ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਰੇਲ ਗੱਡੀ ਦਾ ਪੁਰਾਣਾ ਰੂਟ ਬਹਾਲ ਕਰ ਦਿੱਤਾ ਗਿਆ ਹੈ। ਹੁਣ ਇਹ ਟਰੇਨ ਅਗਸਤ ਤੋਂ ਮੁੜ ਲੁਧਿਆਣਾ ਤੋਂ ਸਰਹਿੰਦ, ਰਾਜਪੁਰਾ ਤੋਂ ਅੰਬਾਲਾ ਤੱਕ ਚੱਲੇਗੀ। ਫਿਲਹਾਲ ਇਹ ਟਰੇਨ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਹੈ। ਵੱਖ-ਵੱਖ ਜਨ ਸੰਸਥਾਵਾਂ ਅਤੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਮੰਗ 'ਤੇ ਰੇਲ ਗੱਡੀ ਦਾ ਪੁਰਾਣਾ ਰੂਟ ਬਹਾਲ ਕਰ ਦਿੱਤਾ ਗਿਆ ਹੈ।



ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਰੇਲ ਗੱਡੀ ਦੀ ਐਡਵਾਂਸ ਬੁਕਿੰਗ ਬਹੁਤ ਜ਼ਿਆਦਾ ਹੈ। ਅਗਸਤ ਮਹੀਨੇ ਤੋਂ ਟਰੇਨ ਨੂੰ ਪੁਰਾਣੇ ਰੂਟ 'ਤੇ ਬਹਾਲ ਕਰ ਦਿੱਤਾ ਜਾਵੇਗਾ। ਸੱਚਖੰਡ ਐਕਸਪ੍ਰੈਸ ਦੇ ਨਵੇਂ ਰੂਟ ਕਾਰਨ ਚੰਡੀਗੜ੍ਹ ਨਾਲ ਸੰਪਰਕ ਵਧਾਇਆ ਗਿਆ। ਇਸ ਤਹਿਤ ਰੋਜ਼ਾਨਾ ਸਵੇਰੇ-ਸ਼ਾਮ ਤਿੰਨ ਰੇਲ ਗੱਡੀਆਂ ਇੰਟਰ ਸਿਟੀ ਨੂੰ ਜੋੜ ਕੇ ਚੰਡੀਗੜ੍ਹ ਨੂੰ ਜਾਂਦੀਆਂ ਸਨ ਪਰ ਪੁਰਾਣਾ ਰੂਟ ਬਹਾਲ ਹੋਣ ਕਾਰਨ ਹੁਣ ਸਿਰਫ਼ ਦੋ ਰੇਲ ਗੱਡੀਆਂ ਹੀ ਚੰਡੀਗੜ੍ਹ ਜਾਣਗੀਆਂ।

ਪੁਰਾਣੇ ਰੂਟ ਦੀ ਬਹਾਲੀ ਨਾਲ ਸਮਾਂ ਵੀ ਬਦਲ ਜਾਵੇਗਾ। ਸੱਚਖੰਡ ਐਕਸਪ੍ਰੈਸ ਇਸ ਵੇਲੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸਵੇਰੇ 4:25 ਵਜੇ ਰਵਾਨਾ ਹੁੰਦੀ ਹੈ। ਨਵੇਂ ਟਾਈਮਿੰਗ ਮੁਤਾਬਕ ਹੁਣ ਇਹ ਸ਼ਾਮ 5.30 ਵਜੇ ਚੱਲੇਗੀ। ਅਗਲੇ ਦਿਨ ਬਾਅਦ ਦੁਪਹਿਰ ਸ੍ਰੀ ਨਾਂਦੇੜ ਸਾਹਿਬ ਪਹੁੰਚੇਗੀ । ਇਸੇ ਤਰ੍ਹਾਂ ਇਹ ਰੇਲ ਗੱਡੀ ਸ੍ਰੀ ਨਾਂਦੇੜ ਸਾਹਿਬ ਤੋਂ ਸਵੇਰੇ 9:40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 9:40 ਵਜੇ ਅੰਮ੍ਰਿਤਸਰ ਪੁੱਜੇਗੀ। ਸੱਚਖੰਡ ਐਕਸਪ੍ਰੈਸ ਪਹਿਲੀ ਵਾਰ 3 ਜਨਵਰੀ 2021 ਨੂੰ ਅੰਮ੍ਰਿਤਸਰ ਤੋਂ ਲੁਧਿਆਣਾ, ਚੰਡੀਗੜ੍ਹ, ਅੰਬਾਲਾ ਹੁੰਦੀ ਹੋਈ ਸ੍ਰੀ ਨਾਂਦੇੜ ਸਾਹਿਬ ਲਈ ਰਵਾਨਾ ਹੋਈ ਸੀ। ਹੁਣ ਰੇਲ ਗੱਡੀ ਮੁੜ ਚੰਡੀਗੜ੍ਹ ਜਾਣ ਦੀ ਬਜਾਏ ਅੰਬਾਲਾ, ਸਹਾਰਨਪੁਰ ਰਾਹੀਂ ਸਿੱਧੀ ਲੁਧਿਆਣਾ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਜਾਵੇਗੀ।


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।