ਅਸ਼ਰਫ਼ ਢੁੱਡੀ ਦੀ ਰਿਪੋਰਟ
Tarntaran Attack: ਅੱਜ ਸਵੇਰੇ ਇੱਕ ਖੌਫਨਾਕ ਖ਼ਬਰ ਸਾਹਮਣੇ ਆਈ ਹੈ, ਜ਼ਿਲਾ ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਸਥਿਤ ਸਾਂਝ ਕੇਂਦਰ ਤੇ ਆਰ.ਪੀ.ਜੀ ਹਮਲਾ ਹੋਇਆ ਹੈ। ਇਹ ਹਮਲਾ ਰਾਤ ਕਰੀਬ 11.30 ਵਜੇ ਹੋਇਆ। ਸ਼ਾਮ ਦੇ ਹਮਲੇ ਵਿੱਚ ਕੇਂਦਰ ਦੀ ਕੰਧ ਅਤੇ ਗੇਟ ਨੂੰ ਨੁਕਸਾਨ ਪਹੁੰਚਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਐਫਆਈਆਰ ਦਰਜ ਕੀਤੀ ਗਈ ਹੈ। ਫੋਰੈਂਸਿਕ ਟੀਮ ਅਤੇ ਫੌਜ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ।
ਦੱਸ ਦਈਏ ਕਿ ਹਾਈਵੇਅ ਤੋਂ ਰਾਕੇਟ ਲਾਂਚਰ ਬਰਾਮਦ ਹੋਇਆ ਹੈ। ਮਿਲਟਰੀ ਗ੍ਰੇਡਡ ਹਾਰਡ ਵੇਅਰ ਜੋ ਸ਼ਾਇਦ ਸਰਹੱਦ ਪਾਰ ਤੋਂ ਆਇਆ ਹੋਵੇ। ਬੀਐਸਐਫ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਇਸ ਹਮਲੇ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ।ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁਣ ਵਾਲੇ ਅੱਤਵਾਦੀ ਪੰਜਾਬ ਵਿੱਚ ਲਗਾਤਾਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਪੰਜਾਬ ਵਿੱਚ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ।
ਅਜੇ ਤੱਕ ਕਿਸੇ ਨੇ ਵੀ ਸਾਂਝ ਕੇਂਦਰ 'ਤੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਇਹ ਹਮਲਾ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੋ ਸਕਦਾ ਹੈ। ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਲਗਾਤਾਰ 200 ਦੇ ਕਰੀਬ ਡਰੋਨ ਸਰਹੱਦ ਪਾਰ ਤੋਂ ਆਏ ਹਨ। ਬੀਐਸਐਫ ਅਤੇ ਪੰਜਾਬ ਪੁਲਿਸ ਨੇ ਕਈ ਡਰੋਨ ਜ਼ਬਤ ਕੀਤੇ ਹਨ। ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਵੱਡੀ ਰੋਕ ਲੱਗ ਗਈ ਹੈ, ਸੰਭਵ ਹੈ ਕਿ ਇਸ ਘਟਨਾ ਪਿੱਛੇ ਗੁਆਂਢੀ ਦੇਸ਼ ਦਾ ਹੱਥ ਹੋਵੇ। ਇਸ ਹਮਲੇ ਪਿੱਛੇ ਜੋ ਵੀ ਹੈ, ਉਹ ਦੁਨੀਆਂ ਵਿੱਚ ਭਾਵੇਂ ਕਿਤੇ ਵੀ ਬੈਠਾ ਹੋਵੇ, ਸਾਡੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਲਿਆਵੇਗੀ। ਸਾਰੇ ਥਾਣਿਆਂ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿੱਥੇ ਨਹੀਂ ਲੱਗੇ ਹਨ, ਅਸੀਂ ਸੀਸੀਟੀਵੀ ਕੈਮਰੇ ਲਗਾਵਾਂਗੇ।
ਇਸੇ ਸਾਲ, 9 ਮਈ, 2022 ਨੂੰ, ਪੰਜਾਬ ਦੇ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਦਫਤਰ 'ਤੇ ਅਜਿਹਾ ਹੀ ਹਮਲਾ ਹੋਇਆ ਸੀ। ਉਸ ਹਮਲੇ ਵਿੱਚ ਆਰਪੀਜੀ ਦੀ ਵਰਤੋਂ ਵੀ ਕੀਤੀ ਗਈ ਸੀ। ਡੀਜੀਪੀ ਗੋਰਵ ਯਾਦਵ ਨੇ ਕਿਹਾ ਹੈ ਕਿ ਦੋਵਾਂ ਹਮਲਿਆਂ ਵਿੱਚ ਕੁਝ ਸਮਾਨਤਾ ਹੋ ਸਕਦੀ ਹੈ, ਪਰ ਸਾਡੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।
ਡੀਜੀਪੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਪੂਰੇ ਭਾਰਤ ਨਾਲੋਂ ਘੱਟ ਹਨ। ਇਸ ਸਵਾਲ 'ਤੇ ਕਿ ਕੀ ਗੋਲਡੀ ਬਰਾੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਨਹੀਂ, ਗੋਰਵ ਯਾਦਵ ਨੇ ਕਿਹਾ ਕਿ ਮੈਂ ਪੰਜਾਬ ਦੇ ਸੀਐਮ ਦੇ ਬਿਆਨ 'ਤੇ ਕੁਝ ਨਹੀਂ ਕਹਿਣਾ ਚਾਹੁੰਦਾ। ਜੇ ਤੁਸੀਂ ਧੀਰਜ ਰੱਖੋਗੇ ਤਾਂ ਸਭ ਕੁਝ ਸਪੱਸ਼ਟ ਹੋ ਜਾਵੇਗਾ.
ਪਿਛਲੇ ਦਿਨੀ ਪੰਜਾਬ ਦੇ ਨਕੋਦਰ ਵਿੱਚ ਪੁਲਿਸ ਸੁਰੱਖਿਆ ਕਰਮੀਆਂ ਦੀ ਮੌਜੂਦਗੀ ਵਿੱਚ ਇੱਕ ਕੱਪੜਾ ਵਪਾਰੀ ਦੀ ਮੌਤ ਹੋ ਗਈ ਸੀ।ਪੰਜਾਬ ਵਿੱਚ ਲਗਾਤਾਰ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਵਿਰੋਧੀ ਧਿਰ ਵੀ ਲਗਾਤਾਰ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਸਵਾਲ ਚੁੱਕ ਰਹੀ ਹੈ।