ਫਾਜ਼ਿਲਕਾ: ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਪਣੇ ਫੇਸਬੁੱਕ 'ਤੇ ਮਿਲੀ ਸ਼ਿਕਾਇਤ ਤੋਂ ਬਾਅਦ ਫ਼ਾਜ਼ਿਲਕਾ ਦੇ ਡੀਡੀਪੀਓ ਨੂੰ ਅਬੋਹਰ ਹਲਕੇ ਦੇ ਵਿੱਚ ਪੈਂਦੇ ਇੱਕ ਪਿੰਡ ਦੇ ਸਰਪੰਚ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ ਇਸ ਦੀ ਪੂਰੀ ਵੀਡੀਓ ਸਾਹਮਣੇ ਆਈ ਹੈ। 


ਮੰਤਰੀ ਸਾਹਿਬ ਵੱਲੋਂ ਇਸ ਵੀਡੀਓ ਵਿੱਚ ਲਾਈਵ ਹੋ ਕੇ ਡੀਡੀਪੀਓ ਨੂੰ ਫੋਨ ਕਰ ਅਬੋਹਰ ਦੇ ਉਕਤ ਸਰਪੰਚ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਇਸ ਲਈ ਮੰਤਰੀ ਵੱਲੋਂ ਡੈੱਡਲਾਈਨ ਵੀ ਦਿੱਤੀ ਗਈ ਹੈ।