SAD-BJP Alliance: ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਨੂੰ ਲੈਕੇ ਅੱਜ ਸਸਪੈਂਸ ਖ਼ਤਮ ਹੋ ਗਿਆ ਹੈ। ਇਸ ਨੂੰ ਲੈਕੇ ਦੋਵੇਂ ਪਾਰਟੀਆਂ ਅੱਜ 1 ਵਜੇ ਸਾਂਝੀ ਪ੍ਰੈਸ ਕਾਨਫਰੰਸ ਕਰਨਗੀਆਂ, ਜਿਸ ਦੌਰਾਨ 6 ਸਾਲਾਂ ਬਾਅਦ ਸਿਆਸਤ ਵਿੱਚ ਇੱਕ ਨਵਾਂ ਘਟਨਾਕ੍ਰਮ ਹੋਣ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ 'ਤੇ ਪੱਕੀ ਮੋਹਰ ਲੱਗ ਗਈ ਹੈ। ਇਸ ਦਾ ਰਸਮੀ ਐਲਾਨ ਵੀ ਥੋੜੀ ਦੇਰ ਵਿੱਚ ਹੋ ਜਾਵੇਗਾ। 

Continues below advertisement

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋਹਾਂ ਪਾਰਟੀਆਂ ਵਿਚਾਲੇ ਕਿੰਨੀਆਂ-ਕਿੰਨੀਆਂ ਸੀਟਾਂ 'ਤੇ ਸਹਿਮਤੀ ਬਣੀ ਹੈ। ਪਹਿਲਾਂ ਜਿੱਥੇ ਕਿਹਾ ਜਾ ਰਿਹਾ ਸੀ ਦੋਹਾਂ ਵਿਚਾਲੇ ਕੁਝ ਸੀਟਾਂ 'ਤੇ ਦਾਅ-ਪੇਚ ਫੱਸ ਰਿਹਾ ਸੀ, ਪਰ ਹੁਣ ਇਹ ਸਮੱਸਿਆ ਵੀ ਖ਼ਤਮ ਹੋ ਗਈ ਹੈ। ਆਓ ਜਾਣਦੇ ਹਾਂ ਡਿਟੇਲ ਵਿੱਚ-

Continues below advertisement

ਦੱਸ ਦਈਏ ਕਿ ਦੋਵਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਵਿੱਚ ਤਿੰਨ ਵਾਰ ਸਰਕਾਰ ਬਣਾਈ ਹੈ: 1997, 2002 ਅਤੇ 2007 ਵਿੱਚ। ਹਾਲਾਂਕਿ, ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਸਤੰਬਰ 2020 ਵਿੱਚ 24 ਸਾਲਾਂ ਬਾਅਦ ਉਨ੍ਹਾਂ ਦਾ ਗੱਠਜੋੜ ਟੁੱਟ ਗਿਆ ਸੀ। ਇਸ ਤੋਂ ਬਾਅਦ, 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਪੰਜਾਬ ਦੀਆਂ 117 ਵਿੱਚੋਂ ਤਿੰਨ ਸੀਟਾਂ ਜਿੱਤੀਆਂ, ਜਦੋਂ ਕਿ ਭਾਜਪਾ ਨੂੰ ਸਿਰਫ਼ ਦੋ ਸੀਟਾਂ ਮਿਲੀਆਂ।

ਸੂਤਰਾਂ ਅਨੁਸਾਰ, ਭਾਜਪਾ ਦੇ 40 ਤੋਂ 45 ਸੀਟਾਂ 'ਤੇ ਚੋਣ ਲੜਨ ਦੀ ਉਮੀਦ ਹੈ, ਜਦੋਂ ਕਿ ਪਿਛਲੇ ਗੱਠਜੋੜ ਵਿੱਚ ਇਹ ਗਿਣਤੀ 23 ਸੀ। ਅਕਾਲੀ ਦਲ 72 ਤੋਂ 77 ਸੀਟਾਂ 'ਤੇ ਚੋਣ ਲੜੇਗਾ। ਗੱਠਜੋੜ ਦੇ ਐਲਾਨ ਤੋਂ ਬਾਅਦ, ਮੋਗਾ ਵਿੱਚ ਇੱਕ ਰੈਲੀ ਕੀਤੀ ਜਾਵੇਗੀ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।

ਸੀਟਾਂ ਦੀ ਵੰਡ ਨੂੰ ਲੈ ਕੇ ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ ਭਾਜਪਾ ਇਸ ਵਾਰ ਪਹਿਲਾਂ ਨਾਲੋਂ ਕਾਫ਼ੀ ਵੱਧ ਸੀਟਾਂ 'ਤੇ ਚੋਣ ਲੜਨਾ ਚਾਹੁੰਦੀ ਹੈ। ਕੁਝ ਰਿਪੋਰਟਾਂ ਵਿਚ ਭਾਜਪਾ ਵੱਲੋਂ 45 ਤੋਂ 50 ਸੀਟਾਂ ਦੀ ਮੰਗ ਦਾ ਜ਼ਿਕਰ ਕੀਤਾ ਗਿਆ ਹੈ, ਜਦਕਿ ਕੁਝ ਹੋਰ ਰਿਪੋਰਟਾਂ ਵਿਚ ਇਹ ਗਿਣਤੀ 48 ਤੋਂ 55 ਤੱਕ ਦੱਸੀ ਗਈ ਹੈ।

ਜੇਕਰ ਭਾਜਪਾ ਨੂੰ 45 ਤੋਂ 50 ਸੀਟਾਂ ਮਿਲਦੀਆਂ ਹਨ ਤਾਂ ਬਾਕੀ 67 ਤੋਂ 72 ਸੀਟਾਂ ਅਕਾਲੀ ਦਲ ਦੇ ਹਿੱਸੇ ਆ ਸਕਦੀਆਂ ਹਨ। ਪਰ ਇਹ ਸਿਰਫ਼ ਸੰਭਾਵਿਤ ਗਣਿਤ ਹੈ, ਅਧਿਕਾਰਤ ਸੀਟ ਵੰਡ ਨਹੀਂ। ਅਕਾਲੀ ਦਲ ਲਈ ਵੀ ਇਹ ਫੈਸਲਾ ਆਸਾਨ ਨਹੀਂ ਹੋਵੇਗਾ, ਕਿਉਂਕਿ ਪਾਰਟੀ ਪੰਜਾਬ ਵਿਚ ਆਪਣੀ ਰਵਾਇਤੀ ਲੀਡਰਸ਼ਿਪ ਅਤੇ ਸਿਆਸੀ ਪਛਾਣ ਨੂੰ ਬਰਕਰਾਰ ਰੱਖਣਾ ਚਾਹੇਗੀ।
 
ਦੂਜੇ ਪਾਸੇ ਭਾਜਪਾ ਆਪਣੇ ਵਧੇ ਹੋਏ ਵੋਟ ਪ੍ਰਤੀਸ਼ਤ ਅਤੇ 2024 ਦੇ ਲੋਕ ਸਭਾ ਨਤੀਜਿਆਂ ਦੇ ਆਧਾਰ 'ਤੇ ਵੱਧ ਸੀਟਾਂ ਦੀ ਹੱਕਦਾਰ ਹੋਣ ਦਾ ਤਰਕ ਦੇ ਸਕਦੀ ਹੈ।
 ਕੀ ਭਾਜਪਾ ਅਕਾਲੀ ਦਲ ਦਾ ਗੱਠਜੋੜ ਹੋਣ ਨਾਲ ਪੰਜਾਬ ਦੀ ਸੱਤਾ ਭਾਜਪਾ ਦੇ ਹੱਥ ਵਿੱਚ ਹੋਵੇਗੀ। ਇਸ ਬਾਰੇ ਤਾਂ ਵੋਟਾਂ ਦੇ ਸਮੇਂ ਹੀ ਪਤਾ ਲੱਗ ਸਕੇਗਾ ਜਾਂ ਫਿਰ ਪਹਿਲਾਂ ਕੀਤੇ ਗਏ ਸਰਵੇ ਕੁਝ ਕਹਿ ਸਕਦੇ ਹਨ।