ਸੰਗਰੂਰ: ਦੋ ਦਿਨਾਂ ਤੋਂ ਪੈ ਰਹੇ ਬੇਮੌਸਮੇਂ ਮੀਂਹ ਕਾਰਨ ਜ਼ਿਲ੍ਹਾ ਸੰਗਰੂਰ ਦੇ ਸੁਨਾਮ 'ਚ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।


ਸ਼ਹੀਦ ਉਧਮ ਸਿੰਘ ਓਲੰਪਿਕ ਸਟੇਡੀਅਮ ਨਾਲ ਲੱਗਦੀ ਨਾਇਕ ਬਸਤੀ ਦੇ ਦੀਪਕ ਦੇ ਪਰਿਵਾਰ ਤੇ ਸ਼ਨੀਵਾਰ ਦੀ ਰਾਤ ਬੇਹੱਦ ਦਰਦਨਾਕ ਸਾਬਿਤ ਹੋਇਆ ਜਦੋਂ ਰਾਤ ਕਰੀਬ 11 ਵਜੇ ਇੱਕ ਕਮਰੇ ਦੀ ਛੱਤ ਉਨ੍ਹਾਂ ਦੇ ਉਪਰ ਡਿੱਗ ਪਈ। ਜਿਸ ਨਾਲ ਦੀਪਕ ਉਸਦੀ ਪਤਨੀ ਅਤੇ ਦੋ ਬੱਚੀਆਂ ਦੀ ਦੱਬ ਕਿ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਦੀਪਕ ਕੁਮਾਰ, ਜਾਨਵੀ(ਪਤਨੀ), ਨਾਵੀ ਅਤੇ ਬੱਬਲੀ (ਬੇਟੇ) ਵਜੋਂ ਹੋਈ ਹੈ।

ਇਸ ਦੌਰਾਨ ਦੀਪਕ ਦੇ ਮਾਤਾ ਪਿਤਾ ਅਤੇ ਉਸਦੀ ਭੈਣ ਵੀ ਛੱਤ ਉਪਰ ਸੁੱਤੇ ਸਨ, ਜਿਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਮਰਾ ਕਾਫੀ ਪਹਿਲਾਂ ਬਣਾਇਆ ਗਿਆ ਸੀ, ਬਾਰਸ਼ ਨੇ ਢਾਂਚੇ ਨੂੰ ਕਮਜ਼ੋਰ ਕਰ ਦਿੱਤਾ, ਜਿਸ ਨਾਲ ਇਸ ਦੀ ਛੱਤ ਢਹਿ ਗਈ।