Punjab News : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਨਸ਼ੇ ਤਸਕਰਾਂ ਨਾਲ ਆਪਣੇ ਸਬੰਧਾਂ ਬਾਰੇ ਦੱਸਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮਜੀਠੀਆ ਵਰਗੇ 'ਦਾਗੀ' ਨੇਤਾ, ਜੋ ਕਿ ਖੁਦ ਡਰੱਗ ਮਾਮਲੇ 'ਚ ਜ਼ਮਾਨਤ 'ਤੇ ਹੈ, ਕੋਲ ਪੰਜਾਬ ਸਰਕਾਰ ਦੇ ਕੰਮਕਾਜ 'ਤੇ ਸਵਾਲ ਉਠਾਉਣ ਦਾ ਕੋਈ ਨੈਤਿਕ ਆਧਾਰ ਨਹੀਂ ਹੈ।
ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ: ਸੰਨੀ ਆਹਲੂਵਾਲੀਆ ਅਤੇ ਪਾਰਟੀ ਬੁਲਾਰੇ ਐਡਵੋਕੇਟ ਰਵਿੰਦਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਕੰਗ ਨੇ ਮਜੀਠੀਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਨਿੱਜੀ ਫਾਇਦੇ ਲਈ 10 ਸਾਲਾਂ ਦੇ ਅਕਾਲੀ ਰਾਜ ਦੌਰਾਨ ਬਦਨਾਮ ਗੈਂਗਸਟਰਾਂ ਦੀ ਪਿੱਠ ਥਾਪੜਨ ਵਾਲੇ, ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਮਾਫੀਆ ਨੂੰ ਰਾਜਨੀਤਿਕ ਪੁਸ਼ਤਪਨਾਹੀ ਦੇਣ ਵਾਲੇ ਅੱਜ ਪੰਜਾਬ ਦੇ ਉਸ ਮੁੱਖ ਮੰਤਰੀ ਦੇ ਬਿਆਨ 'ਤੇ ਬੇਸ਼ਰਮੀ ਨਾਲ ਸਵਾਲ ਉਠ ਰਹੇ ਹਨ, ਜੋ ਦਿਨ ਰਾਤ ਸੂਬੇ ਚੋਂ ਨਸ਼ਾ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ।
ਕੰਗ ਨੇ ਅੱਗੇ ਕਿਹਾ ਕਿ ਅਕਾਲੀ ਆਗੂ ਦੇ ਇਨ੍ਹਾਂ ਬਿਆਨਾਂ ਅਤੇ ਬੇਚੈਨੀ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੇ ਤਾਰ ਵੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਦਾ ਨੰਬਰ ਵੀ ਜਲਦ ਲੱਗਣ ਵਾਲਾ ਹੈ। ਕੰਗ ਨੇ ਮਜੀਠੀਆ ਨੂੰ ਬਦਨਾਮ ਨਸ਼ਾ ਤਸਕਰਾਂ ਸਤਪ੍ਰੀਤ ਸਿੰਘ ਉਰਫ ਸੱਤਾ, ਅਮਰਿੰਦਰ ਸਿੰਘ ਉਰਫ਼ ਲਾਡੀ ਨਾਲ ਆਪਣੇ ਸਬੰਧਾਂ ਬਾਰੇ ਦੱਸਣ ਲਈ ਕਿਹਾ ਅਤੇ ਕਿਹਾ ਕਿ ਜਦੋਂ ਉਹ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਮੰਤਰੀ ਸੀ ਤਾਂ ਉਹ ਉਨ੍ਹਾਂ ਦੀਆਂ ਕਾਰਾਂ ਇਹ ਸਾਰੇ ਲੋਕ ਕਿਉਂ ਘੁੰਮਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣਾ ਨਿੱਜੀ ਖਜ਼ਾਨਾ ਭਰਨ ਲਈ ਕਾਲਜ ਜਾਣ ਵਾਲੇ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਗੈਂਗਸਟਰ ਅਤੇ ਨਸ਼ੇ ਦੇ ਸੌਦਾਗਰ ਬਣਾ ਦਿੱਤਾ।
ਕੰਗ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬਿਕਰਮ ਮਜੀਠੀਆ ਨੂੰ ਇੱਕ ਬਦਨਾਮ ਗੈਂਗਸਟਰ ਦੇ ਬਿਆਨ 'ਤੇ ਭਰੋਸਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਉਹ ਸਵਾਲ ਉਠਾ ਰਹੇ ਹਨ। ਮਜੀਠੀਆ 'ਤੇ ਤੰਜ ਕੱਸਦੇ ਕੰਗ ਨੇ ਕਿਹਾ, "ਲੋਕਾਂ ਵੱਲੋਂ ਨਕਾਰੇ ਮਜੀਠੀਆ ਨਾਂ ਤਿੰਨ 'ਚ ਨੇ, ਨਾਂ ਤੇਰਾ 'ਚ ਨੇ, ਨਾ ਪਲੇਅਰਾਂ 'ਚ ਤੇ ਨਾਂ ਸਪੇਅਰਾਂ 'ਚ ਅਤੇ ਨਾਂਹ ਹੀ ਡੁੱਲ੍ਹੇ ਬੇਰਾਂ 'ਚ, ਫਿਰ ਉਹ ਕਿਹੜੇ ਮੂੰਹ ਨਾਲ ਮਾਨ ਸਰਕਾਰ ਨੂੰ ਸਵਾਲ ਕਰ ਰਹੇ ਹਨ।"
ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਿਸ ਨੇ ਆਪਣੇ 10 ਸਾਲਾਂ ਦੇ ਘਿਨਾਉਣੇ ਸ਼ਾਸਨ ਦੌਰਾਨ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਅਪਰਾਧੀਆਂ ਦਾ ਸਫਾਇਆ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਮਾਨ ਸਰਕਾਰ ਗੈਂਗਸਟਰਾਂ, ਮਾਫੀਆ ਅਤੇ ਨਸ਼ਾ ਤਸਕਰਾਂ ਦੇ ਘਟੀਆ ਗਠਜੋੜ ਦੀ ਕਮਰ ਤੋੜ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਸੱਤ ਮਹੀਨਿਆਂ ਦੌਰਾਨ 400 ਤੋਂ ਵੱਧ ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, 02 ਗੈਂਗਸਟਰਾਂ ਦਾ ਇਨਕਾਉਂਟਰ ਕੀਤਾ ਹੈ, 3 ਦੋਸ਼ੀਆਂ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ, 105 ਗੈਂਗਸਟਰ/ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾਂਦੇ 385 ਹਥਿਆਰ ਅਤੇ 90 ਵਾਹਨ ਬਰਾਮਦ ਕੀਤੇ ਹਨ।
ਮਜੀਠੀਆ ਸਮੇਤ ਅਕਾਲੀ ਆਗੂਆਂ ਨੇ ਪੰਜਾਬ 'ਚ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਗੈਂਗਸਟਰਾਂ ਅਤੇ ਸਮਗਲਰਾਂ ਨੂੰ ਦਿੱਤੀ ਸਰਪ੍ਰਸਤੀ : ਕੰਗ
ਏਬੀਪੀ ਸਾਂਝਾ
Updated at:
06 Dec 2022 06:22 AM (IST)
Edited By: shankerd
Punjab News : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਨਸ਼ੇ ਤਸਕਰਾਂ ਨਾਲ ਆਪਣੇ ਸਬੰਧਾਂ ਬਾਰੇ ਦੱਸਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮਜੀਠੀਆ ਵਰਗੇ 'ਦਾਗੀ
Malwinder Singh Kang
NEXT
PREV
Published at:
06 Dec 2022 06:22 AM (IST)
- - - - - - - - - Advertisement - - - - - - - - -