ਜਲੰਧਰ : ਪੰਜਾਬ ਵਿੱਚੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਪੜ੍ਹਾਈ ਲਈ ਭੇਜਦੇ ਹਨ। ਆਮ ਤੌਰ 'ਤੇ ਸਾਰੇ ਬੱਚੇ ਸਫ਼ਲ ਹੋ ਕੇ ਪੜ੍ਹਾਈ ਦੇ ਨਾਲ ਨਾਲ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਭਰਦੇ ਹਨ ਪਰ ਇਸ ਦੇ ਨਾਲ ਹੀ ਕਈ ਵਾਰ ਐਸੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਮਾਂ ਬਾਪ ਇਨ੍ਹਾਂ ਬੱਚਿਆਂ ਲਈ ਚਿੰਤਾ ਵਿੱਚ ਡੁੱਬ ਜਾਂਦੇ ਹਨ। ਜਲੰਧਰ ਵਿੱਚ ਕੁਝ ਐਸੇ ਹੀ ਹਾਲਾਤ ਹਨ ਉਨ੍ਹਾਂ ਮਾਪਿਆਂ ਦੇ ,ਜਿਨ੍ਹਾਂ ਦੇ ਬੱਚੇ ਯੂਕਰੇਨ ਵਿਖੇ ਪੜ੍ਹਾਈ ਲਈ ਗਏ ਹੋਏ ਹਨ। ਰੂਸ ਅਤੇ ਯੂਕਰੇਨ ਦੀ ਆਪਸ ਵਿੱਚ ਜੰਗ ਕਰਕੇ ਇਹ ਮਾਪੇ ਹੁਣ ਭਾਰਤ ਸਰਕਾਰ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਜਲਦ ਵਾਪਸ ਲਿਆਉਣ ਦੀ ਗੁਹਾਰ ਲਗਾ ਰਹੇ ਹਨ।
ਐਸਾ ਹੀ ਇਕ ਪਰਿਵਾਰ ਹੈ ,ਬਿਧੀਪੁਰ ਇਲਾਕੇ ਦੇ ਰਹਿਣ ਵਾਲੇ ਡਾ. ਅਜੇ ਸ਼ਰਮਾ ਦਾ। ਡਾ. ਅਜੇ ਸ਼ਰਮਾ ਦੇ ਘਰ 'ਚੋ ਭਰਾ ਮੁਨੀਸ਼ ਸ਼ਰਮਾ ਦਾ ਬੇਟਾ ਇਸ਼ਾਂ ਅਤੇ ਬੇਟੀ ਵੰਸ਼ਿਕਾ ਯੂਕਰੇਨ ਗਈ ਹੋਈ ਸੀ ਅਤੇ ਇਨ੍ਹਾਂ ਦੋਨਾਂ ਬੱਚਿਆਂ ਤੋਂ ਪਹਿਲਾਂ ਇਕ ਹੋਰ ਭਰਾ ਵਿਜੇ ਸ਼ਰਮਾ ਦਾ ਪੁੱਤਰ ਪ੍ਰਥਮ ਸ਼ਰਮਾ ਵੀ ਉੱਥੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ। ਅੱਜ ਇਹ ਤਿੰਨੇ ਬੱਚੇ ਰੂਸ ਅਤੇ ਯੂਕਰੇਨ ਦੀ ਲੜਾਈ ਦੇ ਚੱਲਦੇ ਯੂਕਰੇਨ ਵਿੱਚ ਫ਼ਸ ਗਏ ਹਨ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੜੀਆਂ ਉਮੀਦਾਂ ਦੇ ਨਾਲ ਆਪਣੇ ਬੱਚਿਆਂ ਨੂੰ ਯੂਕਰੇਨ ਵਿਖੇ ਪੜ੍ਹਾਈ ਲਈ ਭੇਜਿਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਉੱਥੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ। ਬੱਚਿਆਂ ਦਾ ਵਾਪਿਸ ਉਨ੍ਹਾਂ ਵੀ ਮੁਸ਼ਕਿਲ ਹੋ ਜਾਏਗਾ ।
ਡਾ. ਅਜੇ ਸ਼ਰਮਾ ਦੱਸਦੇ ਨੇ ਹਨ ਕਿ ਉਨ੍ਹਾਂ ਦੀ ਲਗਾਤਾਰ ਬੱਚਿਆਂ ਨਾਲ ਗੱਲ ਹੁੰਦੀ ਹੈ। ਬੱਚਿਆਂ ਦਾ ਕਹਿਣਾ ਹੈ ਕਿ ਯੂਕਰੇਨ ਅਤੇ ਰੂਸ ਦੀ ਲੜਾਈ ਕਰਕੇ ਹਾਲਾਤ ਦਿਨ -ਬ- ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਫਿਲਹਾਲ ਇਹ ਤਿੰਨੋਂ ਬੱਚੇ ਆਪਣੇ ਕਾਲਜ ਦੇ ਹੋਸਟਲ ਬੀਬੀ ਬੇਸਮੈਂਟ ਵਿਚ ਰਹਿ ਰਹੇ ਹਨ। ਡਾ. ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਮੁਤਾਬਕ ਉਨ੍ਹਾਂ ਦੀ ਬੱਚਿਆਂ ਨਾਲ ਰੋਜ਼ ਗੱਲ ਹੁੰਦੀ ਹੈ। ਉਨ੍ਹਾਂ ਦੇ ਮੁਤਾਬਕ ਕੱਲ੍ਹ ਹੀ ਉਨ੍ਹਾਂ ਦੇ ਹੋਸਟਲ ਤੋਂ ਕਰੀਬ ਤਿੰਨ ਚਾਰ ਕਿਲੋਮੀਟਰ ਦੂਰ ਇਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ। ਜਿਸ ਕਰਕੇ ਹੁਣ ਉੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਮੁਤਾਬਕ ਬੱਚਿਆਂ ਨੇ ਦੱਸਿਆ ਹੈ ਕਿ ਹੌਲੀ- ਹੌਲੀ ਉੱਥੇ ਖਾਣ ਪੀਣ ਦੇ ਸਾਮਾਨ ਦੀ ਕਿੱਲਤ ਹੋ ਰਹੀ ਹੈ ਕਿਉਂਕਿ ਸਟੋਰ ਅਤੇ ਦੁਕਾਨਾਂ ਜ਼ਿਆਦਾਤਰ ਬੰਦ ਹੋ ਚੁੱਕੀਆਂ ਹਨ।
ਫਿਲਹਾਲ ਡਾ. ਸ਼ਰਮਾ ਦੇ ਪਰਿਵਾਰ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਇਸੇ ਤਰ੍ਹਾਂ ਇਨ੍ਹਾਂ ਬੱਚਿਆਂ ਨੂੰ ਸਹੀ ਸਲਾਮਤ ਆਪਣੇ ਘਰ ਵਿੱਚ ਲਿਆਉਣ ਲਈ ਸਰਕਾਰ ਉਨ੍ਹਾਂ ਦੀ ਮਦਦ ਕਰੇ ਕਿਉਂਕਿ ਪਹਿਲਾਂ ਵੀ ਉਹ ਦੋ ਵਾਰ ਆਪਣੇ ਬੱਚਿਆਂ ਦੀਆਂ ਟਿਕਟਾਂ ਬੁੱਕ ਕਰਾ ਚੁੱਕੇ ਹਨ ਪਰ ਦੋਵੇਂ ਵਾਰ ਫਲਾਈਟ ਕੈਂਸਲ ਹੋਣ ਕਰਕੇ ਬੱਚੇ ਵਾਪਸ ਨਹੀਂ ਪਹੁੰਚ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਫਿਲਹਾਲ ਇੱਕ ਵਾਰ ਫ਼ਿਰ ਟਿਕਟਾਂ ਕਾਰਵਾਈਆਂ ਗਈਆਂ ਨੇ ਪਰ ਅਜੇ ਤੱਕ ਫਲਾਈਟ ਦਾ ਕੋਈ ਸਟੇਟਸ ਨਹੀਂ ਆਇਆ। ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਆਪਣੇ ਦੇਸ਼ ਤੋਂ ਯੂਕਰੇਨ ਵਿੱਚ ਪੜ੍ਹਨ ਗਏ ਬੱਚਿਆਂ ਅਤੇ ਹੋਰ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਤਾਂ ਕਿ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਦੀ ਚਿੰਤਾ ਖਤਮ ਹੋ ਸਕੇ