ਚੰਡੀਗੜ੍ਹ: ਪਿਛਲੇ ਸਮੇਂ ਦੌਰਾਨ ਚੋਣਾਂ ਵਿੱਚ ਲਗਾਤਾਰ ਹਾਰਾਂ ਤੇ ਘਟਦੇ ਪੰਥਕ ਆਧਾਰ ਤੋਂ ਘਬਰਾਈ ਲੀਡਰਸ਼ਿਪ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਹੈ। ਬੇਸ਼ੱਕ ਅਕਾਲੀ ਦਲ ਦੀ ਕਮਾਨ ਬਾਦਲ ਪਰਿਵਾਰ ਹੱਥ ਹੀ ਰਹੇਗੀ ਪਰ ਪਾਰਟੀ ਦੀ ਸਮੁੱਚਾ ਜਥੇਬੰਦਕ ਢਾਂਚਾ ਬਦਲਿਆ ਜਾ ਰਿਹਾ ਹੈ। ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦਾ ਨਵਾਂ ਜਥੇਬੰਦਕ ਢਾਂਚਾ ਤੇ ਇਸ ਦਾ ਅਕਸ ਨੌਜਵਾਨਾਂ ਦੀਆਂ ਇੱਛਾਵਾਂ, ਸੁਫ਼ਨਿਆਂ ਤੇ ਟੀਚਿਆਂ ਦੇ ਨਾਲ-ਨਾਲ ਰਵਾਇਤੀ ਸਿਧਾਂਤਾਂ, ਕਦਰਾਂ ਕੀਮਤਾਂ ਜੋ ਸਾਨੂੰ ਪੰਥ ਤੇ ਪੰਜਾਬ ਲਈ ਬੀਤੇ ਸਮੇਂ ਵਿੱਚ ਸੰਘਰਸ਼ ਕਰਦਿਆਂ ਮਿਲੇ, ਦੀ ਪ੍ਰਤੀਨਿਧਤਾ ਕਰਦਾ ਹੋਵੇਗਾ ਤੇ ਪੰਜਾਬ ਤੇ ਪੰਥ ਦੇ ਹਿੱਤ ਹਮੇਸ਼ਾ ਪਾਰਟੀ ਦੇ ਪੁਨਰਗਠਨ ਵੇਲੇ ਮਾਰਗ ਦਰਸ਼ਕ ਬਣੇ ਰਹਿਣਗੇ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਗਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਪਾਰਟੀ ਦੇ ਬੁਲਾਰੇ ਮੁਤਾਬਕ ਕੋਰ ਕਮੇਟੀ ਸਮੇਤ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਵਰਕਿੰਗ ਕਮੇਟੀ, ਸਾਰੇ ਅਹੁਦੇਦਾਰ ਤੇ ਹੋਰ ਸਾਰੇ ਵਿੰਗ ਵੀ ਭੰਗ ਕਰ ਦਿੱਤੇ ਗਏ ਹਨ।
ਯਾਦ ਰਹੇ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ ਤੇ ਪੰਥਕ ਤੇ ਪੰਜਾਬੀ ਹਿੱਤਾਂ ਤੋਂ ਇਲਾਵਾ ਕਦਰਾਂ ਕੀਮਤਾਂ ਅਨੁਸਾਰ ਪਾਰਟੀ ਵਿੱਚ ਨਵੀਂ ਰੂਹ ਫੂਕੀ ਜਾਵੇ ਤੇ ਅਜਿਹਾ ਕਰਦਿਆਂ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ, ਕੇਡਰ ਤੇ ਲੀਡਰਸ਼ਿਪ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ। ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਨਵੇਂ ਸਿਰੇ ਤੋਂ ਪੁਨਰਗਠਿਤ ਕੀਤਾ ਜਾਵੇ।
ਸਿਫਾਰਸ਼ਾਂ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਪਾਰਟੀ ਪ੍ਰਧਾਨ ਹੁਣ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਸੀਨੀਅਰ ਸਾਥੀਆਂ ਦੇ ਨਾਲ-ਨਾਲ ਵਰਕਰਾਂ ਤੇ ਕੇਡਰ ਨਾਲ ਸਲਾਹ ਮਸ਼ਵਰਾ ਕਰਨਗੇ। ਸੁਖਬੀਰ ਬਾਦਲ ਵੱਖ-ਵੱਖ ਪੰਜਾਬੀ ਤੇ ਪੰਥਕ ਸ਼ਖ਼ਸੀਅਤਾਂ, ਖ਼ਾਸ ਕਰ ਕੇ ਬੁੱਧੀਜੀਵੀਆਂ, ਲੇਖਕਾਂ, ਧਾਰਮਿਕ ਤੇ ਸਿਆਸੀ ਬੁਲਾਰਿਆਂ, ਰਾਏ ਬਣਾਉਣ ਵਾਲਿਆਂ ਤੇ ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਅਧਿਆਪਕਾਂ, ਵਪਾਰੀਆਂ, ਸੁਆਣੀਆਂ ਤੇ ਨੌਜਵਾਨਾਂ ਆਦਿ ਸਮੇਤ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰਾ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਦੀ ਹੋਏਗੀ ਕਾਇਆ-ਕਲਪ, ਬਾਦਲ ਪਰਿਵਾਰ ਹੱਥ ਰਹੇਗੀ ਕਮਾਨ ਪਰ ਨੌਜਵਾਨਾਂ ਤੇ ਹੇਠਲੇ ਕੇਡਰ ਨੂੰ ਮਿਲੇਗੀ ਨੁਮਾਇੰਦਗੀ
ਏਬੀਪੀ ਸਾਂਝਾ
Updated at:
29 Jul 2022 09:41 AM (IST)
Edited By: shankerd
ਹੁਣ ਸ਼੍ਰੋਮਣੀ ਅਕਾਲੀ ਦਲ ਦੀ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਹੈ। ਬੇਸ਼ੱਕ ਅਕਾਲੀ ਦਲ ਦੀ ਕਮਾਨ ਬਾਦਲ ਪਰਿਵਾਰ ਹੱਥ ਹੀ ਰਹੇਗੀ ਪਰ ਪਾਰਟੀ ਦੀ ਸਮੁੱਚਾ ਜਥੇਬੰਦਕ ਢਾਂਚਾ ਬਦਲਿਆ ਜਾ ਰਿਹਾ ਹੈ।
Sukhbir Singh Badal
NEXT
PREV
Published at:
29 Jul 2022 09:41 AM (IST)
- - - - - - - - - Advertisement - - - - - - - - -