ਚੰਡੀਗੜ੍ਹ: ਜਲੰਧਰ ਸ਼ਹਿਰ ਦੇ ਪੌਸ਼ ਇਲਾਕੇ ਛੋਟੀ ਬਾਰਾਂਦਰੀ 'ਚ ਸੰਸਦ ਮੈਂਬਰ ਹਰਭਜਨ ਸਿੰਘ ਭੱਜੀ ਦੀ ਕੋਠੀ ਨੇੜੇ ਸਿਰਫਿਰੇ ਨੇ ਘਰ 'ਚ ਦਾਖਲ ਹੋ ਕੇ ਹੰਗਾਮਾ ਕਰ ਦਿੱਤਾ। ਘਰ ਵਿੱਚ ਮੌਜੂਦ ਔਰਤਾਂ ਦੀ ਕੁੱਟਮਾਰ ਕੀਤੀ ਗਈ। ਘਰ ਦੇ ਸਮਾਨ ਦੀ ਵੀ ਭੰਨਤੋੜ ਕੀਤੀ ਗਈ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪੁੱਜੀ ਤਾਂ ਜਲੰਧਰ ਪੱਛਮੀ ਦੀ ਬਸਤੀ ਸ਼ੇਖਾਂ ਦੇ ਰਹਿਣ ਵਾਲੇ ਇਸ ਵਿਅਕਤੀ ਦੀ ਪੁਲੀਸ ਨਾਲ ਝੜਪ ਵੀ ਹੋ ਗਈ।
ਘਰ 'ਚ ਮੌਜੂਦ ਪ੍ਰੀਤੀ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਬਸਤੀ ਸ਼ੇਖ 'ਚ ਲਿਵ-ਇਨ 'ਚ ਰਹਿ ਰਹੀ ਹੈ। ਚਰਨਪ੍ਰੀਤ ਦੀ ਗੁੜ ਮੰਡੀ ਵਿੱਚ ਇੱਕ ਦੁਕਾਨ ਵੀ ਹੈ। ਚਰਨਪ੍ਰੀਤ ਨਸ਼ਾ ਕਰਦਾ ਹੈ ਅਤੇ ਉਸ ਨੂੰ ਨਸ਼ਾ ਕਰਨ ਲਈ ਵੀ ਮਜਬੂਰ ਕਰਦਾ ਹੈ। ਉਸ ਦੇ ਨਾਲ ਬੈਠ ਕੇ ਸ਼ਰਾਬ ਪੀਂਦਾ ਹੈ, ਪਰ ਜਦੋਂ ਉਹ ਇਨਕਾਰ ਕਰਦੀ ਹੈ, ਤਾਂ ਉਹ ਉਸ ਦੀ ਕੁੱਟਮਾਰ ਕਰਦਾ ਹੈ।
ਰਾਤ ਨੂੰ ਵੀ ਚਰਨਪ੍ਰੀਤ ਸ਼ਰਾਬ ਪੀ ਕੇ ਆਇਆ ਸੀ। ਤੇ ਕੁੱਟਮਾਰ ਕੀਤੀ ਨਾਲ ਹੀ ਘਰ ਦੇ ਸਾਮਾਨ ਤੋੜ ਦਿੱਤਾ। ਗੁਆਂਢੀਆਂ ਦੇ ਘਰ ਵੜ ਕੇ ਕੁੱਟਮਾਰ ਕੀਤੀ। ਗੁਆਂਢ ਦੀ ਇੱਕ ਔਰਤ ਨੇ ਦੱਸਿਆ ਕਿ ਉਸ ਦੇ ਦੋ ਛੋਟੇ ਬੱਚੇ ਹਨ। ਜਿਸ ਤਰ੍ਹਾਂ ਚਰਨਪ੍ਰੀਤ ਨੇ ਹੰਗਾਮਾ ਕੀਤਾ, ਉਹ ਦੇਖ ਕੇ ਉਹ ਹੈਰਾਨ ਰਹਿ ਗਏ।
ਦੇਰ ਰਾਤ ਹੰਗਾਮਾ ਹੋਣ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜੀ ਤਾਂ ਚਰਨਪ੍ਰੀਤ ਵੀ ਪੁਲੀਸ ਮੁਲਾਜ਼ਮਾਂ ਨਾਲ ਉਲਝ ਗਿਆ। ਉਨ੍ਹਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਪਤਾ ਲੱਗਾ ਹੈ ਕਿ ਇਸ ਲੜਾਈ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਉਤਰ ਗਈ। ਇਸ ਤੋਂ ਬਾਅਦ ਥਾਣੇ ਤੋਂ ਫੋਰਸ ਬੁਲਾਈ ਗਈ ਅਤੇ ਇਸ ਨੂੰ ਕਾਬੂ ਕਰਕੇ ਥਾਣਾ ਬਾਰਾਂਦਰੀ ਵਿਖੇ ਲਿਜਾਇਆ ਗਿਆ।
ਔਰਤ ਨੇ ਦੱਸਿਆ ਕਿ ਚਰਨਪ੍ਰੀਤ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਇੱਕ ਬੱਚੇ ਦਾ ਪਿਤਾ ਹੈ। ਜਦੋਂ ਮਹਿਲਾ ਨੂੰ ਪੁੱਛਿਆ ਗਿਆ ਕਿ ਇਹ ਸਭ ਪਤਾ ਹੋਣ ਦੇ ਬਾਵਜੂਦ ਉਹ ਚਰਨਪ੍ਰੀਤ ਨਾਲ ਲਿਵ-ਇਨ ਵਿੱਚ ਰਹਿ ਰਹੀ ਹੈ ਤਾਂ ਉਸ ਨੇ ਕਿਹਾ ਕਿ ਕੋਈ ਮਜਬੂਰੀ ਹੈ। ਉਹ ਪਿਛਲੇ 5 ਸਾਲਾਂ ਤੋਂ ਉਸ ਦੀ ਕੁੱਟਮਾਰ ਕਰ ਰਿਹਾ ਸੀ। ਉਹ ਉਸ ਦੇ ਭਰਾਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ।