ਇਸ ਮੌਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਥ ਦਰਦੀਆਂ ਤੇ ਪੰਜਾਬ ਪ੍ਰਤੀ ਸਮਰਪਿਤ ਭਾਵਨਾ ਰੱਖਣ ਵਾਲੇ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਦੱਸਿਆ ਕਿ ਗੁਰਪ੍ਰਤਾਪ ਸਿੰਘ ਰਿਆੜ ਨੂੰ ਕੌਮੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਨੂੰ ਪ੍ਰਧਾਨ ਜ਼ਿਲ੍ਹਾ ਮੁਹਾਲੀ (ਦਿਹਾਤੀ), ਹਰਜੀਤ ਸਿੰਘ ਢਕੋਰਾਂ ਸਰਪੰਚ ਨੂੰ ਮੁਹਾਲੀ (ਐਸਸੀ ਵਿੰਗ), ਗੁਰਸੇਵ ਸਿੰਘ ਹਰਪਾਲਪੁਰ ਨੂੰ ਪਟਿਆਲਾ (ਦਿਹਾਤੀ), ਜਥੇਦਾਰ ਚੈਂਚਲ ਸਿੰਘ ਨੂੰ ਗੁਰਦਾਸਪੁਰ, ਜਸਵੰਤ ਸਿੰਘ ਨੂੰ ਪਠਾਨਕੋਟ (ਦਿਹਾਤੀ), ਸਾਬਕਾ ਐਸਜੀਪੀਸੀ ਮੈਂਬਰ ਜਥੇਦਾਰ ਹਰਬੰਸ ਸਿੰਘ ਮੰਝਪੁਰ ਨੂੰ ਹੁਸ਼ਿਆਰਪੁਰ ਦੀ ਜ਼ਿਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਬਲਦੇਵ ਸਿੰਘ ਚੇਤਾ ਨੂੰ ਨਵਾਂ ਸ਼ਹਿਰ, ਨਰਪਿੰਦਰ ਸਿੰਘ (ਬਿੱਟੂ ਸਰਪੰਚ) ਨੂੰ ਮਾਨਸਾ, ਗੁਰਪ੍ਰੀਤ ਸਿੰਘ ਕਲਕੱਤਾ ਨੂੰ ਅੰਮ੍ਰਿਤਸਰ (ਸ਼ਹਿਰੀ), ਦਲਜੀਤ ਸਿੰਘ ਗਿੱਲ ਨੂੰ ਤਰਨ ਤਾਰਨ, ਸੁਰਿੰਦਰ ਸਿੰਘ ਕਿਸ਼ਨਪੁਰਾ ਨੂੰ ਰੂਪਨਗਰ, ਗੁਰਜੀਵਨ ਸਿੰਘ ਸਰੌਦ ਨੂੰ ਸੰਗਰੂਰ, ਗੁਰਜਿੰਦਰ ਸਿੰਘ ਗਰੇਵਾਲ ਨੂੰ ਫਾਜ਼ਿਲਕਾ, ਕਾਰਜ ਸਿੰਘ ਨੂੰ ਫਿਰੋਜ਼ਪੁਰ, ਜਥੇਦਾਰ ਸਵਰਨ ਸਿੰਘ ਨੂੰ ਮੋਗਾ, ਦਲਜਿੰਦਰਬੀਰ ਸਿੰਘ ਨੂੰ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਤੇ ਸਾਬਕਾ ਡਿਪਟੀ ਮੇਅਰ ਮੋਹਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਲਈ ਨਿਯੁਕਤ ਕੀਤਾ ਗਿਆ।