ਖੰਨਾ: ਅੱਜ ਸਵੇਰੇ ਦਰਦਨਾਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ 3 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਜੀਟੀ ਰੋਡ ਉੱਪਰ ਤੜਕੇ 3 ਵਜੇ ਦੇ ਕਰੀਬ ਵਾਪਰਿਆ। ਇੱਕ ਟੂਰਿਸਟ ਬੱਸ ਸਰੀਏ ਨਾਲ ਭਰੇ ਟਰੱਕ 'ਚ ਜਾ ਵੱਜੀ। ਇਸ ਨਾਲ ਬੱਸ ਡਰਾਈਵਰ ਸਮੇਤ 2 ਦੀ ਮੌਤ ਹੋ ਗਈ ਤੇ 3 ਲੋਕ ਜਖਮੀ ਹੋ ਗਏ।
ਜ਼ਖਮੀ ਯਾਸੀਨ ਨੇ ਦੱਸਿਆ ਕਿ ਬੱਸ ਬਿਹਾਰ ਤੋਂ ਲੁਧਿਆਣਾ ਆ ਰਹੀ ਸੀ। ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਬੈਠਣ ਤੱਕ ਨੂੰ ਥਾਂ ਨਹੀਂ ਸੀ। ਤੜਕੇ 3 ਵਜੇ ਦੇ ਕਰੀਬ ਬੱਸ ਟਰੱਕ ਵਿੱਚ ਵੱਜੀ ਜਿਸ ਨਾਲ ਹਾਦਸਾ ਹੋਇਆ।
ਸਦਰ ਥਾਣਾ ਦੇ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਸ ਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।