Punjab Election: ਪੰਜਾਬ ਵਿਧਾਨ ਸਭਾ (Punjab Assembly Election) ਚੋਣਾਂ ਲਈ ਸਾਂਝੇ ਮੋਰਚੇ ਨੇ ਆਪਣੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਐਸਐਸਐਮ ਦੀ ਇਸ ਸੂਚੀ ਵਿੱਚ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਯੁਕਤ ਸਮਾਜ ਮੋਰਚਾ ((Sanyukt Samaj Morcha)) ਨੇ ਭਾਰੀ ਵਿਰੋਧ ਤੋਂ ਬਾਅਦ ਰਾਜਪੁਰਾ ਅਤੇ ਕਾਦੀਆਂ ਸੀਟਾਂ ਦੇ ਉਮੀਦਵਾਰ ਬਦਲਣ ਦਾ ਫੈਸਲਾ ਕੀਤਾ ਹੈ।
ਸੰਯੁਕਤ ਸਮਾਜ ਮੋਰਚਾ ਦੀ ਨਵੀਂ ਸੂਚੀ ਵਿੱਚ ਬਸਪਾ ਦੇ ਸਾਬਕਾ ਆਗੂ ਨੂੰ ਸੂਚੀ 'ਚ ਸ਼ਾਮਲ ਕੀਤੀ ਗਿਆ ਹੈ। ਬਸਪਾ ਦੇ ਸਾਬਕਾ ਆਗੂ ਰਸਪਾਲ ਸਿੰਘ ਰਾਜੂ ਅਤੇ ਖੁਸ਼ੀ ਰਾਮ ਨੂੰ ਸਾਂਝਾ ਸਮਾਜ ਮੋਰਚਾ ਨੇ ਆਪਣਾ ਉਮੀਦਵਾਰ ਬਣਾਇਆ ਹੈ। ਸੰਯੁਕਤ ਸਮਾਜ ਮੋਰਚਾ ਨੇ ਚੱਬੇਵਾਲ ਤੋਂ ਰਸਪਾਲ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਐੱਸਐੱਸਐੱਮ ਨੇ ਪਗਵਾੜਾ ਤੋਂ ਖੁਸ਼ੀਰਾਮ ਨੂੰ ਟਿਕਟ ਦਿੱਤੀ ਹੈ।
ਸੰਯੁਕਤ ਸਮਾਜ ਮੋਰਚਾ ਦੀ ਸੂਚੀ ਵਿੱਚ ਚਮਕੌਰ ਸਿੰਘ ਨੂੰ ਬਠਿੰਡਾ (ਦਿਹਾਤੀ), ਰਾਜ ਕੁਮਾਰ ਮਹਿਲ ਖੁਰਦ ਬੰਗਾ, ਜੰਗ ਬਹਾਦਰ ਸਿੰਘ ਨੂੰ ਗੜ੍ਹਸ਼ੰਕਰ, ਜਸਵੰਤ ਸਿੰਘ ਮੁਕੇਰੀਆਂ, ਗੌਰਾ ਸਿੰਘ ਨੂੰ ਭਦੌੜ ਅਤੇ ਜਗਰਾਉਂ ਵਿਧਾਨ ਸਭਾ ਸੀਟ ਤੋਂ ਕੁਲਦੀਪ ਸਿੰਘ ਧੌਲਾ ਨੂੰ ਉਮੀਦਵਾਰ ਬਣਾਇਆ ਹੈ।
ਫੁੱਟ ਦੀਆਂ ਖ਼ਬਰਾਂ ਵੀ ਆਈਆਂ ਸਾਹਮਣੇ
ਇਸ ਤੋਂ ਪਹਿਲਾਂ ਰਾਜਪੁਰਾ ਅਤੇ ਕਾਦੀਆਂ ਸੀਟਾਂ 'ਤੇ ਐਲਾਨੇ ਗਏ ਉਮੀਦਵਾਰਾਂ ਨੂੰ ਲੈ ਕੇ ਸਾਂਝੇ ਮੋਰਚੇ 'ਚ ਫੁੱਟ ਦੀਆਂ ਖ਼ਬਰਾਂ ਆਈਆਂ ਸੀ। ਪਾਰਟੀ ਦੇ ਕੁਝ ਮੈਂਬਰਾਂ ਨੇ ਇਨ੍ਹਾਂ ਉਮੀਦਵਾਰਾਂ 'ਤੇ ਸਵਾਲ ਚੁੱਕੇ ਸੀ। ਐੱਸਐੱਸਐੱਮ ਦੇ ਇੱਕ ਆਗੂ ਨੇ ਤਾਂ ਇੱਥੋਂ ਤੱਕ ਦੋਸ਼ ਲਾਇਆ ਸੀ ਕਿ ਇਹ ਦੋਵੇਂ ਉਮੀਦਵਾਰ ਮੋਰਚੇ ਦੇ ਮਾਪਦੰਡਾਂ ’ਤੇ ਖਰੇ ਨਹੀਂ ਉਤਰਦੇ।
ਦੱਸ ਦੇਈਏ ਕਿ ਸੰਯੁਕਤ ਸਮਾਜ ਮੋਰਚਾ ਪੰਜਾਬ ਵਿੱਚ ਸਾਂਝਾ ਸੰਘਰਸ਼ ਪਾਰਟੀ ਨਾਲ ਮਿਲ ਕੇ ਚੋਣਾਂ ਲੜ ਰਿਹਾ ਹੈ। ਸਾਂਝਾ ਸਮਾਜ ਮੋਰਚਾ 107 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗਾ, ਜਦਕਿ 10 ਸੀਟਾਂ ਗੁਰਨਾਮ ਸਿੰਘ ਚੜੂਨੀ ਨੂੰ ਦਿੱਤੀਆਂ ਗਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin