ਚੰਡੀਗੜ੍ਹ: ਪੰਜਾਬ ਵਿੱਚ ਗੰਭੀਰ ਸੰਕਟ ਨਾਲ ਜੂਝ ਰਹੀ ਆਮ ਆਦਮੀ ਪਾਰਟੀ ਲਈ ਲੋਕ ਸਭਾ ਚੋਣਾਂ ਬਹੁਤਾ ਖੁਸ਼ੀ ਨਹੀਂ ਲਿਆ ਰਹੀਆਂ। ਪਾਰਟੀ ਲਈ ਸਿਰਫ ਸੰਗਰੂਰ ਸੀਟ ਹੀ ਆਸ ਦੀ ਕਿਰਨ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਚਾਰ ਸੀਟਾਂ ਜਿੱਤਣ ਵਾਲੀ 'ਆਪ' ਦੇ ਅਜਿਹੇ ਹਾਲ ਪਿੱਛੇ ਵੱਡਾ ਕਾਰਨ ਸਮਰਥਨ ਦੀ ਘਾਟ ਹੋਣਾ ਹੈ।
ਪਿਛਲੇ ਸਮੇਂ ਦੌਰਾਨ 'ਆਪ' ਦੀ ਆਪਸੀ ਲੜਾਈ ਕਿਸੇ ਤੋਂ ਲੁਕੀ ਨਹੀਂ ਤੇ ਇਸ ਪਾਟੋਧਾੜ ਨੇ ਪਾਰਟੀ ਦੇ ਨੇਤਾਵਾਂ ਤੋਂ ਲੈ ਕੇ ਵਾਲੰਟੀਅਰਜ਼ ਤਕ ਨੂੰ ਵੰਡ ਦਿੱਤਾ ਹੈ। ਅਜਿਹੇ ਵਿੱਚ ਪਾਰਟੀ ਦਾ ਬੀਤੇ ਦਿਨ ਪੂਰੀਆਂ ਹੋਈਆਂ ਆਮ ਚੋਣਾਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ। ਲੋਕ ਸਭਾ ਚੋਣਾਂ ਦੇ ਐਗ਼ਜ਼ਿਟ ਪੋਲ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ 'ਆਪ' ਨੂੰ ਸਿਰਫ ਇੱਕ ਸੀਟ ਹੀ ਮਿਲਦੀ ਵਿਖਾਈ ਦੇ ਰਹੀ ਹੈ।
ਜ਼ਾਹਰ ਜਿਹੀ ਗੱਲ ਹੈ ਕਿ ਇਹ ਸੀਟ ਸੰਗਰੂਰ ਦੀ ਹੋ ਸਕਦੀ ਹੈ, ਕਿਉਂਕਿ ਇਸੇ ਸੀਟ 'ਤੇ ਹੀ ਪਾਰਟੀ ਲੋਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੋਈ ਦਿਖਾਈ ਦੇ ਰਹੀ ਹੈ। ਬਾਕੀ ਸੀਟਾਂ 'ਤੇ ਪਾਰਟੀ ਦਾ ਪ੍ਰਦਰਸ਼ਨ ਪਹਿਲਾਂ ਦੇ ਮੁਕਾਬਲੇ ਘੱਟਦਾ ਵਿਖਾਈ ਦੇ ਰਿਹਾ ਹੈ। ਸ਼ਾਇਦ ਇਸੇ ਲਈ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀ ਸੰਗਰੂਰ ਜਿੰਨਾ ਜ਼ੋਰ ਕਿਸੇ ਹੋਰ ਸੀਟ 'ਤੇ ਨਹੀਂ ਲਾਇਆ। ਹੁਣ 'ਆਪ' ਦੇ ਮੁਕੱਦਰ ਦਾ ਨਿਬੇੜਾ ਆਉਂਦੀ 23 ਮਈ ਨੂੰ ਹੋ ਜਾਵੇਗਾ।
'ਆਪ' ਨੂੰ ਸਿਰਫ ਸੰਗਰੂਰ ਤੋਂ ਉਮੀਦਾਂ, ਸਿਆਸੀ ਦ੍ਰਿਸ਼ ਤੋਂ ਦਿੱਸੀ ਗਾਇਬ
ਏਬੀਪੀ ਸਾਂਝਾ
Updated at:
20 May 2019 02:52 PM (IST)
ਪਿਛਲੇ ਸਮੇਂ ਦੌਰਾਨ 'ਆਪ' ਦੀ ਆਪਸੀ ਲੜਾਈ ਕਿਸੇ ਤੋਂ ਲੁਕੀ ਨਹੀਂ ਤੇ ਇਸ ਪਾਟੋਧਾੜ ਨੇ ਪਾਰਟੀ ਦੇ ਨੇਤਾਵਾਂ ਤੋਂ ਲੈ ਕੇ ਵਾਲੰਟੀਅਰਜ਼ ਤਕ ਨੂੰ ਵੰਡ ਦਿੱਤਾ ਹੈ। ਅਜਿਹੇ ਵਿੱਚ ਪਾਰਟੀ ਦਾ ਬੀਤੇ ਦਿਨ ਪੂਰੀਆਂ ਹੋਈਆਂ ਆਮ ਚੋਣਾਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ।
- - - - - - - - - Advertisement - - - - - - - - -