ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਅਕਾਲੀ ਦਲ-ਬੀਜੇਪੀ ਗਠਜੋੜ ਨਾ ਰਹਿਣ ਦੇ ਸੰਕੇਤ ਮਿਲੇ ਹਨ। ਦਰਅਸਲ ਵੀਰਵਾਰ ਬੀਜੇਪੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਹੋਈ ਬੈਠਕ 'ਚ ਪਾਰਟੀ ਅਹੁਦੇਦਾਰਾਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦੀ ਮੰਗ ਕੀਤੀ ਹੈ।


ਬੈਠਕ ਦਾ ਉਦੇਸ਼ ਸੂਬਾ ਇਕਾਈ ਦੇ ਵਿਸਥਾਰ ਤੇ ਸੂਬੇ ਦੇ ਲੀਡਰਾਂ ਦੀ ਪਾਰਟੀ ਇੰਚਾਰਜ ਨਾਲ ਸਿੱਧੀ ਵਾਰਤਾ ਕਰਾਉਣਾ ਸੀ। ਸੂਤਰਾਂ ਮੁਤਾਬਕ ਬੈਠਕ 'ਚ ਮੌਜੂਦ ਕਈ ਅਹੁਦੇਦਾਰਾਂ ਨੇ 2022 ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜਨ 'ਤੇ ਅਸਹਿਮਤੀ ਜ਼ਾਹਰ ਕੀਤੀ ਹੈ।


ਕੁਝ ਅਹੁਦੇਦਾਰਾਂ ਨੇ ਸੂਬਾ ਪ੍ਰਭਾਰੀ ਪ੍ਰਭਾਤ ਝਾਅ ਨੂੰ ਕਿਹਾ ਕਿ ਜੇਕਰ ਅਕਾਲੀ ਦਲ ਨਾਲ ਰਲ ਕੇ ਚੋਣ ਲੜਨੀ ਹੈ ਤਾਂ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦੇ ਫਾਰਮੂਲੇ ਤਹਿਤ ਲੜੀ ਜਾਵੇ। ਇਸ 'ਚ ਮਿੱਤਲ ਨੇ ਅੱਧੀਆਂ-ਅੱਧੀਆਂ ਸੀਟਾਂ 'ਤੇ ਚੋਣ ਲੜਨ ਦੀ ਗੱਲ ਆਖੀ ਸੀ।


ਪੁਲਿਸ ਮੁਲਾਜ਼ਮ ਹੀ ਸੀ ਵਿਕਾਸ ਦੁਬੇ ਦੇ ਮੁਖ਼ਬਰ, ਹੋਇਆ ਖ਼ੁਲਾਸਾ


ਕਰੀਬ ਤਿੰਨ ਘੰਟੇ ਹੋਈ ਬੈਠਕ 'ਚ ਪਾਰਟੀ ਅਹੁਦੇਦਾਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣ ਨੂੰ ਲੈਕੇ ਪਾਰਟੀ ਨੂੰ ਗਠੋਜੜ ਬਾਰੇ ਫੈਸਲਾ ਹੁਣੇ ਤੋਂ ਲੈ ਲੈਣਾ ਚਾਹੀਦਾ ਹੈ ਤੇ ਸੀਟਾਂ ਦੀ ਵੰਡ 'ਤੇ ਸਹਿਮਤੀ ਬਣਾ ਲੈਣੀ ਚਾਹੀਦੀ ਹੈ। ਅਹੁਦੇਦਾਰਾਂ ਨੇ ਇਸ ਮੁੱਦੇ ਨੂੰ ਪਾਰਟੀ ਹਾਈਕਮਾਨ ਤਕ ਪਹੁੰਚਾਉਣ ਦੀ ਅਪੀਲ ਕੀਤੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ