ਪਟਿਆਲਾ: ਪੰਜਾਬ ਹੋਮਗਾਰਡ ਜਵਾਨ ਦੀ ਸਵੇਰੇ ਸਿਰਹਿੰਦ-ਪਟਿਆਲਾ ਮੁੱਖ ਮਾਰਗ ‘ਤੇ ਕਾਰ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ। ਉਸ ਦੀ ਪਛਾਣ ਤਰਸੇਮ ਖਾਨ ਵਜੋਂ ਹੋਈ ਹੈ ਜੋ ਪਿੰਡ ਮੂਲਪੁਰ ਦਾ ਵਸਨੀਕ ਹੈ। ਜਾਣਕਾਰੀ ਮੁਤਾਬਕ ਤਰਸੇਮ ਖਾਨ ਸਵੇਰੇ ਮੋਟਰਸਾਈਕਲ ’ਤੇ ਪਿੰਡ ਤੋਂ ਫਤਿਹਗੜ੍ਹ ਸਾਹਿਬ ਡਿਊਟੀ ’ਤੇ ਆ ਰਿਹਾ ਸੀ। ਜਿਵੇਂ ਹੀ ਆਦਮਪੁਰ ਨਹਿਰ ਦੇ ਨਜ਼ਦੀਕ ਪਹੁੰਚਿਆ ਤਾਂ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਉਸ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਆਂਦਾ ਗਿਆ।




ਉਸਦੀ ਹਾਲਤ ਗੰਭੀਰ ਵੇਖਦਿਆਂ ਡਿਊਟੀ ’ਤੇ ਆਏ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਜੀਦਰਾ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਸਰਹੀਦ ਦੀ ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਸਮਾਣਾ ਵਿੱਚ ਦੋ ਵੱਖ-ਵੱਖ ਹਾਦਸਿਆਂ ਵਿੱਚ ਲੜਕੀ ਅਤੇ ਔਰਤ ਦੀ ਮੌਤ ਹੋ ਗਈ। ਪਿੰਡ ਮਾਵੀ ਪੁਲਿਸ ਚੌਕੀ ਮੁਤਾਬਕ ਸ਼ਨੀਵਾਰ ਦੇਰ ਸ਼ਾਮ ਸੱਤ ਸਾਲਾ ਲੜਕੀ ਗਗਨਪ੍ਰੀਤ ਕੌਰ ਪੁੱਤਰੀ ਹਰਮੇਸ਼ ਸਿੰਘ ਆਪਣੀ ਮਾਂ ਸੁਖਵਿਦਰ ਕੌਰ ਅਤੇ ਦਾਦੀ ਨਾਲ ਸਮਾਣਾ ਤੋਂ ਪਿੰਡ ਵਾਪਸ ਪਰਤ ਰਹੀ ਸੀ। ਜਦੋਂ ਉਹ ਪਿੰਡ ਮਾਵੀ ਕਲਾਂ ਪਹੁੰਚੀ ਅਤੇ ਸੜਕ ਪਾਰ ਕਰਨ ਲੱਗੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਗਗਨਪ੍ਰੀਤ ਕੌਰ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਮਾਂ ਸੁਖਵਿਦਰ ਕੌਰ ਦੇ ਬਿਆਨਾਂ 'ਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰ ਚਾਲਕ ਰਾਜੇਸ਼ ਕੁਮਾਰ ਵਾਸੀ ਭਦੌੜ ਜ਼ਿਲ੍ਹਾ ਬਰਨਾਲਾ ਖਿਲਾਫ ਮਾਮਲਾ ਦਰਜ ਕੀਤਾ ਹੈ।



ਉਧਰ ਐਤਵਾਰ ਦੇਰ ਸ਼ਾਮ ਸਾਊਥ ਸਿਟੀ ਰੋਡ 'ਤੇ ਇੱਕ ਮੋਟਰਸਾਈਕਲ ਚਾਲਕ ਨੂੰ ਬਚਾਉਂਦੇ ਸਮੇਂ ਇੱਕ ਕਾਰ ਟੋਏ 'ਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਪਰਿਵਾਰ ਬਚ ਗਏ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਕਾਰ ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਦਰਅਸਲ, ਸੜਕ ਦੇ ਦੁਆਲੇ ਟੋਏ ਪੁੱਟੇ ਗਏ ਹਨ ਜਿਸ ਕਰਕੇ ਕਾਰ ਇਸ ਟੋਏ ਵਿਚ ਡਿੱਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904