Punjab News: ਰੋਪੜ ਦੇ ਇੱਕ ਜਵਾਨ ਦੀ ਕੋਲਕਾਤਾ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 70 ਇੰਜੀਨੀਅਰਿੰਗ ਰੈਜੀਮੈਂਟ ਦੇ ਹਵਲਦਾਰ ਗੁਰਦੀਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨੂੰ ਮੰਗਲਵਾਰ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਨ੍ਹਾਂ ਦੀ ਉਮਰ 34 ਸਾਲ ਸੀ।

ਗੁਰਦੀਪ ਸਿੰਘ ਪਿੰਡ ਰਾਏਪੁਰ ਝੱਜ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਇੱਕ ਸਾਲ ਦੀ ਧੀ ਹੈ। ਉਨ੍ਹਾਂ ਦਾ ਵਿਆਹ ਨੌਂ ਸਾਲ ਪਹਿਲਾਂ ਹੋਇਆ ਸੀ। ਫੌਜ ਨੇ ਬੁੱਧਵਾਰ ਨੂੰ ਪੰਚਕੂਲਾ ਦੇ ਚੰਡੀ ਮੰਦਰ ਵਿੱਚ ਰਵਾਇਤੀ ਰਸਮਾਂ ਨਿਭਾਈਆਂ। ਉਨ੍ਹਾਂ ਦੀ ਦੇਹ ਵੀਰਵਾਰ ਸਵੇਰੇ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇਗੀ।

ਅੰਤਿਮ ਸੰਸਕਾਰ ਵੀਰਵਾਰ, 21 ਅਗਸਤ ਨੂੰ ਸਵੇਰੇ 10 ਵਜੇ ਸਰਕਾਰੀ ਅਤੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸੀਨੀਅਰ ਫੌਜੀ ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਇਲਾਕੇ ਦੇ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਗੁਰਦੀਪ ਸਿੰਘ ਨੇ 10 ਤੋਂ 12 ਦਿਨ ਪਹਿਲਾਂ ਆਪਣੀ ਛੁੱਟੀ ਖਤਮ ਹੋਣ ਤੋਂ ਬਾਅਦ ਡਿਊਟੀ ਜੁਆਇਨ ਕੀਤੀ ਸੀ। ਇਸ ਤੋਂ ਇਲਾਵਾ, ਉਸ ਦਾ ਭਰਾ ਵੀ ਫੌਜ਼ ਵਿੱਚ ਹੈ ਅਤੇ ਇਸ ਸਮੇਂ ਉਹ ਲੇਹ ਲਦਾਖ ਵਿੱਚ ਤਾਇਨਾਤ ਹੈ। ਗੁਰਦੀਪ ਸਿੰਘ ਦੀ ਮੌਤ ਕਾਰਨ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। ਪਰਿਵਾਰ ਅਨੁਸਾਰ, ਉਹ ਦੇਸ਼ ਦੀ ਸੇਵਾ ਨੂੰ ਸਭ ਤੋਂ ਵੱਧ ਮੰਨਦਾ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।