Sangrur News: ਪੰਜਾਬ ਵਿੱਚ ਪੁਲਿਸ ਨੇ ਧਰਨੇ-ਪ੍ਰਦਰਸ਼ਨ ਕਰਨ ਵਾਲਿਆਂ ਉੱਪਰ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤਹਿਤ ਸੰਗਰੂਰ ਪੁਲਿਸ ਨੇ ਬੀਤੇ ਦਿਨ ਨੰਬਰਦਾਰ ਯੂਨੀਅਨ ਵੱਲੋਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਐਨਐਚ-7 ਜਾਮ ਕਰਨ, ਆਮ ਲੋਕਾਂ ਤੇ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਤੇ ਸਰਕਾਰੀ ਸੇਵਾਦਾਰ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਦੇ ਦੋਸ਼ ਹੇਠ ਨੰਬਰਦਾਰ ਯੂਨੀਅਨ ਦੇ 15 ਆਗੂਆਂ ਤੇ ਤਕਰੀਬਨ 350 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਪੁਲਿਸ ਦੇ ਉਪ ਕਪਤਾਨ ਅਜੇਪਾਲ ਸਿੰਘ ਨੇ ਦੱਸਿਆ ਕਿ ਨੰਬਰਦਾਰ ਯੂਨੀਅਨ ਦੇ ਤਕਰੀਬਨ 300 ਅੰਦੋਲਨਕਾਰੀਆਂ ਵੱਲੋਂ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ਨੂੰ ਜਾਮ ਕੀਤਾ ਗਿਆ। ਨੈਸ਼ਨਲ ਹਾਈਵੇਅ-7 ਨੇੜੇ ਗੁਰਦੁਆਰਾ ਸਿਧਾਣਾ ਸਾਹਿਬ ਸੰਗਰੂਰ ਨੂੰ ਜਾਮ ਕਰਕੇ ਆਮ ਲੋਕਾਂ ਤੇ ਆਉਣ ਜਾਣ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਗਿਆ ਤੇ ਸਰਕਾਰੀ ਸੇਵਾਦਾਰ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਿਆ ਗਿਆ।
ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਦੀਆਂ ਦੋਵੇਂ ਸੜਕਾਂ ਲਗਪਗ ਤਿੰਨ ਘੰਟੇ ਲਈ ਜਾਮ ਰੱਖੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਇਹ ਧਰਨਾ ਸਮਾਪਤ ਕਰਨ ਲਈ ਮਨਾਇਆ ਗਿਆ ਪਰ ਧਰਨਾਕਾਰੀ ਹਾਈਵੇਅ ਉਪਰ ਡਟੇ ਰਹੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ