Continues below advertisement

ਪੰਜਾਬ ਵਿੱਚ ਹੁਣ ਬਿਜਲੀ ਕਟੌਤੀ ਦਾ ਝੰਜਟ ਖਤਮ ਹੋਣ ਵਾਲਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ‘ਰੋਸ਼ਨ ਪੰਜਾਬ’ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਅਗਲੇ ਸਾਲ ਤੱਕ ਸੂਬੇ ਵਿੱਚ 24 ਘੰਟੇ ਲਗਾਤਾਰ ਅਤੇ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਹ ਸਿਰਫ਼ ਇੱਕ ਯੋਜਨਾ ਨਹੀਂ, ਬਲਕਿ ਪੰਜਾਬ ਦੇ ਹਰ ਘਰ, ਹਰ ਖੇਤ ਅਤੇ ਹਰ ਉਦਯੋਗ ਨੂੰ ਰੋਸ਼ਨ ਕਰਨ ਦਾ ਮਿਸ਼ਨ ਹੈ।

ਇਸ ਯੋਜਨਾ ਲਈ ਕੀਤਾ ਗਿਆ ਵੱਡਾ ਨਿਵੇਸ਼

Continues below advertisement

ਸਰਕਾਰ ਨੇ ਇਸ ਕੰਮ ਲਈ 5,000 ਕਰੋੜ ਦਾ ਵੱਡਾ ਨਿਵੇਸ਼ ਕੀਤਾ ਹੈ। ਪੰਜਾਬ ਦੇ ਇਤਿਹਾਸ ਵਿੱਚ ਬਿਜਲੀ ਖੇਤਰ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਖਰਚ ਹੈ। ਇਸਦਾ ਮਕਸਦ ਹੈ ਪੂਰੇ ਬਿਜਲੀ ਸਿਸਟਮ ਨੂੰ ਨਵੀਂ ਤਾਕਤ ਦੇਣਾ, ਤਾਂ ਜੋ ਹਰ ਪਿੰਡ ਅਤੇ ਹਰ ਸ਼ਹਿਰ ਤੱਕ ਬਿਨਾ ਰੁਕਾਵਟ ਬਿਜਲੀ ਪਹੁੰਚ ਸਕੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਨਾ ਕੋਈ ਫੈਕਟਰੀ ਬਿਜਲੀ ਦੇ ਇੰਤਜ਼ਾਰ ਵਿੱਚ ਰੁਕੇਗੀ, ਨਾ ਕੋਈ ਕਿਸਾਨ ਹਨੇਰੇ ਵਿੱਚ ਰਹੇਗਾ। ਹਰ ਘਰ ਨੂੰ 24 ਘੰਟੇ ਬਿਜਲੀ ਮਿਲੇਗੀ, ਅਤੇ ਉਹ ਵੀ ਸਸਤੀ ਦਰਾਂ 'ਤੇ।

ਇਸ ਪ੍ਰੋਜੈਕਟ ਦੀ ਨਿਗਰਾਨੀ ਬਿਜਲੀ ਮੰਤਰੀ ਸੰਜੀਵ ਅਰੋੜਾ ਕਰ ਰਹੇ ਹਨ, ਜਦਕਿ PSPCL ਦੇ ਚੇਅਰਮੈਨ ਅਜੈ ਕੁਮਾਰ ਸਿੰਹਾ ਅਤੇ ਉਨ੍ਹਾਂ ਦੀ ਟੀਮ ਦਿਨ-ਰਾਤ ਮਿਹਨਤ ਕਰ ਰਹੀ ਹੈ ਤਾਂ ਜੋ ਹਰ ਕੋਨੇ ਤੱਕ ਬਿਜਲੀ ਪਹੁੰਚਾਈ ਜਾ ਸਕੇਮਾਨ ਸਰਕਾਰ ਨੇ ਬਿਜਲੀ ਦੀ ਲਗਾਤਾਰ ਸਪਲਾਈ ਲਈ ਮਜ਼ਬੂਤ ਕਦਮ ਉਠਾਏ ਹਨਪੱਛਵਾਡਾ ਖਾਨ ਤੋਂ ਕੋਲੇ ਦੀ ਲੰਮੀ ਮਿਆਦ ਦੀ ਸਪਲਾਈ ਪੱਕੀ ਕਰ ਦਿੱਤੀ ਗਈ ਹੈ ਤਾਂ ਜੋ ਬਿਜਲੀ ਉਤਪਾਦਨ ਕਦੇ ਨਾ ਰੁਕੇ। ਸਰਕਾਰ ਨੇ GVK ਥਰਮਲ ਪਲਾਂਟ ਨੂੰ ਆਪਣੇ ਅਧੀਨ ਲੈ ਕੇ ਇਹ ਯਕੀਨੀ ਬਣਾਇਆ ਹੈ ਕਿ ਬਿਜਲੀ ਉਤਪਾਦਨ ਦਾ ਪੂਰਾ ਨਿਯੰਤਰਣ ਪੰਜਾਬ ਸਰਕਾਰ ਕੋਲ ਹੋਵੇ ਅਤੇ ਇਸਦਾ ਫਾਇਦਾ ਸਿੱਧਾ ਲੋਕਾਂ ਨੂੰ ਮਿਲੇ।

ਨਵੇਂ ਸਬਸਟੇਸ਼ਨ ਬਣਾਏ ਜਾ ਰਹੇ ਹਨ

ਪੂਰੇ ਪੰਜਾਬ ਵਿੱਚ ਬਿਜਲੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਨਵੇਂ ਸਬਸਟੇਸ਼ਨ ਬਣਾਏ ਜਾ ਰਹੇ ਹਨ, ਪੁਰਾਣਿਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਨਵੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ। ਇਹ ਸੁਧਾਰ ਲੋਕਾਂ ਨੂੰ ਵੋਲਟੇਜ ਦੀ ਸਮੱਸਿਆ ਤੋਂ ਰਾਹਤ ਦੇਣਗੇ, ਬਿਜਲੀ ਕੱਟ ਘੱਟ ਹੋਣਗੇ ਅਤੇ ਖਰਾਬੀ ਆਉਣ 'ਤੇ ਬਿਜਲੀ ਜਲਦੀ ਬਹਾਲ ਹੋਵੇਗੀ।

ਲੋਕਾਂ ਦੀ ਸੁਵਿਧਾ ਲਈ ਕੀਤੇ ਜਾ ਰਹੇ ਆਹ ਕੰਮ

ਬਿਜਲੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੁਝ ਉਪਾਅ ਕੀਤੇ ਜਾ ਰਹੇ ਹਨ। ਸ਼ਹਿਰੀ ਖੇਤਰਾਂ ਵਿੱਚ ਸੁਰੱਖਿਆ ਅਤੇ ਸਫਾਈ ਨੂੰ ਧਿਆਨ ਵਿੱਚ ਰੱਖਦੇ ਹੋਏ 13 ਨਗਰ ਨਿਗਮਾਂ ਵਿੱਚ ਇੱਕ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ PSPCL ਦੇ ਖੰਭਿਆਂ ਤੋਂ ਗੈਰ-ਬਿਜਲੀ ਵਾਲੀਆਂ ਤਾਰਾਂ ਹਟਾਈਆਂ ਜਾ ਰਹੀਆਂ ਹਨ, ਹੇਠਾਂ ਲਟਕੀਆਂ ਲਾਈਨਾਂ ਠੀਕ ਕੀਤੀਆਂ ਜਾ ਰਹੀਆਂ ਹਨ ਅਤੇ ਖੁੱਲ੍ਹੇ ਮੀਟਰ ਬਾਕਸ ਬੰਦ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਮਾਹੌਲ ਮਿਲੇ। ਲੋਕਾਂ ਦੀ ਸੁਵਿਧਾ ਲਈ ਮੋਹਾਲੀ ਵਿੱਚ ਨਵਾਂ ਆਧੁਨਿਕ ਕਾਲ ਸੈਂਟਰ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ 180 ਸੀਟਾਂ ਹਨ। ਇਹ 1912 ਹੈਲਪਲਾਈਨ ਨੂੰ ਹੋਰ ਮਜ਼ਬੂਤ ਬਣਾਏਗਾ, ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ।