ਲਗਾਤਾਰ ਹੋ ਰਹੀ ਮੂਸਲਾਧਾਰ ਮੀਂਹ ਕਾਰਨ ਬੀਤੀ ਰਾਤ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੇ ਰੋਡ ‘ਤੇ ਸਥਿਤ ਪੈਸਕੋ ਸੁਰੱਖਿਆ ਚੈੱਕ ਪੋਸਟ ਨੰਬਰ 6 ਤੋਂ ਲੈ ਕੇ ਪਾਵਰ ਹਾਊਸ ਅਤੇ ਜੰਮੂ-ਕਸ਼ਮੀਰ ਦੇ ਬਸੋਹਲੀ, ਬਸੰਤਪੁਰ ਅਤੇ ਥੀਂਨ ਪਿੰਡਾਂ ਨੂੰ ਜੋੜਣ ਵਾਲੀ ਸੜਕ ‘ਤੇ ਭਾਰੀ ਭੁਸਖਲਨ ਹੋਇਆ, ਜਿਸ ਕਾਰਨ ਰਾਹ ਖਰਾਬ ਗਿਆ ਹੈ। ਇਸ ਨਾਲ ਸਿਰਫ਼ ਆਮ ਰਾਹਗੀਰਾਂ ਹੀ ਨਹੀਂ, ਸਗੋਂ ਜੰਮੂ-ਕਸ਼ਮੀਰ ਆਉਣ-ਜਾਣ ਵਾਲੀਆਂ ਡਿਫੈਂਸ ਦੀਆਂ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਇਸ ਰੋਡ ਨੂੰ ਖੁਲਵਾਉਣ ਲਈ ਡੈਮ ਪ੍ਰਸ਼ਾਸਨ ਵੱਲੋਂ ਰੈਸਕਿਊ ਓਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਰੋਡ ‘ਤੇ ਡਿੱਗੀਆਂ ਵੱਡੀਆਂ-ਵੱਡੀਆਂ ਚੱਟਾਨਾਂ ਨੂੰ ਹਟਾਉਣਾ ਬਹੁਤ ਹੀ ਔਖਾ ਕੰਮ ਹੈ। ਇਸ ਸਬੰਧੀ ਬਾਂਧ ਪ੍ਰੋਜੈਕਟ ਦੇ ਮੈਕੈਨੀਕਲ ਡਿਵਿਜ਼ਨ ਦੇ ਐਸ.ਡੀ.ਓ. ਗੁਰਮੁਖ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਧੀਨ ਮਸ਼ੀਨਾਂ ਅਤੇ ਕਰਮਚਾਰੀਆਂ ਦੀ ਮਦਦ ਨਾਲ ਰੋਡ ਦਾ ਕੁਝ ਹਿੱਸਾ ਗੱਡੀਆਂ ਦੀ ਆਵਾਜਾਈ ਲਈ ਖੁਲਵਾ ਦਿੱਤਾ ਗਿਆ ਹੈ। ਪਰ ਰੋਡ ‘ਤੇ ਡਿੱਗੀਆਂ ਵੱਡੀਆਂ ਚੱਟਾਨਾਂ ਨੂੰ ਹਟਾਉਣ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਸਰਵਿਸ ਦੌਰਾਨ ਉਨ੍ਹਾਂ ਨੇ ਕਦੇ ਵੀ ਐਨੀ ਵੱਡੀ ਲੈਂਡ ਸਲਾਈਡਿੰਗ ਨਹੀਂ ਵੇਖੀ, ਕਿਉਂਕਿ ਜੋ ਪੱਥਰ ਪਹਾੜੀ ਤੋਂ ਰੋਡ ਉੱਤੇ ਡਿੱਗੇ ਹਨ, ਉਹ ਸੈਂਕੜਿਆਂ ਟਨ ਭਾਰ ਵਾਲੇ ਹਨ, ਇਸ ਲਈ ਉਨ੍ਹਾਂ ਨੂੰ ਹਟਾਉਣ ਵਿੱਚ ਥੋੜ੍ਹਾ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈ ਮੀਂਹ ਕਾਰਨ ਸ਼ਾਹਪੁਰਕੰਡੀ ਤੋਂ ਡੈਮ ਸਾਈਡ, ਧਾਰ, ਦੁਨੇਰਾ ਨੂੰ ਜਾਣ ਵਾਲੇ ਪ੍ਰੋਜੈਕਟ ਰੋਡ ‘ਤੇ ਵਿਊ ਪੁਆਇੰਟ ਦੇ ਕੋਲ ਭਾਰੀ ਲੈਂਡ ਸਲਾਈਡ ਹੋਈ ਸੀ ਅਤੇ ਪਹਾੜੀ ਤੋਂ ਸੈਂਕੜਿਆਂ ਟਨ ਭਾਰ ਵਾਲੇ ਪੱਥਰ ਡਿੱਗਣ ਕਾਰਨ ਰੋਡ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਹਾਲਾਂਕਿ ਅਧਿਕਾਰੀਆਂ ਨੇ ਮਸ਼ੀਨਾਂ ਅਤੇ ਕਰਮਚਾਰੀਆਂ ਦੀ ਮਦਦ ਨਾਲ ਭਾਰੀ ਮਿਹਨਤ ਕਰਕੇ ਇਨ੍ਹਾਂ ਚੱਟਾਨਾਂ ਨੂੰ ਹਟਾ ਕੇ ਰੋਡ ਸਾਫ ਕਰਵਾਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।