ਪੜਚੋਲ ਕਰੋ

Barnala MC Elections : ਨਗਰ ਨਿਗਮ ਚੋਣਾਂ ’ਚ ਧੱਕੇਸ਼ਾਹੀ ਅਤੇ ਬੂਥ ਕੈਪਚਰਿੰਗ ਦੇ ਆਰੋਪ, ਸ਼੍ਰੋਮਣੀ ਅਕਾਲੀ ਦਲ ਜਾਵੇਗਾ ਹਾਈਕੋਰਟ

Barnala ਨਗਰ ਨਿਗਮ ਚੋਣਾਂ ਦੌਰਾਨ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਧੱਕੇਸ਼ਾਹੀ, ਵੋਟਰ ਸੂਚੀਆਂ ਵਿੱਚ ਹੇਰਾਫੇਰੀ ਅਤੇ ਬੂਥ ਕੈਪਚਰਿੰਗ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਤਿੱਖਾ ਰੁਖ਼ ਅਖਤਿਆਰ ਕਰ ਲਿਆ ਹੈ

Barnala MC Elections : ਬਰਨਾਲਾ ਨਗਰ ਨਿਗਮ ਚੋਣਾਂ ਦੌਰਾਨ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਵੱਡੀ ਧੱਕੇਸ਼ਾਹੀ, ਵੋਟਰ ਸੂਚੀਆਂ ਵਿੱਚ ਹੇਰਾਫੇਰੀ ਅਤੇ ਬੂਥ ਕੈਪਚਰਿੰਗ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਤਿੱਖਾ ਰੁਖ਼ ਅਖਤਿਆਰ ਕਰ ਲਿਆ ਹੈ। ਬਰਨਾਲਾ ਦੀ ਅਕਾਲੀ ਲੀਡਰਸ਼ਿਪ ਨੇ ਐਲਾਨ ਕੀਤਾ ਹੈ ਕਿ ਇਸ ਪ੍ਰਸ਼ਾਸਨਿਕ ਧੱਕੇਸ਼ਾਹੀ ਵਿਰੁੱਧ ਉਹ ਜਲਦ ਹੀ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਸੂਬਾ ਮੀਤ ਪ੍ਰਧਾਨ ਸੰਜੀਵ ਸ਼ੋਰੀ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਨੇ ਪ੍ਰਸ਼ਾਸਨ ਅਤੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕੇ।

ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਵਾਲੇ ਦਿਨ ਵੱਖ-ਵੱਖ ਵਾਰਡਾਂ ਵਿੱਚ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਗਏ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਤੇ ਪੋਲਿੰਗ ਏਜੰਟਾਂ ਨੂੰ ਧੱਕੇ ਨਾਲ ਬਾਹਰ ਕੱਢ ਦਿੱਤਾ ਗਿਆ ਅਤੇ ਬੂਥ ਕੈਪਚਰਿੰਗ ਕੀਤੀ ਗਈ। ਅਕਾਲੀ ਵਰਕਰਾਂ ਨਾਲ ਪੁਲੀਸ ਵਲੋਂ ਝੜਪ ਕੀਤੀ ਗਈ ਅਤੇ ਧਮਕਾਇਆ ਗਿਆ।
 
ਆਗੂਆਂ ਨੇ ਦੱਸਿਆ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਕਾਊਂਟਿੰਗ ਵੇਲੇ ਉਮੀਦਵਾਰਾਂ ਨੂੰ ਬੈਲਟ ਬਾਕਸਾਂ ਦੀਆਂ ਸੀਲਾਂ ਤੱਕ ਨਹੀਂ ਦਿਖਾਈਆਂ ਗਈਆਂ। ਵਾਰਡ ਨੰਬਰ 2 ਵਿੱਚ ਮਹਿਜ਼ 7 ਵੋਟਾਂ ਦੇ ਫ਼ਰਕ ਨਾਲ ਹਰਾਏ ਗਏ ਉਮੀਦਵਾਰ ਵੱਲੋਂ ਦੁਬਾਰਾ ਗਿਣਤੀ ਦੀ ਮੰਗ ਕੀਤੀ ਗਈ, ਪਰ ਪ੍ਰਸ਼ਾਸਨ ਨੇ ਅਰਜ਼ੀ ਲੈਣ ਦੇ ਬਾਵਜੂਦ ਰੀ-ਕਾਊਂਟਿੰਗ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।
 
ਅਕਾਲੀ ਦਲ ਨੇ ਆਰੋਪ ਲਾਇਆ ਕਿ ਚੋਣਾਂ ਤੋਂ ਪਹਿਲਾਂ ਹੀ ਧੱਕੇਸ਼ਾਹੀ ਸ਼ੁਰੂ ਹੋ ਗਈ ਸੀ। ਉਮੀਦਵਾਰਾਂ ਨੂੰ ਐਨ.ਓ.ਸੀ. ਨਹੀਂ ਦਿੱਤੀਆਂ ਗਈਆਂ ਅਤੇ ਕਈਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਵੋਟਰ ਸੂਚੀਆਂ ਦੇ ਰੋਜ਼ਾਨਾ 4-4 ਵਾਰ ਨਵੇਂ ਲਿੰਕ ਭੇਜੇ ਜਾਂਦੇ ਸਨ। ਵਿਰੋਧੀ ਧਿਰ ਦੇ ਇਸ਼ਾਰੇ ’ਤੇ ਰਾਤੋ-ਰਾਤ ਵੋਟਰ ਸੂਚੀਆਂ ਸੋਧ ਕੇ ਸਵੇਰੇ ਨਵੀਆਂ ਸੂਚੀਆਂ ਭੇਜ ਦਿੱਤੀਆਂ ਜਾਂਦੀਆਂ ਸਨ। ਵਾਰਡ ਨੰਬਰ 49 ਦੇ ਉਮੀਦਵਾਰ ਸੋਨੀ ਜਾਗਲ ਅਤੇ ਵਾਰਡ ਨੰਬਰ 36 ਸਮੇਤ ਕਈ ਵਾਰਡਾਂ ਵਿੱਚ ਵੋਟਾਂ 4 ਤੋਂ 5 ਕਿਲੋਮੀਟਰ ਦੂਰ ਦੂਜੇ ਇਲਾਕਿਆਂ ਦੀਆਂ ਤਬਦੀਲ ਕਰ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਮਰੇ ਹੋਏ ਵਿਅਕਤੀਆਂ ਅਤੇ ਕੈਨੇਡਾ ਗਏ ਲੋਕਾਂ ਦੀਆਂ ਵੋਟਾਂ ਵੀ ਭੁਗਤਾਈਆਂ ਗਈਆਂ।

ਸਮੁੱਚੀ ਲੀਡਰਸ਼ਿਪ ਨੇ ਇੱਕਸੁਰ ਵਿੱਚ ਕਿਹਾ ਕਿ ਬਰਨਾਲਾ ਦੇ ਇਤਿਹਾਸ ਵਿੱਚ ਅਜਿਹੀ ਨੰਗੀ-ਚਿੱਟੀ ਧੱਕੇਸ਼ਾਹੀ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ, ਕਿਉਂਕਿ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੇ ਲੋਕਾਂ ਦੇ ਵੱਡੇ ਹੁੰਗਾਰੇ ਤੋਂ ਡਰ ਗਈ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਉਹ ਬੂਥਾਂ ਦੀ ਵੀਡੀਓਗ੍ਰਾਫੀ ਅਤੇ ਹੋਰ ਸਬੂਤ ਕਾਨੂੰਨੀ ਤੌਰ ’ਤੇ ਇਕੱਠੇ ਕਰ ਰਹੇ ਹਨ ਅਤੇ ਆਰ.ਟੀ.ਆਈ. ਰਾਹੀਂ ਜਾਣਕਾਰੀ ਮੰਗੀ ਜਾ ਰਹੀ ਹੈ। ਪਾਰਟੀ ਇਸ ਸਾਰੇ ਮਾਮਲੇ ਨੂੰ ਲੈ ਕੇ ਹਾਈਕੋਰਟ ਜਾਵੇਗੀ। 

Advertisement

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਗੁਰਦਾਸਪੁਰ 'ਚ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਨੇ ਮਾਰੀ ਬਾਜ਼ੀ; 7 ਉਮੀਦਵਾਰਾਂ ਨੇ ਜਿੱਤ ਕੀਤੀ ਹਾਸਲ: ਜਾਣੋ ਕੌਣ...?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਗੁਰਦਾਸਪੁਰ 'ਚ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਨੇ ਮਾਰੀ ਬਾਜ਼ੀ; 7 ਉਮੀਦਵਾਰਾਂ ਨੇ ਜਿੱਤ ਕੀਤੀ ਹਾਸਲ: ਜਾਣੋ ਕੌਣ...?
Punjab Transfers News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ 'ਤੇ ਸ਼ਰੇਆਮ ਚੱਲੀਆਂ ਗੋਲੀਆਂ: ਬਾਈਕ ਅਤੇ ਕਾਰ ਸਵਾਰਾਂ ਨੇ ਇੰਝ ਘੇਰਿਆ: ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ 'ਤੇ ਸ਼ਰੇਆਮ ਚੱਲੀਆਂ ਗੋਲੀਆਂ: ਬਾਈਕ ਅਤੇ ਕਾਰ ਸਵਾਰਾਂ ਨੇ ਇੰਝ ਘੇਰਿਆ: ਫਿਰ...
Punjab News: ਜ਼ੋਰਦਾਰ ਧਮਾਕੇ ਨਾਲ ਕੰਬਿਆ ਪੰਜਾਬ, AC 'ਚ ਅਚਾਨਕ ਹੋਇਆ ਬਲਾਸਟ; ਨੌਜਵਾਨ ਦੀ ਦਰਦਨਾਕ ਮੌਤ...
Punjab News: ਜ਼ੋਰਦਾਰ ਧਮਾਕੇ ਨਾਲ ਕੰਬਿਆ ਪੰਜਾਬ, AC 'ਚ ਅਚਾਨਕ ਹੋਇਆ ਬਲਾਸਟ; ਨੌਜਵਾਨ ਦੀ ਦਰਦਨਾਕ ਮੌਤ...
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Social Media Influencer Murder: ਮਸ਼ਹੂਰ ਸੋਸ਼ਲ ਮੀਡੀਆ ਇੰਨਫੂਲਇੰਸਰ ਦਾ ਕਤਲ, ਅਣਪਛਾਤੇ ਹਮਲਾਵਰਾਂ ਨੇ ਘਰ 'ਚ ਵੜ੍ਹ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਮੌਕੇ 'ਤੇ ਮੌਤ...
ਮਸ਼ਹੂਰ ਸੋਸ਼ਲ ਮੀਡੀਆ ਇੰਨਫੂਲਇੰਸਰ ਦਾ ਕਤਲ, ਅਣਪਛਾਤੇ ਹਮਲਾਵਰਾਂ ਨੇ ਘਰ 'ਚ ਵੜ੍ਹ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਮੌਕੇ 'ਤੇ ਮੌਤ...
Punjab Transfers News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 3 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ; ਜਾਣੋ ਕਿੱਥੇ ਹੋਏ ਤਾਇਨਾਤ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...
Big News: ਸਿਆਸਤ 'ਚ ਵੱਡੀ ਹਲਚਲ, ਰਾਜਨੀਤੀ ਤੋਂ ਸੰਨਿਆਸ ਲੈਣਗੇ ਕਾਂਗਰਸ ਪ੍ਰਧਾਨ ਖੜਗੇ? ਜਾਣੋ ਇਸ ਬਿਆਨ ਤੋਂ ਬਾਅਦ ਕਿਉਂ ਛਿੜੀ ਚਰਚਾ?
ਸਿਆਸਤ 'ਚ ਵੱਡੀ ਹਲਚਲ, ਰਾਜਨੀਤੀ ਤੋਂ ਸੰਨਿਆਸ ਲੈਣਗੇ ਕਾਂਗਰਸ ਪ੍ਰਧਾਨ ਖੜਗੇ? ਜਾਣੋ ਇਸ ਬਿਆਨ ਤੋਂ ਬਾਅਦ ਕਿਉਂ ਛਿੜੀ ਚਰਚਾ?
India El Nino: ਭਾਰਤ 'ਤੇ ਮੰਡਰਾ ਰਿਹਾ 'ਅਲ ਨੀਨੋ' ਦਾ ਖ਼ਤਰਾ! ਜਾਣੋ ਕਿਵੇਂ ਵਧਣਗੀਆਂ ਮੁਸ਼ਕਿਲਾਂ ? IMD ਨੇ ਮਾਨਸੂਨ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ...
ਭਾਰਤ 'ਤੇ ਮੰਡਰਾ ਰਿਹਾ 'ਅਲ ਨੀਨੋ' ਦਾ ਖ਼ਤਰਾ! ਜਾਣੋ ਕਿਵੇਂ ਵਧਣਗੀਆਂ ਮੁਸ਼ਕਿਲਾਂ ? IMD ਨੇ ਮਾਨਸੂਨ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ...
IAF Aircraft Crash: ਅਸਮ ਦੇ ਜੋਰਹਾਟ 'ਚ ਵਾਪਰਿਆ ਵੱਡਾ ਹਾਦਸਾ, ਇੰਡੀਅਨ ਏਅਰਫੋਰਸ ਦਾ AN-32 ਏਅਰਕਰਾਫਟ ਕ੍ਰੈਸ਼, ਸਾਹਮਣੇ ਆਈ ਵੀਡੀਓ
IAF Aircraft Crash: ਅਸਮ ਦੇ ਜੋਰਹਾਟ 'ਚ ਵਾਪਰਿਆ ਵੱਡਾ ਹਾਦਸਾ, ਇੰਡੀਅਨ ਏਅਰਫੋਰਸ ਦਾ AN-32 ਏਅਰਕਰਾਫਟ ਕ੍ਰੈਸ਼, ਸਾਹਮਣੇ ਆਈ ਵੀਡੀਓ
ਗੁਰਦਾਸਪੁਰ 'ਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਸ਼ੁਰੂ, ਬੂਥਾਂ 'ਤੇ ਲੱਗੀ ਵੋਟਰਾਂ ਦੀ ਭੀੜ
ਗੁਰਦਾਸਪੁਰ 'ਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਸ਼ੁਰੂ, ਬੂਥਾਂ 'ਤੇ ਲੱਗੀ ਵੋਟਰਾਂ ਦੀ ਭੀੜ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੂਨ 2026
ਰਾਤ 11 ਵਜੇ ਤੋਂ ਬਾਅਦ ਜਾਗਣਾ ਪੈ ਸਕਦਾ ਭਾਰੀ, ਔਰਤਾਂ ਦੀ ਫਰਟੀਲਿਟੀ 'ਤੇ ਪਵੇਗਾ ਅਸਰ
ਰਾਤ 11 ਵਜੇ ਤੋਂ ਬਾਅਦ ਜਾਗਣਾ ਪੈ ਸਕਦਾ ਭਾਰੀ, ਔਰਤਾਂ ਦੀ ਫਰਟੀਲਿਟੀ 'ਤੇ ਪਵੇਗਾ ਅਸਰ
Embed widget