕੀਤਾ ਗਿਆ ਕਤਲ
ਏਬੀਪੀ ਸਾਂਝਾ | 08 Oct 2020 05:12 PM (IST)
ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਸ ਦਾ ਮੋਬਾਈਲ ਪਿਛਲੇ ਦੋ ਦਿਨਾਂ ਤੋਂ ਬੰਦ ਆ ਰਿਹਾ ਸੀ। ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਦੂਸਰੀ ਚਾਬੀ ਨਾਲ ਘਰ ਦੇ ਤਾਲੇ ਖੋਲ੍ਹੇ ਤਾਂ ਅੰਦਰੋਂ ਰਿਟਾਇਰਡ ਅਧਿਆਪਕ ਦੀ ਲਾਸ਼ ਮਿਲੀ।

ਤਰਨ ਤਾਰਨ: ਜ਼ਿਲ੍ਹੇ ਦੇ ਕਸਬੇ ਪੱਟੀ ਵਿੱਚ ਸੇਵਾਮੁਕਤ ਅਧਿਆਪਕ ਦੀ ਬੇਰਹਿਮੀ ਨਾਲ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਦੱਸ ਦਈਏ ਕਿ ਮ੍ਰਿਤਕ ਸੇਵਾਮੁਕਤ ਅਧਿਆਪਕ ਸਤੀਸ਼ ਕੁਮਾਰ, ਉਮਰ 65 ਸਾਲ, ਪੱਟੀ ਦਾ ਵਸਨਿਕ ਸੀ। ਉਸ ਦੀ ਲਾਸ਼ ਉਸ ਦੇ ਘਰੋਂ ਬਰਾਮਦ ਕੀਤੀ ਗਈ।ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਸ ਦਾ ਮੋਬਾਈਲ ਪਿਛਲੇ ਦੋ ਦਿਨਾਂ ਤੋਂ ਬੰਦ ਆ ਰਿਹਾ ਸੀ। ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਦੂਸਰੀ ਚਾਬੀ ਨਾਲ ਘਰ ਦੇ ਤਾਲੇ ਖੋਲ੍ਹੇ ਤਾਂ ਅੰਦਰੋਂ ਰਿਟਾਇਰਡ ਅਧਿਆਪਕ ਦੀ ਲਾਸ਼ ਮਿਲੀ। ਸੇਵਾਮੁਕਤ ਅਧਿਆਪਕ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਇੰਚਾਰਜ ਅਜੈ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ। ਫਿਲਹਾਲ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਅਲੀ TRP ਦਾ ਫੁੱਟਿਆ ਭਾਂਡਾ, ਰਿਪਬਲਿਕ ਟੀਵੀ ਸਮੇਤ ਤਿੰਨ ਹੋਰ ਚੈਨਲਾਂ ਦਾ ਨਾਂ ਆਇਆ ਸਾਹਮਣੇਸੋਸ਼ਲ ਮੀਡੀਆ ਨੇ ਬਦਲੀ ਢਾਬੇ ਵਾਲੇ ਦੀ ਜ਼ਿੰਦਗੀ ,ਫ਼ਿਲਮੀ ਸਿਤਾਰਿਆਂ ਨੇ ਵੀ ਦਿੱਤਾ ਸਾਥਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904